ETV Bharat / science-and-technology

ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਵੀਡੀਓ ਕਾਲ ਦੌਰਾਨ ਦੋਸਤਾਂ ਨਾਲ ਸ਼ੇਅਰ ਕਰ ਸਕੋਗੇ ਮਿਊਜ਼ਿਕ - ਵਟਸਐਪ ਮਿਊਜ਼ਿਕ ਸ਼ੇਅਰ ਫੀਚਰ

WhatsApp Latest News: ਵਟਸਐਪ ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਵੀਡੀਓ ਕਾਲ ਦੌਰਾਨ ਦੋਸਤਾਂ ਨਾਲ ਕੋਈ ਵੀ ਮਿਊਜ਼ਿਕ ਸ਼ੇਅਰ ਕਰ ਸਕੋਗੇ।

WhatsApp Latest News
WhatsApp Latest News
author img

By ETV Bharat Tech Team

Published : Jan 7, 2024, 12:33 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ 'ਚ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਲਈ ਮਿਊਜ਼ਿਕ ਸ਼ੇਅਰ ਕਰਨ ਦਾ ਫੀਚਰ ਪੇਸ਼ ਕਰ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਵੀਡੀਓ ਕਾਲ ਦੌਰਾਨ ਆਪਣੇ ਦੋਸਤਾਂ ਨਾਲ ਮਿਊਜ਼ਿਕ ਸ਼ੇਅਰ ਕਰ ਸਕਣਗੇ।

  • 📝 WhatsApp beta for Android 2.24.1.19: what's new?

    Thanks to the business version of the app, we discovered that some beta testers can now share music audio during a video call. Some users may be able to get the same feature with the previous updates.https://t.co/Qvuq2HrdxQ pic.twitter.com/h2D7qQ8a1E

    — WABetaInfo (@WABetaInfo) January 6, 2024 " class="align-text-top noRightClick twitterSection" data=" ">

wabetainfo ਨੇ ਦਿੱਤੀ ਮਿਊਜ਼ਿਕ ਸ਼ੇਅਰ ਫੀਚਰ ਬਾਰੇ ਜਾਣਕਾਰੀ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਕੰਪਨੀ ਯੂਜ਼ਰਸ ਲਈ ਮਿਊਜ਼ਿਕ ਆਡੀਓ ਨੂੰ ਵੀਡੀਓ ਕਾਲ ਦੇ ਦੌਰਾਨ ਸ਼ੇਅਰ ਕਰਨ ਦੀ ਸੁਵਿਧਾ ਦੇਣ ਜਾ ਰਹੀ ਹੈ।

ਇਸ ਤਰ੍ਹਾਂ ਕੰਮ ਕਰੇਗਾ ਮਿਊਜ਼ਿਕ ਸ਼ੇਅਰ ਫੀਚਰ: ਮਿਊਜ਼ਿਕ ਸ਼ੇਅਰ ਫੀਚਰ ਸਕ੍ਰੀਨ ਸ਼ੇਅਰਿੰਗ ਫੀਚਰ ਦੇ ਨਾਲ ਹੀ ਕੰਮ ਕਰੇਗਾ। ਵੀਡੀਓ ਕਾਲ ਦੌਰਾਨ ਸਕ੍ਰੀਨ ਸ਼ੇਅਰ ਦੇ ਆਪਸ਼ਨ 'ਤੇ ਡਿਵਾਈਸ 'ਚ ਮਿਊਜ਼ਿਕ ਆਡੀਓ ਪਲੇ ਕਰਨ ਨਾਲ ਇਹ ਮਿਊਜ਼ਿਕ ਤੁਹਾਡੇ ਨਾਲ-ਨਾਲ ਵੀਡੀਓ ਕਾਲ 'ਚ ਜੁੜੇ ਯੂਜ਼ਰਸ ਨੂੰ ਵੀ ਸੁਣਾਈ ਦੇਵੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਸ ਵੀਡੀਓ ਕਾਲ ਦੌਰਾਨ ਖੁਦ ਮਿਊਜ਼ਿਕ ਸੁਣਨ ਦੇ ਨਾਲ ਹੀ ਆਪਣੇ ਨਾਲ ਜੁੜੇ ਲੋਕਾਂ ਨੂੰ ਵੀ ਮਿਊਜ਼ਿਕ ਸੁਣਾ ਸਕਣਗੇ। ਜਦੋ ਤੁਸੀ ਵੀਡੀਓ ਕਾਲ ਸ਼ੁਰੂ ਕਰਦੇ ਹੋ, ਤਾਂ ਸਕ੍ਰੀਨ ਦੇ ਥੱਲੇ ਤੁਹਾਨੂੰ ਫਲਿੱਪ ਕੈਮਰੇ ਦਾ ਆਪਸ਼ਨ ਮਿਲੇਗਾ। ਜਦੋ ਤੁਸੀਂ ਇਸ ਸੁਵਿਧਾ ਨੂੰ ਐਕਟਿਵ ਕਰੋਗੇ, ਤਾਂ ਕਾਲ 'ਚ ਸ਼ਾਮਲ ਯੂਜ਼ਰਸ ਵੀਡੀਓ ਕਾਲ ਦੌਰਾਨ ਮਿਊਜ਼ਿਕ ਸੁਣ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਿਊਜ਼ਿਕ ਸ਼ੇਅਰ ਫੀਚਰ ਉਸ ਸਮੇਂ ਕੰਮ ਨਹੀਂ ਕਰੇਗਾ, ਜਦੋ ਤੁਸੀਂ ਵਟਸਐਪ 'ਤੇ ਵਾਈਸ ਕਾਲ ਕਰੋਗੇ।

ਮਿਊਜ਼ਿਕ ਸ਼ੇਅਰ ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: ਵਟਸਐਪ ਦੇ ਮਿਊਜ਼ਿਕ ਸ਼ੇਅਰ ਫੀਚਰ ਦਾ ਇਸਤੇਮਾਲ ਫਿਲਹਾਲ ਬੀਟਾ ਟੈਸਟਰ ਹੀ ਕਰ ਪਾ ਰਹੇ ਹਨ। ਇਸ ਫੀਚਰ ਨੂੰ ਐਪ ਦੇ Business ਵਰਜ਼ਨ ਲਈ ਵੀ ਪੇਸ਼ ਕੀਤਾ ਗਿਆ ਹੈ। ਵਟਸਐਪ ਬੀਟਾ ਅਪਡੇਟ ਵਰਜ਼ਨ 2.24.2.29 ਦੇ ਨਾਲ ਤੁਸੀਂ ਇਸ ਫੀਚਰ ਦਾ ਇਸਤੇਮਾਲ ਕਰ ਸਕੋਗੇ। ਇਸ ਫੀਚਰ ਨੂੰ ਹੋਰਨਾਂ ਯੂਜ਼ਰਸ ਲਈ ਵੀ ਜਲਦ ਹੀ ਰੋਲਆਊਟ ਕਰ ਦਿੱਤਾ ਜਾਵੇਗਾ।

ਡੈਸਕਟਾਪ ਰਾਹੀ ਸਟੇਟਸ 'ਚ ਸ਼ੇਅਰ ਕਰ ਸਕੋਗੇ ਫੋਟੋ ਅਤੇ ਵੀਡੀਓਜ਼: ਇਸ ਤੋਂ ਇਲਾਵਾ, ਵਟਸਐਪ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਰਾਹੀ ਯੂਜ਼ਰਸ ਨੂੰ ਸਟੇਟਸ 'ਚ ਫੋਟੋ ਅਤੇ ਵੀਡੀਓ ਸ਼ੇਅਰ ਕਰਨ ਦੀ ਸੁਵਿਧਾ ਮਿਲਦੀ ਹੈ। ਹੁਣ ਇਹ ਫੀਚਰ ਡੈਸਕਟਾਪ ਯੂਜ਼ਰਸ ਲਈ ਵੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਡੈਸਕਟਾਪ ਰਾਹੀ ਵੀ ਫੋਟੋ, ਵੀਡੀਓ ਅਤੇ ਟੈਕਸਟ ਨੂੰ ਸਟੇਟਸ 'ਚ ਸ਼ੇਅਰ ਕਰ ਸਕੋਗੇ। ਹਾਲਾਂਕਿ, ਇਹ ਫੀਚਰ ਅਜੇ ਬੀਟਾ ਅਪਡੇਟ 'ਚ ਹੈ। ਇਸ ਫੀਚਰ ਦਾ ਯੂਜ਼ਰਸ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਵੈੱਬ ਰਾਹੀ ਆਸਾਨੀ ਨਾਲ ਆਪਣੇ ਵਟਸਐਪ ਪ੍ਰੋਫਾਈਲ 'ਤੇ ਕੋਈ ਵੀ ਸਟੇਟਸ ਲਗਾ ਸਕਦੇ ਹੋ ਅਤੇ ਤੁਹਾਨੂੰ ਸਟੇਟਸ ਲਗਾਉਣ ਲਈ ਮੋਬਾਈਲ ਦੀ ਜ਼ਰੂਰਤ ਨਹੀਂ ਪਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.