ਮੁੰਬਈ: ਬਾਲੀਵੁੱਡ ਅਦਾਕਾਰ ਬਿਗ-ਬੀ ਨੇ ਸਿਨੇਮਾ ਜਗਤ 'ਚ 7 ਨਵੰਬਰ ਨੂੰ 50 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਅਭਿਸ਼ੇਕ ਬੱਚਨ ਨੇ ਭਾਵੁਕ ਅਤੇ ਪਿਆਰ ਭਰਿਆ ਪੋਸਟ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
43 ਸਾਲਾਂ ਅਭਿਸ਼ੇਕ ਨੇ ਇਹ ਵੀ ਲਿਖਿਆ, "ਸਿਨੇਮਾ ਪ੍ਰੇਮੀਆਂ ਦੀਆਂ ਕਈ ਪੀੜੀਆਂ ਕਹਿ ਸਕਦੀਆਂ ਹਨ ਅਸੀ ਬੱਚਨ ਸਾਹਿਬ ਦੇ ਸਮੇਂ 'ਚ ਜਿਊਂਦੇ ਹਨ। ਫ਼ਿਲਮ ਇੰਡਸਟਰੀ ਦੇ 50 ਸਾਲ ਪੂਰੇ ਕਰਨ 'ਤੇ ਮੁਬਾਰਕਾਂ ਪਾ, ਹੁਣ ਸਾਨੂੰ ਅਗਲੇ 50 ਦਾ ਇੰਤਜ਼ਾਰ ਹੈ।"
- " class="align-text-top noRightClick twitterSection" data="
">
ਬਿਗ ਬੀ ਨੇ 1970 'ਚ 'ਜੰਜੀਰ', ਦੀਵਾਰ ਅਤੇ ਬਲਾਕਬਸਟਰ 'ਸ਼ੋਲੇ' ਵਰਗੀਆਂ ਫ਼ਿਲਮਾਂ ਕਰ ਸਿਨੇਮਾ ਜਗਤ 'ਚ ਨਾਂਅ ਅਤੇ ਸ਼ੌਹਰਤ ਕਮਾਈ।
ਅਦਾਕਾਰ ਨੂੰ ਹਾਲ ਹੀ ਦੇ ਵਿੱਚ ਦਾਦਾਸਾਹਿਬ ਫ਼ਾਲਕੇ ਅਵਾਰਡ ਦੇ ਨਾਲ ਵੀ ਨਿਵਾਜ਼ਿਆ ਜਾ ਚੁੱਕਾ ਹੈ। ਆਪਣੇ 50 ਸਾਲ ਦੇ ਲੰਬੇ ਕਰੀਅਰ ਦੇ ਵਿੱਚ ਉਨ੍ਹਾਂ 190 ਤੋਂ ਜ਼ਿਆਦਾ ਫ਼ਿਲਮਾਂ ਕੀਤੀਆਂ ਹਨ।
ਬਿਗ ਬੀ ਨੂੰ 2015 'ਚ ਪਦਮ ਵਿਭੂਸ਼ਨ ਦੇ ਨਾਲ ਨਿਵਾਜ਼ਿਆ ਜਾ ਚੁੱਕਾ ਹੈ। ਉਨ੍ਹਾਂ ਦੀ ਸਨਮਾਨ ਸੂਚੀ 'ਚ 4 ਨੈਸ਼ਨਲ ਐਵਾਰਡ ਵੀ ਸ਼ਾਮਿਲ ਹਨ ਜੋ ਉਨ੍ਹਾਂ ਨੂੰ ਫ਼ਿਲਮ 'ਅਗਨੀਪਥ','ਬਲੈਕ', 'ਪਾ' ਅਤੇ 'ਪੀਕੂ' ਦੇ ਲਈ ਮਿਲੇ ਹੋਏ ਹਨ।
ਦੱਸਦਈਏ ਕਿ ਛੇਤੀ ਹੀ ਅਮਿਤਾਭ ਬੱਚਨ ਆਯੂਸ਼ਮਾਨ ਖੁਰਾਣਾ ਦੇ ਨਾਲ ਫ਼ਿਲਮ 'ਗੁਲਾਬੋ- ਸਿਤਾਬੋ' 'ਚ ਨਜ਼ਰ ਆਉਣ ਵਾਲੇ ਹਨ।