ਹੈਦਰਾਬਾਦ: Wings Meta ਨੇ ਨਵੀਂ ਸਮਾਰਟਵਾਚ ਲਾਂਚ ਕੀਤੀ ਹੈ। ਇਸ ਸਮਾਰਟਫੋਨ ਨੂੰ ਤੁਸੀਂ 1000 ਤੋਂ 1500 ਰੁਪਏ ਦੇ ਵਿਚਕਾਰ ਖਰੀਦ ਸਕਦੇ ਹੋ। ਇਹ ਸਮਾਰਟਵਾਚ Fire Boltt Ninja Call Pro Plus ਨੂੰ ਟੱਕਰ ਦੇਵੇਗੀ।
Wings Meta ਸਮਾਰਟਵਾਚ ਦੇ ਫੀਚਰਸ: ਇਸ ਸਮਾਰਟਵਾਚ 'ਚ ਬਲੂਟੁੱਥ ਕਾਲਿੰਗ ਲਈ ਐਂਡਵਾਂਸ ਸਿੰਗਲ ਚਿਪ ਦਿੱਤੀ ਗਈ ਹੈ। ਇਸਦੇ ਨਾਲ ਹੀ 100 ਤੋਂ ਜ਼ਿਆਦਾ ਸਪੋਰਟਸ ਮੋਡ ਮਿਲਣਗੇ। ਜਿਨ੍ਹਾਂ ਲੋਕਾਂ ਨੂੰ ਕਸਰਤ ਕਰਨ ਦੀ ਆਦਤ ਹੈ, ਉਨ੍ਹਾਂ ਲੋਕਾਂ ਲਈ ਇਹ ਮੋਡ ਫਾਇਦੇਮੰਦ ਹੋ ਸਕਦੇ ਹਨ। ਇਹ ਸਮਾਰਟਵਾਚ ਡੇਟਾ ਨੂੰ ਸੇਵ ਰੱਖਣ 'ਚ ਮਦਦਗਾਰ ਹੈ। ਇਸਦੇ ਨਾਲ ਹੀ ਹਰ ਐਕਟੀਵੀਟੀ ਨੂੰ ਵੀ ਰਿਕਾਰਡ ਕਰਦੀ ਹੈ ਅਤੇ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਦੀ ਹੈ। ਇਸ ਵਿੱਚ ਹੈਲਥ ਟ੍ਰਿਕਸ ਦਿੱਤੇ ਗਏ ਹਨ, ਜਿਸ 'ਚ ਕੈਲੋਰੀ ਟ੍ਰੈਕਰ, ਹਾਰਟ ਰੇਟ ਸੈਂਸਰ, ਸਲੀਪ ਟ੍ਰੈਕਰ ਅਤੇ ਸਟੈਪ ਕਾਊਂਟਰ ਸ਼ਾਮਲ ਹੈ। ਇਸ ਸਮਾਰਟਵਾਚ 'ਚ 1.85 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਇਸਦਾ ਰਿਫ੍ਰੇਸ਼ ਦਰ 60Hz ਹੈ। ਇਸਦੇ ਨਾਲ ਹੀ 550nits ਬ੍ਰਾਈਨੈਸ ਦਿੱਤੀ ਗਈ ਹੈ। ਇਸ ਵਿੱਚ ਵਧੀਆਂ ਬੈਟਰੀ ਦਿੱਤੀ ਗਈ ਹੈ, ਜੋ ਬਿਨ੍ਹਾਂ ਕਾਲਿੰਗ ਦੇ 7 ਦਿਨ ਬੈਟਰੀ ਅਤੇ ਕਾਲਿੰਗ ਦੇ ਨਾਲ 3 ਦਿਨ ਦੀ ਬੈਟਰੀ ਲਾਈਫ ਉਪਲਬਧ ਕਰਵਾਉਦੀ ਹੈ। ਇਸ ਤੋਂ ਇਲਾਵਾ Wings Meta ਸਮਾਰਟਵਾਚ 'ਚ ਐਂਡਵਾਂਸ ਬਲੂਟੁੱਥ 5.3 ਤਕਨਾਲੋਜੀ ਦਿੱਤੀ ਗਈ ਹੈ। ਇਸ ਵਾਚ 'ਚ ਡਾਇਲ ਪੈਡ, ਇਨ-ਬਿਲਟ ਸਪੀਕਰ ਅਤੇ ਮਾਈਕ੍ਰੋਫੋਨ ਵੀ ਦਿੱਤਾ ਗਿਆ ਹੈ। ਇਸਦੇ ਨਾਲ ਹੀ ਪਾਸਵਰਡ ਲਾਕ, ਫਾਈਡ ਵਾਚ ਫੋਨ ਸਪੋਰਟ, ਕੈਮਰਾ ਕੰਟਰੋਲ ਵਰਗੇ ਫੀਚਰ ਵੀ ਦਿੱਤੇ ਗਏ ਹਨ। ਇਸ ਵਾਚ ਨੂੰ 1,299 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ।
ਕੱਲ ਲਾਂਚ ਹੋਵੇਗੀ ਐਪਲ ਵਾਚ ਸੀਰੀਜ਼ 9 ਅਤੇ ਅਲਟ੍ਰਾ 2: ਐਪਲ ਦਾ Wanderlust ਇਵੈਂਟ ਕੱਲ ਸ਼ੁਰੂ ਹੋਣ ਜਾ ਰਿਹਾ ਹੈ। ਇਸ ਇਵੈਂਟ ਦੌਰਾਨ ਕੰਪਨੀ ਆਈਫੋਨ 15 ਸੀਰੀਜ਼ ਨੂੰ ਲਾਂਚ ਕਰੇਗੀ। ਇਸਦੇ ਨਾਲ ਹੀ ਸਮਾਰਟਵਾਚ 9 ਅਤੇ ਅਲਟ੍ਰਾ 2 ਸਮਾਰਟਵਾਚ ਵੀ ਲਾਂਚ ਕੀਤੀ ਜਾਵੇਗੀ। ਬਲੂਮਬਰਗ ਦੀ ਰਿਪੋਰਟ ਅਨੁਸਾਰ, ਐਪਲ ਵਾਚ ਸੀਰੀਜ਼ 9 ਅਤੇ ਅਲਟ੍ਰਾ 2 ਵਿੱਚ ਪਹਿਲਾ ਨਾਲੋ ਬਿਹਤਰ ਹਾਰਟ ਰੇਟ ਸੈਂਸਰ ਅਤੇ ਹੋਰ ਕਈ ਨਵੇਂ ਬਦਲਾਅ ਨਜ਼ਰ ਆਉਣਗੇ।