ETV Bharat / science-and-technology

Earthquake Research: ਜੇ ਇਮਾਰਤਾਂ ਨੂੰ ਭੂਚਾਲ ਤੋਂ ਬਚਾਉਣਾ ਹੈ ਤਾਂ ਇਸ ਤਰ੍ਹਾਂ ਬਣਾਓ ਨੀਂਹ - development of earthquake resistant buildings

ਆਈਆਈਟੀ ਮੰਡੀ ਦੀ ਟੀਮ ਨੇ ਰਬੜ, ਸਟੀਲ ਅਤੇ ਲੀਡ ਦੇ ਬਣੇ ਗੋਲਾਕਾਰ ਸਕੈਟਰਰ ਵਾਲੇ ਮੈਟਾਮੈਟਰੀਅਲਸ ਦਾ ਅਧਿਐਨ ਕੀਤਾ, ਜੋ ਭੂਚਾਲ ਸੁਰੱਖਿਆ ਲਈ ਮਹੱਤਵਪੂਰਨ ਹੈ।

Earthquake Research
Earthquake Research
author img

By

Published : Apr 20, 2023, 1:40 PM IST

ਨਵੀਂ ਦਿੱਲੀ: ਹੁਣ ਮੈਟਾਮੈਟਰੀਅਲ ਆਧਾਰਿਤ ਫਾਊਂਡੇਸ਼ਨ ਤੋਂ ਭੂਚਾਲ ਰੋਧਕ ਇਮਾਰਤਾਂ ਤਿਆਰ ਕੀਤੀਆ ਜਾਣਗੀਆਂ। ਇਨ੍ਹਾਂ ਇਮਾਰਤਾਂ 'ਤੇ ਭੂਚਾਲ ਦੇ ਝਟਕਿਆਂ ਦਾ ਘੱਟ ਅਸਰ ਪਵੇਗਾ। ਇਹ ਪ੍ਰਸਤਾਵ ਆਈਆਈਟੀ ਮੰਡੀ ਦੇ ਖੋਜਕਰਤਾਵਾਂ ਨੇ ਦਿੱਤਾ ਹੈ। ਉਨ੍ਹਾਂ ਨੇ ਧਾਤੂ ਅਤੇ ਪਲਾਸਟਿਕ ਸਮੱਗਰੀ ਦੇ ਬਣੇ ਕਈ ਤੱਤਾਂ ਨੂੰ ਮਿਲਾ ਕੇ ਇਹ ਮੈਟਾਮੈਟਰੀਅਲ ਬਣਾਇਆ ਹੈ। ਆਈਆਈਟੀ ਮੰਡੀ ਤੋਂ ਡਾ. ਅਰਪਨ ਗੁਪਤਾ ਦੀ ਅਗਵਾਈ ਵਿੱਚ ਖੋਜਕਰਤਾਵਾਂ ਦੀ ਇੱਕ ਟੀਮ ਨੇ ਇਮਾਰਤਾਂ ਨੂੰ ਭੂਚਾਲ ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਦੋ-ਅਯਾਮੀ ਮੈਟਾਮੈਟਰੀਅਲ ਅਧਾਰਤ ਫਾਊਂਡੇਸ਼ਨ ਦਾ ਪ੍ਰਸਤਾਵ ਦਿੱਤਾ ਹੈ।

ਇਮਾਰਤ ਦੀ ਨੀਂਹ ਨੂੰ ਸਮਝਦਾਰੀ ਨਾਲ ਡਿਜ਼ਾਈਨ ਕਰਕੇ ਭੂਚਾਲ ਤੋਂ ਕੀਤਾ ਜਾ ਸਕਦਾ ਬਚਾਅ: ਇਸ ਖੋਜ ਦਾ ਵੇਰਵਾ ਸਾਇੰਟਿਫਿਕ ਰਿਪੋਰਟਸ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ ਨੂੰ ਆਈਆਈਟੀ ਮੰਡੀ ਦੇ ਸਕੂਲ ਆਫ਼ ਇੰਜਨੀਅਰਿੰਗ ਦੇ ਐਸੋਸੀਏਟ ਪ੍ਰੋਫੈਸਰ ਡਾ: ਅਰਪਨ ਗੁਪਤਾ ਅਤੇ ਉਨ੍ਹਾਂ ਦੇ ਖੋਜਕਾਰਾਂ ਰਿਸ਼ਭ ਸ਼ਰਮਾ, ਅਮਨ ਠਾਕੁਰ ਅਤੇ ਡਾ: ਪ੍ਰੀਤੀ ਗੁਲੀਆ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਖੋਜ ਦੇ ਅਨੁਸਾਰ, ਇਮਾਰਤ ਦੀ ਨੀਂਹ ਨੂੰ ਸਮਝਦਾਰੀ ਨਾਲ ਡਿਜ਼ਾਈਨ ਕਰਨ ਨਾਲ ਭੂਚਾਲ ਦੀਆਂ ਲਹਿਰਾਂ ਨੂੰ ਇਮਾਰਤ ਨੂੰ ਜ਼ਿਆਦਾ ਨੁਕਸਾਨ ਪਹੁੰਚਾਏ ਬਿਨਾਂ ਵਾਪਸ ਮੋੜਿਆ ਜਾਂ ਪ੍ਰਤੀਬਿੰਬਿਤ ਕੀਤਾ ਜਾ ਸਕਦਾ ਹੈ।

ਇਮਾਰਤ ਦੀ ਸੁਰੱਖਿਆ ਲਈ ਇੱਕ ਚੰਗੀ ਨੀਂਹ ਦੀ ਜ਼ਰੂਰਤ: ਇਸ ਖੋਜ ਦੀ ਮਹੱਤਤਾ ਬਾਰੇ ਦੱਸਦਿਆਂ ਡਾ: ਅਰਪਨ ਗੁਪਤਾ ਨੇ ਕਿਹਾ ਕਿ ਕਿਸੇ ਇਮਾਰਤ ਦੀ ਬੁਨਿਆਦ ਨੂੰ ਸੂਝ-ਬੂਝ ਨਾਲ ਤਿਆਰ ਕਰਕੇ ਇਮਾਰਤ ਨੂੰ ਜ਼ਿਆਦਾ ਨੁਕਸਾਨ ਪਹੁੰਚਾਏ ਬਿਨਾਂ ਭੁਚਾਲ ਦੀਆਂ ਲਹਿਰਾਂ ਨੂੰ ਉਲਟਾਇਆ ਜਾਂ ਪ੍ਰਤੀਬਿੰਬਿਤ ਕੀਤਾ ਜਾ ਸਕਦਾ ਹੈ। ਕਿਸੇ ਵੀ ਇਮਾਰਤ ਦੀ ਸੁਰੱਖਿਆ ਲਈ ਇੱਕ ਚੰਗੀ ਨੀਂਹ ਦੀ ਜ਼ਰੂਰਤ ਬਹੁਤ ਮਹੱਤਵਪੂਰਨ ਹੈ। ਇਮਾਰਤ ਫ਼ਾਊਡੇਸ਼ਨ ਦੇ ਇਸ ਨਵੇਂ ਡਿਜ਼ਾਈਨ ਰਾਹੀ ਅਜਿਹਾ ਕੀਤਾ ਜਾ ਸਕਦਾ ਹੈ ਅਤੇ ਇਸਨੂੰ ਮੈਟਾਮੈਟਰੀਅਲ ਫਾਊਂਡੇਸ਼ਨ ਵਜੋਂ ਜਾਣਿਆ ਜਾਂਦਾ ਹੈ। ਭੌਤਿਕ ਗੁਣਾਂ ਦੇ ਕਾਰਨ ਇਹ ਤਕਨੀਕੀ ਪਰਿਵਰਤਨ ਲਹਿਰਾਂ ਦੇ ਪ੍ਰਤੀਬਿੰਬ ਨੂੰ ਜਨਮ ਦੇ ਸਕਦੀ ਹੈ ਜਿਸ ਨਾਲ ਉਸ ਨੀਂਹ 'ਤੇ ਬਣੇ ਹੋਏ ਇਮਾਰਤੀ ਢਾਂਚੇ ਦੀ ਸੁਰੱਖਿਆ ਹੋ ਸਕਦੀ ਹੈ।

ਮੈਟਾਮੈਟਰੀਅਲ ਨੀਂਹ: ਖੋਜਕਾਰਾਂ ਨੇ ਕਿਹਾ ਕਿ ਅਸੀਂ ਦਿਖਾਇਆ ਹੈ ਕਿ ਮੈਟਾਮੈਟਰੀਅਲ ਫਾਊਂਡੇਸ਼ਨ ਭੂਚਾਲ ਦੇ ਉਤੇਜਨਾ ਕਾਰਨ ਹੋਣ ਵਾਲੇ ਜ਼ਮੀਨੀ ਵਾਈਬ੍ਰੇਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘੱਟ ਕਰ ਸਕਦੇ ਹਨ। ਕੰਕਰੀਟ ਅਤੇ ਮੈਟਾਮੈਟਰੀਅਲ ਫਾਊਂਡੇਸ਼ਨਾਂ ਵਿਚਕਾਰ ਤੁਲਨਾ ਕਰਨ ਤੋਂ ਇਹ ਪਤਾ ਚੱਲਦਾ ਹੈ ਕਿ ਮੈਟਾਮਟੀਰੀਅਲ ਨਾਲ ਭੂਚਾਲਾਂ ਦੇ ਕਾਰਨ ਹੋਣ ਵਾਲੇ ਵਾਈਬ੍ਰੇਸ਼ਨ ਦੀ ਪ੍ਰਤੀਕ੍ਰਿਆ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ। ਖੋਜ ਦਰਸਾਉਂਦੀ ਹੈ ਕਿ ਇਹ ਸਮੇਂ ਦੇ ਆਧਾਰ 'ਤੇ 2.6 Hz ਤੋਂ 7.8 Hz ਤੱਕ ਭੂਚਾਲ ਦੀਆਂ ਲਹਿਰਾਂ ਨੂੰ ਘਟਾਉਂਦਾ ਹੈ। ਇਹ ਵਿਆਪਕ ਅਤੇ ਘੱਟ-ਫ੍ਰੀਕੁਐਂਸੀ ਬੈਂਡ ਗੈਪ 'ਤੇ ਇੱਕ ਕਮਾਲ ਦੀ ਤਰੱਕੀ ਹੈ ਜੋ ਭੂਚਾਲ ਨੂੰ ਘਟਾਉਣ ਦੇ ਉਦੇਸ਼ਾਂ ਲਈ ਭਵਿੱਖ ਦੇ ਮੈਟਾਮੈਟਰੀਅਲ ਫਾਊਂਡੇਸ਼ਨਾਂ ਦੇ ਨਿਰਮਾਣ ਵਿੱਚ ਮਦਦ ਕਰ ਸਕਦੀ ਹੈ।

ਭੂਚਾਲ ਰੋਧਕ ਇਮਾਰਤਾਂ ਦੇ ਵਿਕਾਸ ਦੀ ਦਿਸ਼ਾ 'ਚ ਅਹਿਮ ਕਦਮ: ਆਈਆਈਟੀ ਮੰਡੀ ਮੁਤਾਬਕ ਇਹ ਅਧਿਐਨ ਭੂਚਾਲ ਰੋਧਕ ਇਮਾਰਤਾਂ ਦੇ ਵਿਕਾਸ ਦੀ ਦਿਸ਼ਾ 'ਚ ਅਹਿਮ ਕਦਮ ਸਾਬਤ ਹੋ ਸਕਦਾ ਹੈ। ਮੈਟਾਮੈਟਰੀਅਲ ਫਾਊਂਡੇਸ਼ਨ ਇਮਾਰਤੀ ਢਾਂਚੇ ਨੂੰ ਭੁਚਾਲ ਨਾਲ ਹੋਏ ਨੁਕਸਾਨ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ ਅਤੇ ਦੁਨੀਆ ਦੇ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ। ਇਸ ਖੇਤਰ ਵਿੱਚ ਆਈਆਈਟੀ ਮੰਡੀ ਦੀ ਟੀਮ ਦੁਆਰਾ ਇਹ ਨਵੀਂ ਖੋਜ ਵਧੇਰੇ ਕੁਸ਼ਲ ਅਤੇ ਪ੍ਰਭਾਵੀ ਭੂਚਾਲ ਮੈਟਮੈਟਰੀਅਲ ਫਾਊਂਡੇਸ਼ਨਾਂ ਦੇ ਨਿਰਮਾਣ ਲਈ ਰਾਹ ਪੱਧਰਾ ਕਰ ਸਕਦੀ ਹੈ। ਖੋਜ ਦੇ ਨਤੀਜਿਆਂ 'ਤੇ ਆਪਣੀ ਤਸੱਲੀ ਪ੍ਰਗਟ ਕਰਦੇ ਹੋਏ ਡਾ. ਅਰਪਨ ਗੁਪਤਾ ਨੇ ਕਿਹਾ, "ਸਾਡੀ ਖੋਜ ਭੂਚਾਲ ਦੌਰਾਨ ਇਮਾਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਮੈਟਾਮਟੀਰੀਅਲ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਖੋਜ ਹੋਰ ਖੋਜਕਾਰਾਂ ਨੂੰ ਢਾਂਚਾਗਤ ਇੰਜੀਨੀਅਰਿੰਗ ਅਤੇ ਭੂਚਾਲ ਰੋਧਕ ਇਮਾਰਤਾਂ ਅਤੇ ਹੋਰ ਖੇਤਰਾਂ ਵਿੱਚ ਮੈਟਾਮਟੀਰੀਅਲ ਦੀ ਸੰਭਾਵਨਾ ਦੀ ਖੋਜ ਕਰਨ ਲਈ ਪ੍ਰੇਰਿਤ ਕਰੇਗੀ।

ਇਹ ਵੀ ਪੜ੍ਹੋ:- Apple Store in Delhi: ਮੁੰਬਈ ਤੋਂ ਬਾਅਦ ਦਿੱਲੀ ਵਿੱਚ ਖੁੱਲ੍ਹਿਆ ਐਪਲ ਦਾ ਦੂਜਾ ਸਟੋਰ, ਟਿਮ ਕੁੱਕ ਨੇ ਕੀਤਾ ਉਦਘਾਟਨ

ETV Bharat Logo

Copyright © 2024 Ushodaya Enterprises Pvt. Ltd., All Rights Reserved.