ਹੈਦਰਾਬਾਦ: ਗੂਗਲ ਫੋਟੋਜ਼ ਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਹੁਣ ਇਸ ਐਪ 'ਚ ਕੰਪਨੀ ਨੇ ਦੋ ਨਵੇਂ ਫੀਚਰ ਜੋੜੇ ਹਨ। ਗੂਗਲ ਨੇ ਇਸ ਐਪ 'ਚ ਦੋ ਨਵੇਂ AI-ਸੰਚਾਲਿਤ ਫੀਚਰ ਪੇਸ਼ ਕੀਤੇ ਹਨ। ਇਹ ਫੀਚਰ ਕੋਈ ਵੀ ਗੜਬੜ ਨੂੰ ਘਟ ਕਰਨ, ਸਕ੍ਰੀਨਸ਼ਾਟ ਅਤੇ ਦਸਤਾਵੇਜ਼ਾਂ ਨੂੰ ਐਲਬਮਾਂ ਵਿੱਚ ਸ਼੍ਰੇਣੀਬੱਧ ਕਰਨ 'ਚ ਮਦਦ ਕਰੇਗਾ। ਕੰਪਨੀ ਨੇ photo stacks ਨਾਮ ਦਾ ਇੱਕ ਫੀਚਰ ਪੇਸ਼ ਕੀਤਾ ਹੈ, ਜੋ ਇੱਕੋ ਜਿਹੀਆਂ ਦਿਖਣ ਵਾਲੀਆਂ ਤਸਵੀਰਾਂ ਨੂੰ ਸਟੈਕ 'ਚ ਰੱਖਣ 'ਚ ਮਦਦ ਕਰਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਨੂੰ ਇੱਕੋ ਜਿਹੀਆਂ ਅਤੇ ਇੱਕ ਸਮੇਂ 'ਤੇ ਕਲਿੱਕ ਕੀਤੀਆਂ ਤਸਵੀਰਾਂ ਨੂੰ ਲੱਭਣ 'ਚ ਆਸਾਨੀ ਹੋਵੇਗੀ। AI Powered ਫੋਟੋ ਸਟੈਕ ਫੀਚਰ ਤੁਹਾਡੀਆਂ ਉਨ੍ਹਾਂ ਤਸਵੀਰਾਂ ਨੂੰ ਇੱਕ ਜਗ੍ਹਾਂ ਰੱਖਦਾ ਹੈ, ਜੋ ਉਸ ਨੂੰ ਲੱਗਦਾ ਹੈ ਕਿ ਇਹ ਤਸਵੀਰ ਵਧੀਆਂ ਆਈ ਹੈ। ਤੁਸੀਂ ਇਸ ਫੀਚਰ ਨੂੰ ਬੰਦ ਅਤੇ Modify ਵੀ ਕਰ ਸਕਦੇ ਹੋ।
ਗੂਗਲ ਫੋਟੋਜ਼ ਐਪ ਦੇ AI ਫੀਚਰ ਨਾਲ ਹੋਵੇਗਾ ਇਹ ਫਾਇਦਾ: ਕੰਪਨੀ ਨੇ ਫੋਟੋ ਸਟੈਕ ਫੀਚਰ ਤੋਂ ਇਲਾਵਾ ਯੂਜ਼ਰਸ ਨੂੰ ਦੂਜਾ ਫੀਚਰ AI ਦਿੱਤਾ ਹੈ। ਇਸ ਫੀਚਰ ਰਾਹੀ ਹੁਣ AI ਤੁਹਾਡੇ ਸਕ੍ਰੀਨਸ਼ਾਰਟ ਅਤੇ ਦਸਤਾਵੇਜ਼ਾਂ ਨੂੰ Catagory ਦੇ ਹਿਸਾਬ ਨਾਲ ਰੱਖੇਗਾ। ਜਿਵੇ ਕਿ ਬਿਜਲੀ ਦੇ ਬਿੱਲ ਇੱਕ ਜਗ੍ਹਾਂ ਹੋਣਗੇ, ਤੁਹਾਡੇ ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਆਦਿ ਇੱਕ ਫੋਲਡਰ 'ਚ ਹੋਣਗੇ। ਇਸ ਤਰ੍ਹਾਂ AI ਨੋਟਸ ਦਾ ਇੱਕ ਫੋਲਡਰ ਆਪਣੇ ਆਪ ਬਣਾ ਲਵੇਗਾ।
ਗੈਲਰੀ 'ਚ ਮੌਜ਼ੂਦ ਜ਼ਰੂਰੀ ਜਾਣਕਾਰੀ ਨੂੰ ਕੈਲੰਡਰ 'ਚ ਸ਼ਾਮਲ ਕਰਨ ਦਾ ਆਪਸ਼ਨ: ਇਸ ਤੋਂ ਇਲਾਵਾ ਗੂਗਲ ਫੋਟੋਜ਼ ਤੁਹਾਡੀ ਗੈਲਰੀ 'ਚ ਮੌਜ਼ੂਦ ਜ਼ਰੂਰੀ ਜਾਣਕਾਰੀ ਨੂੰ ਕੈਲੰਡਰ 'ਚ ਵੀ ਐਂਡ ਕਰੇਗਾ। ਜੇਕਰ ਤੁਹਾਡੀ ਗੈਲਰੀ 'ਚ ਕੋਈ ਫਲਾਈਟ ਦੀ ਟਿੱਕਟ ਜਾਂ ਟਰੇਨ ਦੀ ਟਿੱਕਟ ਦਾ ਸਕ੍ਰੀਨਸ਼ਾਰਟ ਪਿਆ ਹੈ, ਤਾਂ ਤੁਸੀਂ ਇਸ ਜਾਣਕਾਰੀ ਨੂੰ ਕੈਲੰਡਰ 'ਚ ਐਂਡ ਕਰਕੇ ਰਿਮਾਇੰਡਰ ਸੈੱਟ ਕਰ ਸਕੋਗੇ, ਤਾਂਕਿ ਤੁਸੀਂ ਸਹੀ ਸਮੇਂ 'ਤੇ ਆਪਣੀ ਫਲਾਈਟ ਲੈ ਸਕੋ। ਇਸ ਤਰ੍ਹਾਂ ਤੁਸੀਂ ਹੋਰ ਜ਼ਰੂਰੀ ਚੀਜ਼ਾਂ 'ਤੇ ਵੀ ਰਿਮਾਇੰਡਰ ਸੈੱਟ ਕਰ ਸਕਦੇ ਹੋ।
ਸਨੈਪਚੈਟ ਤੋਂ ਯੂਜ਼ਰਸ ਕਰ ਸਕਣਗੇ ਸ਼ਾਪਿੰਗ: ਸਨੈਪਚੈਟ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਐਪ 'ਚ ਨਵੀਂ ਸੁਵਿਧਾ ਪੇਸ਼ ਕਰਨ ਜਾ ਰਹੀ ਹੈ। ਹੁਣ ਸਨੈਪਚੈਟ ਯੂਜ਼ਰਸ ਇਸ ਐਪ ਤੋਂ ਸ਼ਾਪਿੰਗ ਵੀ ਕਰ ਸਕਣਗੇ। ਐਮਾਜ਼ਾਨ ਨੇ ਸਨੈਪਚੈਟ ਨਾਲ ਪਾਰਟਨਰਸ਼ਿੱਪ ਕਰ ਲਈ ਹੈ, ਤਾਂਕਿ ਕੰਪਨੀ ਇਸ ਸੋਸ਼ਲ ਮੀਡੀਆ ਐਪ ਰਾਹੀ ਆਪਣੇ ਸ਼ਾਪਿੰਗ ਵਪਾਰ ਨੂੰ ਹੋਰ ਵਧਾ ਸਕੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਮਾਜ਼ਾਨ ਨੇ ਪਹਿਲਾ ਮੈਟਾ ਨਾਲ ਵੀ ਪਾਰਟਨਰਸ਼ਿੱਪ ਕੀਤੀ ਹੈ। ਇਸ ਪਾਰਟਨਰਸ਼ਿੱਪ ਦੇ ਤਹਿਤ ਲੋਕ ਐਪ 'ਤੇ ਦਿਖਣ ਵਾਲੇ Ad ਨੂੰ ਖਰੀਦ ਸਕਣਗੇ ਅਤੇ ਬਿਨ੍ਹਾਂ ਐਪ ਤੋਂ ਬਾਹਰ ਜਾਏ ਉਸਦੇ ਭੁਗਤਾਨ ਅਤੇ ਸ਼ਿੱਪਮੈਂਟ ਨੂੰ ਟ੍ਰੈਕ ਕਰ ਸਕਦੇ ਹਨ।