ਹੈਦਰਾਬਾਦ: ਵਟਸਐਪ ਯੂਜ਼ਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਐਂਡਰਾਈਡ ਫੋਨਾਂ ਲਈ ਵਟਸਐਪ ਆਪਣਾ ਸਪੋਰਟ ਬੰਦ ਕਰਨ ਵਾਲਾ ਹੈ। 24 ਅਕਤੂਬਰ ਤੋਂ ਐਂਡਰਾਈਡ ਸਮਾਰਟਫੋਨਾਂ ਲਈ ਵਟਸਐਪ ਸਪੋਰਟ ਬੰਦ ਹੋਣ ਵਾਲਾ ਹੈ। ਵਟਸਐਪ ਨੇ ਐਲਾਨ ਕੀਤਾ ਹੈ ਕਿ ਉਹ ਐਂਡਰਾਈਡ ਦੇ ਪੁਰਾਣੇ ਫੋਨ ਅਤੇ ਵਰਜ਼ਨ ਲਈ 24 ਅਕਤੂਬਰ ਤੋਂ ਬਾਅਦ ਵਟਸਐਪ ਦਾ ਸਪੋਰਟ ਖਤਮ ਕਰਨ ਵਾਲਾ ਹੈ।
ਸਮਾਰਟਫੋਨਾਂ 'ਤੇ ਵਟਸਐਪ ਸਪੋਰਟ ਬੰਦ ਕਰਨ ਦਾ ਇਸ ਤਰ੍ਹਾਂ ਲਿਆ ਗਿਆ ਫੈਸਲਾ: ਵਟਸਐਪ ਨੇ ਆਪਣੇ FAQ ਨੋਟ 'ਚ ਕਿਹਾ," ਕਿਹੜਾ ਡਿਵਾਈਸ ਜਾਂ OS ਲਈ ਵਟਸਐਪ ਸਪੋਰਟ ਬੰਦ ਕਰਨਾ ਹੈ, ਇਹ ਤੈਅ ਕਰਨ ਲਈ ਅਸੀ ਹਰ ਸਾਲ ਇਹ ਦੇਖਦੇ ਹਾਂ ਕਿ ਕਿਹੜਾ ਡਿਵਾਈਸ ਅਤੇ ਸੌਫ਼ਟਵੇਅਰ ਸਭ ਤੋਂ ਪੁਰਾਣਾ ਹੈ ਅਤੇ ਉਸ ਸਮਾਰਟਫੋਨ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਦੀ ਗਿਣਤੀ ਕਿੰਨੀ ਹੈ। ਇਸਦੇ ਨਾਲ ਹੀ ਇਨ੍ਹਾਂ ਸਮਾਰਟਫੋਨਾਂ 'ਚ ਵਟਸਐਪ ਚਲਾਉਣ ਲਈ ਜ਼ਰੂਰੀ ਫੰਕਸ਼ਨਾਂ ਦੀ ਕਮੀ ਰਹਿੰਦੀ ਹੈ।" ਵਟਸਐਪ ਨੇ ਅੱਗੇ ਕਿਹਾ ਕਿ ਸਪੋਰਟ ਬੰਦ ਕਰਨ ਤੋਂ ਪਹਿਲਾ ਉਹ ਪੁਰਾਣੇ OS ਵਾਲੇ ਡਿਵਾਈਸਾਂ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ ਫੋਨ ਜਾਂ OS ਅਪਗ੍ਰੇਡ ਕਰਨ ਲਈ ਰਿਮਾਈਡਰ ਭੇਜ ਦੇਵੇਗਾ। ਸਪੋਰਟ ਬੰਦ ਹੋਣ ਤੋਂ ਬਾਅਦ ਪੁਰਾਣੇ ਐਂਡਰਾਈਡ ਫੋਨ 'ਤੇ ਵਟਸਐਪ ਚਲਾਉਣ ਵਾਲੇ ਯੂਜ਼ਰਸ ਮੈਸੇਜ ਭੇਜ ਅਤੇ ਰਿਸੀਵ ਨਹੀਂ ਕਰ ਸਕਣਗੇ।
24 ਅਕਤੂਬਰ ਤੋਂ ਇਨ੍ਹਾਂ ਸਮਾਰਟਫੋਨਾਂ 'ਚ ਨਹੀਂ ਚਲੇਗਾ ਵਟਸਐਪ: 24 ਅਕਤੂਬਰ ਤੋਂ Nexus 7, Samsung Galaxy Note 2, HTC One, Sony xperia Z, LG Optimus G Pro, Samsung Galaxy S, Samsung Galaxy Nexus, ਐਚਟੀਸੀ ਸੈਂਸੇਸ਼ਨ, ਮੋਟੋਰੋਲਾ ਡ੍ਰਾਈਡ ਰੇਜ਼ਰ, ਸੋਨੀ ਐਕਸਪੀਰੀਆ S2, ਮੋਟੋਰੋਲਾ ਜੂਮ, ਸੈਮੀਨਾਰ ਗੈਲੇਕਸੀ 10.1, ਸੈਮਟੈਂਟ ਗੈਲੇਕਸੀ S, ਐਚਸੀ ਡਿਜਾਇਰ ਐੱਚ.ਡੀ, ਐਲਜੀ ਆਪਟੀਮਜ਼ ਇੰਡੀਵਰਡ 2X ਸਮਾਰਟਫੋਨਾਂ 'ਤੇ ਵਟਸਐਪ ਬੰਦ ਹੋ ਜਾਵੇਗਾ। ਜੇਕਰ ਤੁਸੀਂ ਆਪਣੇ ਫ਼ੋਨ ਦੇ ਓਐਸ ਬਾਰੇ ਜਾਣਕਾਰੀ ਚਾਹੁੰਦੇ ਹੋ, ਤਾਂ ਤੁਹਾਡੇ ਫ਼ੋਨ ਦੀ ਸੈਟਿੰਗ ਵਿੱਚ About Phone ਸੈਕਸ਼ਨ 'ਚ ਦਿੱਤੇ ਗਏ ਸੌਫਟਵੇਅਰ ਇੰਨਫਾਰਮੇਸ਼ਨ ਵਾਲੇ ਔਪਸ਼ਨ ਨੂੰ ਚੈੱਕ ਕਰਨਾ ਹੋਵੇਗਾ।