ਹੈਦਰਾਬਾਦ: 5 ਜੁਲਾਈ ਨੂੰ ਮੇਟਾ ਨੇ ਥ੍ਰੈਡਸ ਐਪ ਲਾਂਚ ਕੀਤੀ ਸੀ। ਘਟ ਸਮੇਂ 'ਚ ਹੀ ਇਹ ਐਪ ਕਾਫੀ ਮਸ਼ਹੂਰ ਹੋ ਗਈ। ਜਿਸ ਤੋਂ ਬਾਅਦ ਹੁਣ ਟਵਿੱਟਰ 'ਚ ਵੀ ਕਈ ਸਾਰੇ ਬਦਲਾਅ ਕੀਤੇ ਜਾ ਰਹੇ ਹਨ। ਕੁਝ ਸਮੇਂ ਪਹਿਲਾ ਕੰਪਨੀ ਨੇ ਇਹ ਜਾਣਕਾਰੀ ਸ਼ੇਅਰ ਕੀਤੀ ਸੀ ਕਿ ਉਹ ਕ੍ਰਿਏਟਰਸ ਨੰ Ads Revenue ਦਾ ਕੁਝ ਹਿੱਸਾ ਦੇਣਗੇ। ਹਾਲ ਹੀ ਵਿੱਚ ਮਸਕ ਨੇ ਟਵੀਟ ਰੀਡ ਲਿਮੀਟ ਅਤੇ Monetization ਨੀਤੀ 'ਚ ਵੀ ਬਦਲਾਅ ਕੀਤਾ ਹੈ ਤਾਂਕਿ ਯੂਜ਼ਰਸ ਨੂੰ ਹੋਰ ਫਾਇਦਾ ਹੋ ਸਕੇ।
ਟਵਿੱਟਰ ਰਾਹੀ ਇਸ ਤਰ੍ਹਾਂ ਕਰ ਸਕੋਗੇ ਨੌਕਰੀ ਲਈ ਅਪਲਾਈ: ਇਸ ਦੌਰਾਨ ਕੰਪਨੀ ਟਵਿੱਟਰ 'ਤੇ ਇੱਕ ਹੋਰ ਨਵਾਂ ਫੀਚਰ ਜੋੜ ਰਹੀ ਹੈ। ਜਿਹੜੇ ਲੋਕ ਨੌਕਰੀ ਲੱਭ ਰਹੇ ਹਨ, ਇਹ ਫੀਚਰ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ। ਨਵੇਂ ਫੀਚਰ ਦੇ ਤਹਿਤ ਵੈਰੀਫਾਈਡ ਯੂਜ਼ਰਸ ਆਪਣੀ Bio 'ਚ Job Listing ਪੋਸਟ ਕਰ ਸਕਣਗੇ। ਜੋ ਲੋਕ ਨੌਕਰੀ ਲੱਭ ਰਹੇ ਹਨ ਉਹ ਲੋਕ ਲਿੰਕ ਰਾਹੀ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਜਾ ਕੇ ਨੌਕਰੀ ਲਈ ਅਪਲਾਈ ਕਰ ਸਕਦੇ ਹਨ। ਟਵਿੱਟਰ ਦਾ ਇਹ ਫੀਚਰ linkedin ਵਾਂਗ ਕੰਮ ਕਰੇਗਾ। ਕੰਪਨੀ ਨੇ ਅਜੇ ਤੱਕ ਅਧਿਕਾਰਿਤ ਤੌਰ 'ਤੇ ਨੌਕਰੀ ਪੋਸਟਿੰਗ ਫੀਚਰ ਦਾ ਐਲਾਨ ਨਹੀਂ ਕੀਤਾ ਹੈ, ਪਰ ਕੁਝ ਵੈਰੀਫਾਈਡ ਅਕਾਊਟਸ ਵਾਲੇ ਲੋਕ ਇਸ ਫੀਚਰ ਦੀ ਵਰਤੋ ਕਰਨ ਲੱਗੇ ਹਨ ਅਤੇ ਇਸ ਫੀਚਰ ਦੇ ਤਹਿਤ ਆਪਣੀ Bio 'ਚ ਨੌਕਰੀ ਲਿਸਟ ਕਰ ਰਹੇ ਹਨ। ਇਸ ਤੋਂ ਇਲਾਵਾ ਟਵਿੱਟਰ ਨੇ ਇੱਕ @TwitterHiring ਅਕਾਊਟ ਵੀ ਬਣਾਇਆ ਹੈ, ਪਰ ਇਸ ਅਕਾਊਟ 'ਤੇ ਅਜੇ ਤੱਕ ਕੋਈ ਜਾਣਕਾਰੀ ਟਵੀਟ ਨਹੀਂ ਕੀਤੀ ਗਈ ਹੈ।
-
#Twitter will let verified organizations import all of their jobs to Twitter by connecting a supported ATS or XML feed! 🚀
— Nima Owji (@nima_owji) July 20, 2023 " class="align-text-top noRightClick twitterSection" data="
"Connect a supported Applicant Tracking System or XML feed to add your jobs to Twitter in minutes." pic.twitter.com/TSVRdAoj3h
">#Twitter will let verified organizations import all of their jobs to Twitter by connecting a supported ATS or XML feed! 🚀
— Nima Owji (@nima_owji) July 20, 2023
"Connect a supported Applicant Tracking System or XML feed to add your jobs to Twitter in minutes." pic.twitter.com/TSVRdAoj3h#Twitter will let verified organizations import all of their jobs to Twitter by connecting a supported ATS or XML feed! 🚀
— Nima Owji (@nima_owji) July 20, 2023
"Connect a supported Applicant Tracking System or XML feed to add your jobs to Twitter in minutes." pic.twitter.com/TSVRdAoj3h
ਫਿਲਹਾਲ ਟਵਿੱਟਰ ਦਾ Job posting feature ਇਨ੍ਹਾਂ ਯੂਜ਼ਰਸ ਲਈ ਉਪਲਬਧ: ਟਵਿੱਟਰ 'ਤੇ Nima Owji ਨਾਮ ਦੇ ਇੱਕ ਵਿਅਕਤੀ ਨੇ ਨਵੇਂ ਫੀਚਰ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ। ਸਕ੍ਰੀਨਸ਼ਾਟ ਅਨੁਸਾਰ, ਇਹ ਫੀਚਰ ਵੈਰੀਫਾਈਡ ਯੂਜ਼ਰਸ ਨੂੰ ਨੌਕਰੀਆਂ ਪੋਸਟ ਕਰਨ ਅਤੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਅਹੁਦਿਆਂ ਲਈ ਆਕਰਸ਼ਿਤ ਕਰਨ ਦੀ ਸੁਵਿਧਾ ਦਿੰਦਾ ਹੈ। ਵੈਰੀਫਾਈਡ ਅਕਾਊਟਸ ਵਾਲੇ ਲੋਕ ਆਪਣੀ ਪ੍ਰੋਫਾਈਲ 'ਤੇ 5 ਨੌਕਰੀਆਂ ਪੋਸਟ ਕਰ ਸਕਦੇ ਹਨ। Nima Owji ਨੇ ਟਵੀਟ ਕਰ ਲਿਖਿਆ ਕਿ ਕੰਪਨੀ ATS ਜਾਂ XML ਫੀਡ ਨੂੰ ਜੋੜ ਕੇ ਸਾਰੀਆਂ ਨੌਕਰੀਆਂ ਨੂੰ ਆਯਾਤ ਕਰਨ ਦੀ ਸੁਵਿਧਾ ਦੇਵੇਗਾ। ਫਿਲਹਾਲ ਇਹ ਫੀਚਰ ਭਾਰਤ 'ਚ ਮੌਜ਼ੂਦ ਨਹੀਂ ਹੈ, ਪਰ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਇਹ ਫੀਚਰ ਮਿਲਣ ਲੱਗਾ ਹੈ।