ETV Bharat / sitara

ਅਮਿਤਾਭ ਬੱਚਨ ਨੇ ਦਿੱਤਾ ਅਯਾਨ ਮੁਖ਼ਰਜੀ ਨੂੰ ਚੈਲੇਂਜ

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਇੱਕ ਟਵੀਟ ਕੀਤਾ ਹੈ ਜਿਸ 'ਚ ਉਨ੍ਹਾਂ ਫ਼ਿਲਮ 'ਬ੍ਰਹਮਾਸਤਰ' ਦੇ ਨਿਰਦੇਸ਼ਕ ਅਯਾਨ ਮੁਖ਼ਰਜੀ ਨੂੰ ਚੇਤਾਵਨੀ ਦਿੱਤੀ ਹੈ ਕਿ ਫ਼ਿਲਮ 'ਬ੍ਰਹਮਾਸਤਰ' ਦੀ ਰਿਲੀਜ਼ ਡੇਟ 'ਚ ਕੋਈ ਬਦਲਾਅ ਨਾ ਕੀਤਾ ਜਾਵੇ।

Amitabh Bachchan
ਫ਼ੋਟੋ
author img

By

Published : Feb 2, 2020, 11:20 PM IST

ਮੁੰਬਈ: ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਅਦਾਕਾਰ ਅਕਸਰ ਟਵਿੱਟਰ ਜ਼ਰੀਏ ਲੋਕਾਂ ਸਾਹਮਣੇ ਆਪਣੀ ਰਾਏ ਪੇਸ਼ ਕਰਦੇ ਹੀ ਰਹਿੰਦੇ ਹਨ ਅਤੇ ਨਾਲ ਹੀ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਬਿਗ ਬੀ ਨੇ ਟਵਿੱਟਰ 'ਤੇ ਫ਼ਿਲਮ 'ਬ੍ਰਹਮਾਸਤਰ' ਦੇ ਨਿਰਦੇਸ਼ਕ ਅਯਾਨ ਮੁਖ਼ਰਜੀ ਨੂੰ ਇੱਕ ਚੇਤਾਵਨੀ ਦਿੱਤੀ ਹੈ। ਅਮਿਤਾਭ ਬੱਚਨ ਨੇ ਟਵੀਟ ਕਰਦਿਆਂ ਲਿਖਿਆ, "ਬ੍ਰਹਮਾਤਰ" 4 ਦਸੰਬਰ, 2020 ਨੂੰ ਰਿਲੀਜ਼ ਹੋਵੇਗੀ। ਅਯਾਨ ਮੁਖ਼ਰਜੀ ਨੂੰ ਹੁਣ ਰਿਲੀਜ਼ ਤਰੀਕ ਬਦਲਣ ਦੀ ਆਗਿਆ ਨਹੀਂ ਹੈ।"

ਲੋਕ ਅਮਿਤਾਭ ਬੱਚਨ ਦੇ ਇਸ ਟਵੀਟ 'ਤੇ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਣਬੀਰ ਕਪੂਰ, ਆਲਿਆ ਭੱਟ ਅਤੇ ਅਮਿਤਾਭ ਬੱਚਨ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਮਈ 2020 ਵਿੱਚ ਰਿਲੀਜ਼ ਹੋਣੀ ਸੀ।

ਅਮਿਤਾਭ ਬੱਚਨ, ਰਣਬੀਰ ਕਪੂਰ ਅਤੇ ਆਲਿਆ ਭੱਟ ਸਟਾਰਰ ਇਹ ਫ਼ਿਲਮ ਸੁਪਰਹੀਰੋ ਦੀ ਕਹਾਣੀ 'ਤੇ ਅਧਾਰਿਤ ਹੋਵੇਗੀ। ਇਸ ਫ਼ਿਲਮ ਨੂੰ ਲੈ ਕੇ ਹੁਣ ਤੋਂ ਫ਼ੈਨਜ਼ ਵਿੱਚ ਕਾਫ਼ੀ ਸਸਪੈਂਸ ਹੈ। ਹਾਲਾਂਕਿ, ਹੁਣ ਦੇਖਣਾ ਹੋਵੇਗਾ ਕਿ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਕਿੰਨੀ ਖਰੀ ਉਤਰ ਪਾਏਗੀ। ਅਮਿਤਾਭ ਬੱਚਨ ਛੇਤੀ ਹੀ ਫ਼ਿਲਮ 'ਗੁਲਾਬੋ ਸੀਤਾਬੋ', 'ਝੁੰਡ', 'ਬ੍ਰਹਮਾਤਰ' ਵਿੱਚ ਨਜ਼ਰ ਆਉਣ ਵਾਲੇ ਹਨ।

Intro:Body:

bavleen

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.