ਹੈਦਰਾਬਾਦ: ਮੈਟਾ ਦੀ ਮਸ਼ਹੂਰ ਚੈਟਿੰਗ ਐਪ ਵਟਸਐਪ 'ਤੇ ਆਏ ਦਿਨ ਨਵੇਂ ਅਪਡੇਟਸ ਆਉਂਦੇ ਰਹਿੰਦੇ ਹਨ। ਲੱਖਾਂ ਯੂਜ਼ਰ ਵਟਸਐਪ ਦੀ ਵਰਤੋਂ ਕਰਦੇ ਹਨ। ਇਹ ਐਪ ਯੂਜ਼ਰਸ ਲਈ ਚੈਟਿੰਗ ਤੋਂ ਇਲਾਵਾ ਕਾਲਿੰਗ, ਵੀਡੀਓ ਕਾਲਿੰਗ, ਪੇਮੈਂਟ ਦੀਆਂ ਸੁਵਿਧਾਵਾਂ ਦੇ ਨਾਲ-ਨਾਲ ਯੂਜ਼ਰਸ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਨਵੇਂ ਫੀਚਰਸ ਜੋੜੇ ਜਾ ਰਹੇ ਹਨ। ਪਰਸਨਲ ਅਕਾਊਟਸ ਤੋਂ ਇਲਾਵਾ, WhatsApp ਆਪਣੇ ਯੂਜ਼ਰਸ ਨੂੰ ਬਿਜ਼ਨਸ ਅਕਾਊਂਟ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਦਰਅਸਲ ਵਟਸਐਪ ਨੇ ਬਿਜ਼ਨਸ ਅਕਾਊਂਟ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਲਈ Status Archieve ਫੀਚਰ ਪੇਸ਼ ਕੀਤਾ ਹੈ।
ਕੀ ਹੈ Status Archieve ਫੀਚਰ?: ਨਵੇਂ ਫੀਚਰ ਨੂੰ ਯੂਜ਼ਰਸ ਲਈ ਬਿਜ਼ਨਸ ਟੂਲ ਦੇ ਤੌਰ 'ਤੇ ਜੋੜਿਆ ਗਿਆ ਹੈ। ਇਹ ਫੀਚਰ ਵਟਸਐਪ ਯੂਜ਼ਰਸ ਲਈ ਆਪਣੇ ਪੁਰਾਣੇ ਸਟੇਟਸ ਅਪਡੇਟ ਨੂੰ ਦੁਬਾਰਾ ਸ਼ੇਅਰ ਕਰਨ ਲਈ ਲਿਆਂਦਾ ਗਿਆ ਹੈ। ਦੱਸ ਦਈਏ ਕੀ ਵਟਸਐਪ 'ਤੇ ਸਟੇਟਸ ਨੂੰ 24 ਘੰਟੇ ਤੱਕ ਹੀ ਲਗਾਇਆ ਜਾ ਸਕਦਾ ਹੈ। ਪਰ ਇਸ ਫੀਚਰ ਦੀ ਮਦਦ ਨਾਲ ਸਟੇਟਸ Archieve ਹੋ ਜਾਵੇਗਾ, ਜਿਸਨੂੰ ਤੁਸੀਂ ਬਾਅਦ ਵਿੱਚ ਵੀ ਦੇਖ ਸਕੋਗੇ। ਕਿਉਕਿ ਸਮਾਂ ਪੂਰਾ ਹੋਣ 'ਤੇ ਯੂਜ਼ਰਸ ਦਾ ਸਟੇਟਸ ਆਪਣੇ ਆਪ ਹਟਾ ਦਿੱਤਾ ਜਾਂਦਾ ਹੈ। ਜਿਸ ਕਰਕੇ ਕਈ ਵਾਰ ਮਹੱਤਵਪੂਰਨ ਸਟੇਟਸ ਅਪਡੇਟ ਦੀ ਜਾਣਕਾਰੀ ਵੱਧ ਤੋਂ ਵੱਧ ਕੰਟੇਟਕਸ ਤੱਕ ਨਹੀਂ ਪਹੁੰਚ ਪਾਉਂਦੀ ਹੈ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰ ਨੂੰ ਪੁਰਾਣੇ ਸਟੇਟਸ ਨੂੰ Archieve ਕਰਨ ਦੀ ਸਹੂਲਤ ਮਿਲੇਗੀ।
- BGMI Mobile Game: ਭਾਰਤ ਵਿੱਚ ਖੇਡਣ ਲਈ BGMI ਮੋਬਾਈਲ ਗੇਮ ਉਪਲਬਧ, ਉਮਰ ਵਰਗ ਦੇ ਅਨੁਸਾਰ ਗੇਮ ਦਾ ਸਮਾਂ ਹੈ ਨਿਸ਼ਚਿਤ
- WhatsApp New Feature: ਵਟਸਐਪ 'ਤੇ ਸਕ੍ਰੀਨ ਸ਼ੇਅਰ ਕਰਨਾ ਹੋਵੇਗਾ ਆਸਾਨ, ਜਲਦ ਆ ਰਿਹਾ ਇਹ ਨਵਾਂ ਫ਼ੀਚਰ
- ਹੁਣ ਤੁਸੀਂ WhatsApp 'ਤੇ ਵੀ ਬਣਾ ਸਕਦੇ ਹੋ ਯੂਨੀਕ ਯੂਜ਼ਰਨੇਮ, ਫੋਨ ਨੰਬਰ ਦੀ ਨਹੀਂ ਹੋਵੇਗੀ ਲੋੜ
-
WhatsApp is rolling out a status archive feature for businesses on Android!
— WABetaInfo (@WABetaInfo) May 29, 2023 " class="align-text-top noRightClick twitterSection" data="
A new business tool is available to allow users to archive their status updates on their devices for up to 30 days!https://t.co/fycTsYUkEX pic.twitter.com/vZ8mu2hYXl
">WhatsApp is rolling out a status archive feature for businesses on Android!
— WABetaInfo (@WABetaInfo) May 29, 2023
A new business tool is available to allow users to archive their status updates on their devices for up to 30 days!https://t.co/fycTsYUkEX pic.twitter.com/vZ8mu2hYXlWhatsApp is rolling out a status archive feature for businesses on Android!
— WABetaInfo (@WABetaInfo) May 29, 2023
A new business tool is available to allow users to archive their status updates on their devices for up to 30 days!https://t.co/fycTsYUkEX pic.twitter.com/vZ8mu2hYXl
ਇਨ੍ਹਾਂ ਯੂਜ਼ਰਸ ਲਈ ਕੀਤਾ ਗਿਆ ਨਵਾਂ ਫੀਚਰ ਰੋਲਆਊਟ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੇ WebBetaInfo ਦੀ ਇਕ ਰਿਪੋਰਟ ਦੇ ਅਨੁਸਾਰ, WhatsApp 'ਤੇ ਨਵਾਂ ਫੀਚਰ ਸਿਰਫ WhatsApp ਬਿਜ਼ਨਸ ਐਂਡਰਾਇਡ ਦੇ ਬੀਟਾ ਟੈਸਟਰਾਂ ਲਈ ਰੋਲਆਊਟ ਕੀਤਾ ਗਿਆ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਇਸ ਫੀਚਰ ਨੂੰ ਹੋਰ ਯੂਜ਼ਰਸ ਲਈ ਵੀ ਰੋਲਆਊਟ ਕਰ ਦਿੱਤਾ ਜਾਵੇਗਾ।
Status Archieve ਫੀਚਰ ਦੀ ਵਰਤੋਂ ਕਿਵੇਂ ਕਰੀਏ?: ਨਵੇਂ ਫੀਚਰ ਦੀ ਵਰਤੋਂ ਕਰਨ ਲਈ WhatsApp ਨੂੰ ਅਪਡੇਟ ਕਰਨ ਦੀ ਲੋੜ ਹੋਵੇਗੀ। ਯੂਜ਼ਰਸ ਸਟੇਟਸ Archieve ਫੀਚਰ ਲਈ ਗੂਗਲ ਪਲੇ ਸਟੋਰ ਤੋਂ ਐਪ ਨੂੰ ਅਪਡੇਟ ਕਰ ਸਕਦੇ ਹਨ।