ਹੈਦਰਾਬਾਦ: ਕਈ ਵਾਰ ਲੋਕਾਂ ਨੂੰ ਕੋਈ ਗੀਤ ਪਸੰਦ ਆ ਜਾਵੇ, ਤਾਂ ਉਹ ਉਸ ਗੀਤ ਨੂੰ YouTube 'ਤੇ ਸਰਚ ਕਰਦੇ ਹਨ। ਪਰ ਜੇਕਰ ਉਸ ਸਮੇਂ ਦੌਰਾਨ ਗੀਤ ਦਾ ਕੋਈ ਸ਼ਬਦ ਭੁੱਲ ਜਾਵੇ, ਤਾਂ ਗੀਤ ਸਰਚ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਲੋਕਾਂ ਨੂੰ ਗੀਤ ਦੇ ਸ਼ਬਦ ਨਹੀਂ ਪਰ ਟਿਊਨਿੰਗ ਯਾਦ ਰਹਿ ਜਾਂਦੀ ਹੈ। ਇਸ ਲਈ ਹੁਣ YouTube ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਜਿਸ ਨਾਲ ਤੁਹਾਡੀ ਗੀਤ ਸਰਚ ਕਰਨ ਦੀ ਸਮੱਸਿਆਂ ਖਤਮ ਹੋ ਜਾਵੇਗੀ। ਇਸ ਫੀਚਰ ਨਾਲ ਤੁਸੀਂ ਗੀਤ ਨੂੰ ਗਾ ਕੇ ਸਰਚ ਕਰ ਸਕੋਗੇ।
YouTube 'ਚ ਬਦਲੇਗਾ ਗੀਤ ਸਰਚ ਕਰਨ ਦਾ ਤਰੀਕਾ: YouTube ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਜਿਸਦੀ ਮਦਦ ਨਾਲ ਤੁਸੀਂ ਆਪਣੇ ਮਨਪਸੰਦ ਗੀਤ ਨੂੰ ਗਾ ਕੇ ਸਰਚ ਕਰ ਸਕਦੇ ਹੋ। ਇਸ ਫੀਚਰ ਬਾਰੇ ਕੰਪਨੀ ਨੇ ਜਾਣਕਾਰੀ ਦਿੱਤੀ ਹੈ। ਫਿਲਹਾਲ ਇਸ ਫੀਚਰ ਨੂੰ ਉਹ ਲੋਕ ਅਕਸੈਸ ਕਰ ਸਕਦੇ ਹਨ, ਜਿਨ੍ਹਾਂ ਦੇ ਕੋਲ ਐਕਪੈਰੀਮੈਂਟ ਪੇਜ ਦਾ ਰਾਈਟ ਹੈ। ਨਵੇਂ ਫੀਚਰ ਦੇ ਤਹਿਤ ਯੂਜ਼ਰਸ ਨੂੰ ਸਭ ਤੋਂ ਪਹਿਲਾ ਗੀਤ ਸਰਚ ਕਰਨ ਲਈ ਗੀਤ ਦੀ ਟਿਊਨ ਜਾਂ ਕੋਈ ਲਾਈਨ 3 ਤੋਂ 4 ਸਕਿੰਟ ਲਈ ਗਾਣੀ ਹੋਵੇਗੀ। ਇਸਨੂੰ Submit ਕਰਨ ਤੋਂ ਬਾਅਦ YouTube ਉਸ ਗੀਤ ਨੂੰ ਸਰਚ ਕਰੇਗਾ ਅਤੇ ਤੁਹਾਡੇ ਸਾਹਮਣੇ ਪੇਸ਼ ਕਰੇਗਾ। ਫਿਲਹਾਲ ਇਹ ਫੀਚਰ ਟੈਸਟਿੰਗ ਪੜਾਅ 'ਤੇ ਹੈ। ਕੰਪਨੀ ਅਜੇ ਇਸ ਫੀਚਰ 'ਤੇ ਕੰਮ ਕਰ ਰਹੀ ਹੈ।
YouTube ਇਸ ਫੀਚਰ 'ਤੇ ਵੀ ਕਰ ਰਿਹਾ ਕੰਮ: YouTube ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਸਬਸਕ੍ਰਿਪਸ਼ਨ ਫੀਡ 'ਚ 'Smart Organization System' 'ਤੇ ਕੰਮ ਕਰ ਰਿਹਾ ਹੈ। ਇਸਦੇ ਤਹਿਤ ਤੁਹਾਨੂੰ ਤੁਹਾਡੇ ਦੁਆਰਾ ਸਬਸਕ੍ਰਾਈਬ ਕੀਤੇ ਗਏ ਕ੍ਰਿਏਟਰਸ ਦੀ ਹਾਲ ਹੀ 'ਚ ਪੋਸਟ ਕੀਤੀ ਗਈ ਵੀਡੀਓ ਇੱਕ ਹੀ ਜਗ੍ਹਾਂ 'ਤੇ ਦਿਖਾਈ ਦੇਵੇਗੀ। ਜਿਸ ਨਾਲ ਤੁਹਾਨੂੰ ਵੀਡੀਓ ਲੱਭਣ ਦੀ ਲੋੜ ਨਹੀਂ ਹੋਵੇਗੀ। ਵਰਤਮਾਨ 'ਚ ਜੇਕਰ ਤੁਸੀਂ YouTube 'ਤੇ ਕਿਸੇ ਦੀ ਵੀਡੀਓ ਦੇਖਣਾ ਚਾਹੁੰਦੇ ਹੋ, ਤਾਂ ਇਸ ਲਈ ਤੁਹਾਨੂੰ ਉਸ ਕ੍ਰਿਏਟਰ ਦੇ ਪੇਜ 'ਤੇ ਜਾਣਾ ਪੈਂਦਾ ਹੈ ਅਤੇ ਵੀਡੀਓ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਜਲਦ ਹੀ ਇਹ ਸਮੱਸਿਆਂ ਖਤਮ ਹੋ ਜਾਵੇਗੀ।