ਹੈਦਰਾਬਾਦ: ਵਟਸਐਪ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਅਕਾਊਟ ਵੈਰੀਫਿਕੇਸ਼ਨ ਨੂੰ ਹੋਰ ਵੀ ਸੁਰੱਖਿਅਤ ਬਣਾਵੇਗਾ। ਕੰਪਨੀ PassKey ਫੀਚਰ 'ਤੇ ਕੰਮ ਕਰ ਰਹੀ ਹੈ। ਫਿਲਹਾਲ ਇਹ ਫੀਚਰ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ। ਇਸ ਅਪਡੇਟ ਦੀ ਜਾਣਕਾਰੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਵੈੱਬਸਾਈਟ ਅਨੁਸਾਰ, ਨਵਾਂ ਫੀਚਰ ਯੂਜ਼ਰਸ ਨੂੰ ਸੁਰੱਖਿਅਤ ਤਰੀਕੇ ਨਾਲ ਸਾਈਨ-ਇਨ ਕਰਨ 'ਚ ਮਦਦ ਕਰੇਗਾ।
-
📝 WhatsApp beta for Android 2.23.17.5: what's new?
— WABetaInfo (@WABetaInfo) August 8, 2023 " class="align-text-top noRightClick twitterSection" data="
WhatsApp is working on a passkey feature for account verification, and it will be available in a future update of the app!https://t.co/JWOjzuGxRc pic.twitter.com/b92KEmmJV1
">📝 WhatsApp beta for Android 2.23.17.5: what's new?
— WABetaInfo (@WABetaInfo) August 8, 2023
WhatsApp is working on a passkey feature for account verification, and it will be available in a future update of the app!https://t.co/JWOjzuGxRc pic.twitter.com/b92KEmmJV1📝 WhatsApp beta for Android 2.23.17.5: what's new?
— WABetaInfo (@WABetaInfo) August 8, 2023
WhatsApp is working on a passkey feature for account verification, and it will be available in a future update of the app!https://t.co/JWOjzuGxRc pic.twitter.com/b92KEmmJV1
ਕੀ ਹੈ PassKey ਫੀਚਰ?: PassKey ਕੁਝ ਨੰਬਰਾਂ ਜਾਂ ਸ਼ਬਦਾਂ ਦਾ ਇੱਕ Sequence ਹੁੰਦਾ ਹੈ, ਜੋ ਯੂਜ਼ਰਸ ਦੀ ਪਹਿਚਾਣ ਕਰਨ 'ਚ ਮਦਦ ਕਰਦਾ ਹੈ। ਇਹ ਇੱਕ ਤਰੀਕੇ ਨਾਲ ਸੁਰੱਖਿਅਤ ਕੋਡ ਦੀ ਤਰ੍ਹਾਂ ਕੰਮ ਕਰਦਾ ਹੈ, ਜੋ ਸਿਰਫ਼ ਅਧਿਕਾਰਤ ਲੋਕਾਂ ਨੂੰ ਹੀ ਵਟਸਐਪ ਨੂੰ ਆਨ ਕਰਨ ਦੀ ਆਗਿਆ ਦਿੰਦਾ ਹੈ।
PassKey ਫੀਚਰ ਦੀ ਵਰਤੋ: PassKey ਫੀਚਰ ਤੁਹਾਡੀ ਪਛਾਣ ਪਤਾ ਲਗਾਉਣ ਲਈ ਫਿੰਗਰਪ੍ਰਿੰਟ, ਫੇਸ ਲਾਕ ਅਤੇ ਸਕ੍ਰੀਨ ਲਾਕ ਦਾ ਇਸਤੇਮਾਲ ਕਰਦਾ ਹੈ। Traditional Pin ਵਿਧੀ ਉੱਪਰ ਇਹ ਇੱਕ ਤਰੀਕੇ ਨਾਲ Extra Layer Of Security ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਸਿਰਫ਼ ਅਧਿਕਾਰਤ ਲੋਕ ਹੀ ਵਟਸਐਪ ਨੂੰ ਆਨ ਕਰ ਸਕਦੇ ਹਨ। ਫਿਲਹਾਲ ਇਹ ਫੀਚਰ ਐਂਡਰਾਈਡ ਬੀਟਾ ਦੇ 2.23.17.5 ਵਰਜ਼ਨ ਵਿੱਚ ਦੇਖਿਆ ਗਿਆ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸਨੂੰ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ।
ਵਟਸਐਪ ਇਸ ਫੀਚਰ 'ਤੇ ਵੀ ਕਰ ਰਿਹਾ ਕੰਮ: ਵਟਸਐਪ ਗਰੁੱਪ ਮੈਬਰਾਂ ਨੂੰ ਵੀ ਖਾਸ ਸੁਵਿਧਾ ਦੇਣ ਵਾਲਾ ਹੈ। ਦਰਅਸਲ, ਗਰੁੱਪ ਮੈਬਰ ਕਿਸੇ ਵੀ ਮੈਸੇਜ ਨੂੰ Admin Review ਲਈ ਭੇਜ ਸਕਦੇ ਹਨ। ਜੇਕਰ ਗਰੁੱਪ ਮੈਂਬਰਾਂ ਨੂੰ ਲੱਗਦਾ ਹੈ ਕਿ ਮੈਸੇਜ ਸਹੀ ਨਹੀਂ ਹੈ, ਤਾਂ ਉਹ ਉਸ ਮੈਸੇਜ ਨੂੰ Review ਲਈ ਭੇਜ ਸਕਦੇ ਹਨ। Admin ਮੈਸੇਜ ਦੇ ਆਧਾਰ 'ਤੇ ਇਸਨੂੰ ਡਿਲੀਟ ਜਾਂ ਸਹੀ ਦੱਸ ਸਕਦਾ ਹੈ। Admin ਚਾਹੇ ਤਾਂ ਮੈਬਰ ਨੂੰ ਗਰੁੱਪ 'ਚੋ ਬਾਹਰ ਵੀ ਕੱਢ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ Admin ਗਰੁੱਪ 'ਤੇ ਨਜ਼ਰ ਬਣਾਏ ਰੱਖ ਸਕਦੇ ਹਨ। ਆਉਣ ਵਾਲੇ ਸਮੇਂ 'ਚ ਇਹ ਫੀਚਰ ਵੀ ਜਲਦ ਰੋਲਆਊਟ ਹੋ ਜਾਵੇਗਾ। ਇਸਦੇ ਨਾਲ ਹੀ ਕੰਪਨੀ ਨੇ ਸਕ੍ਰੀਨਸ਼ੇਅਰ ਫੀਚਰ ਨੂੰ ਵੀ ਲਾਈਵ ਕਰ ਦਿੱਤਾ ਹੈ। ਹੁਣ ਤੁਸੀਂ ਵੀਡੀਓ ਕਾਲ ਦੌਰਾਨ ਆਪਣੀ ਸਕ੍ਰੀਨ ਦੂਜੇ ਲੋਕਾਂ ਨਾਲ ਸ਼ੇਅਰ ਕਰ ਸਕਦੇ ਹੋ।