ਮੁੰਬਈ: ਬਾਲੀਵੁੱਡ ਦੇ ਮਿਸਟਰ ਪ੍ਰੋਫੈਸ਼ਨਿਸਟ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਆਮਿਰ ਤੇ ਕਰੀਨਾ ਦੀਆਂ ਤਸਵੀਰਾਂ ਨੂੰ ਇੰਟਰਨੈਟ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੇ ਆਪਣੇ ਦੂਜੇ ਲੁੱਕ ਦੀ ਰਿਲੀਜ਼ ਦੇ ਨਾਲ ਨਵੇਂ ਸਾਲ ਨੂੰ ਹੋਰ ਵੀ ਖ਼ਾਸ ਬਣਾਉਣ ਦੀ ਪੂਰੀ ਤਿਆਰੀ ਕਰ ਰਹੇ ਹਨ।
ਹੋਰ ਪੜ੍ਹੋ: ਅਜੇ ਨੇ ਫ਼ਿਲਮ ਪ੍ਰੋਮੋਸ਼ਨ ਦੇ ਲਈ ਕਪਿਲ ਨੂੰ ਦਿੱਤੀ ਰਿਸ਼ਵਤ, ਵੀਡੀਓ ਵਾਇਰਲ
ਆਮਿਰ ਖ਼ਾਨ ਇੱਕੋ ਇੱਕ ਅਜਿਹੇ ਅਦਾਕਾਰ ਹਨ ਜੋ ਆਪਣੀਆਂ ਫ਼ਿਲਮਾਂ ਦੇ ਹਰ ਇੱਕ ਕਿਰਦਾਰ ਨੂੰ ਬਖ਼ੂਬੀ ਨਿਭਾਉਂਦੇ ਹਨ। ਇਹ ਪਹਿਲੀ ਵਾਰ ਹੋਵੇਗਾ ਜਦ ਆਮਿਰ ਵੱਡੇ ਪਰਦੇ 'ਤੇ ਇੱਕ ਸਰਦਾਰ ਦਾ ਕਿਰਦਾਰ ਅਦਾ ਕਰਨਗੇ, ਜਿਸ ਨੂੰ ਵੇਖਣ ਲਈ ਪ੍ਰਸ਼ੰਸਕ ਕਾਫ਼ੀ ਉਤਸੁਕ ਹਨ।
ਇਸ ਤੋਂ ਇਲਾਵਾ ਆਮਿਰ ਤੇ ਕਰੀਨਾ ਦੀ ਜੋੜੀ ਫ਼ਿਲਮ '3 ਈਡੀਅਟਸ' ਤੋਂ ਬਾਅਦ ਇੱਕ ਵਾਰ ਫ਼ਿਰ ਇਸ ਫ਼ਿਲਮ ਵਿੱਚ ਦੇਖਣ ਨੂੰ ਮਿਲੇਗਾ ਅਤੇ ਦੱਖਣੀ ਸੁਪਰਸਟਾਰ ਵਿਜੇ ਸੇਠੀ ਵੀ ਇਸ ਫ਼ਿਲਮ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਹੋਏ ਨਜ਼ਰ ਆਉਣਗੇ, ਜੋ ਇਸ ਫ਼ਿਲਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਹੋਰ ਪੜ੍ਹੋ: ਹਾਲੀਵੁੱਡ ਅਦਾਕਾਰਾ Anna Karina ਦਾ ਹੋਇਆ ਦੇਹਾਂਤ
ਇਸ ਫ਼ਿਲਮ ਨੂੰ ਅਤੁਲ ਕੁਲਕਰਣੀ ਵੱਲੋਂ ਲਿਖਿਆ ਗਿਆ ਹੈ ਤੇ ਫ਼ਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਵੱਲੋਂ ਕੀਤਾ ਗਿਆ ਹੈ। ਇਹ ਫ਼ਿਲਮ ਵਾਇਆਕਾਮ 18 ਸਟੂਡੀਓਜ਼ ਅਤੇ ਆਮਿਰ ਖ਼ਾਨ ਪ੍ਰੋਡਕਸ਼ਨਜ਼ ਪ੍ਰੋਡਿਸ਼ਨ ਵੱਲੋਂ ਤਿਆਰ ਕੀਤੀ ਜਾਵੇਗੀ। ਇਹ ਫ਼ਿਲਮ ਅਗਲੇ ਸਾਲ 2020 ਦੀ ਕ੍ਰਿਸਮਿਸ ਮੌਕੇ ਰਿਲੀਜ਼ ਹੋਵੇਗੀ।