ETV Bharat / science-and-technology

ਸਾਲ 2024 ਹੋਣ ਵਾਲਾ ਹੈ ਖਾਸ, ਜਨਵਰੀ 'ਚ ਇਹ 4 ਸ਼ਾਨਦਾਰ ਫੀਚਰਸ ਵਾਲੇ ਸਮਾਰਟਫੋਨ ਹੋਣਗੇ ਲਾਂਚ

author img

By ETV Bharat Features Team

Published : Dec 29, 2023, 10:11 AM IST

Upcoming Smartphone in January: ਨਵੇਂ ਸਾਲ ਦੀ ਸ਼ੁਰੂਆਤ ਹੋਣ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਅਗਲਾ ਸਾਲ ਸਮਾਰਟਫੋਨ ਖਰੀਦਣ ਵਾਲਿਆ ਲਈ ਸ਼ਾਨਦਾਰ ਫੀਚਰਸ ਵਾਲੇ ਕਈ ਸਮਾਰਟਫੋਨ ਲੈ ਕੇ ਆ ਰਿਹਾ ਹੈ।

Upcoming Smartphone in January
Upcoming Smartphone in January

ਹੈਦਰਾਬਾਦ: 1 ਜਨਵਰੀ ਤੋਂ ਨਵਾਂ ਸਾਲ ਸ਼ੁਰੂ ਹੋ ਜਾਵੇਗਾ। 2024 'ਚ ਕਈ ਸਾਰੇ ਸਮਾਰਟਫੋਨ ਲਾਂਚ ਕੀਤੇ ਜਾਣਗੇ। ਜੇਕਰ ਤੁਸੀਂ ਵੀ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਸਾਲ 2024 ਤੁਹਾਡੇ ਲਈ ਕਈ ਵਧੀਆਂ ਆਪਸ਼ਨ ਲੈ ਕੇ ਆ ਰਿਹਾ ਹੈ। ਜਨਵਰੀ ਦੇ ਪਹਿਲੇ ਹਫ਼ਤੇ ਦੋ ਕੰਪਨੀਆਂ ਆਪਣੇ ਨਵੇਂ ਸਮਾਰਟਫੋਨ ਲਾਂਚ ਕਰਨਗੀਆਂ, ਜਿਨ੍ਹਾਂ 'ਚ Redmi ਅਤੇ Vivo ਦੇ ਸਮਾਰਟਫੋਨ ਸ਼ਾਮਲ ਹਨ। ਇਸ ਤੋਂ ਇਲਾਵਾ, ਹੋਰ ਵੀ ਕਈ ਕੰਪਨੀਆਂ ਆਪਣੇ ਨਵੇਂ ਸਮਾਰਟਫੋਨ ਲਾਂਚ ਕਰਨਗੀਆਂ।

ਸਾਲ 2024 'ਚ ਇਹ ਸਮਾਰਟਫੋਨ ਹੋਣਗੇ ਲਾਂਚ:

Redmi Note 13 ਸੀਰੀਜ਼: Redmi ਸਾਲ 2024 'ਚ ਆਪਣੇ ਭਾਰਤੀ ਗ੍ਰਾਹਕਾਂ ਲਈ Redmi Note 13 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸੀਰੀਜ਼ 4 ਜਨਵਰੀ ਨੂੰ ਲਾਂਚ ਹੋਵੇਗੀ। Redmi Note 13 ਸੀਰੀਜ਼ 'ਚ Redmi Note 13, Redmi Note 13 ਪ੍ਰੋ ਅਤੇ Redmi Note 13 ਪ੍ਰੋ ਪਲੱਸ ਸਮਾਰਟਫੋਨ ਸ਼ਾਮਲ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Redmi Note 13 ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 ਸੀਰੀਜ਼ 'ਚ 6.67 ਇੰਚ 1.5K FHD AMOLED ਸਕ੍ਰੀਨ ਮਿਲੇਗੀ, ਜੋ 120Hz ਦੇ ਰਿਫ੍ਰੈਸ਼ ਪੈਨਲ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ ਸਨੈਪਡ੍ਰੈਗਨ 7s ਜੇਨ 2 SoC ਅਤੇ ਮੀਡੀਆਟੇਕ Dimension 7200 ਅਲਟ੍ਰਾ SoC ਚਿਪਸੈੱਟ ਮਿਲੇਗੀ। ਇਸ ਸੀਰੀਜ਼ 'ਚ 16GB ਰੈਮ ਅਤੇ 512GB ਸਟੋਰੇਜ ਮਿਲ ਸਕਦੀ ਹੈ। Redmi Note 13 ਸੀਰੀਜ਼ ਨੂੰ 5,000mAh ਅਤੇ 5,100mAh ਦੀ ਬੈਟਰੀ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜੋ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ 'ਚ ਆਪਟੀਕਲ ਇਮੇਜ਼ ਦੇ ਨਾਲ 200MP ਸੈਮਸੰਗ ISOCELL HP3 ਸੈਂਸਰ, 8MP ਦਾ ਅਲਟ੍ਰਾ ਵਾਈਡ ਸੈਂਸਰ ਅਤੇ 2MP ਦਾ ਮੈਕਰੋ ਸੈਂਸਰ ਮਿਲੇਗਾ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ।

Vivo X100 ਸੀਰੀਜ਼: Vivo ਅਗਲੇ ਸਾਲ Vivo X100 ਸੀਰੀਜ਼ ਨੂੰ ਲਾਂਚ ਕਰੇਗਾ। ਇਸ ਸੀਰੀਜ਼ 'ਚ Vivo X100 ਅਤੇ Vivo X100 ਪ੍ਰੋ ਸਮਾਰਟਫੋਨ ਸ਼ਾਮਲ ਹੋਣਗੇ। Vivo X100 ਸੀਰੀਜ਼ 4 ਜਨਵਰੀ ਨੂੰ ਲਾਂਚ ਹੋਵੇਗੀ। ਇਸਦੇ ਨਾਲ ਹੀ, ਇੱਕ ਨਵੀਂ ਰਿਪੋਰਟ 'ਚ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਪਨੀ ਅਗਲੇ ਸਾਲ ਅਪ੍ਰੈਲ 'ਚ ਇਸ ਸੀਰੀਜ਼ ਦੀ ਡਿਵਾਈਸ Vivo X100 ਪ੍ਰੋ ਪਲੱਸ ਨੂੰ ਵੀ ਲਾਂਚ ਕਰ ਸਕਦੀ ਹੈ। ਜੇਕਰ ਫੀਚਰਸ ਬਾਰੇ ਗੱਲ ਕਰੀਏ, ਤਾਂ Vivo X100 ਸੀਰੀਜ਼ 'ਚ 6.78 ਇੰਚ 8 LTPO AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ ਮੀਡੀਆਟੇਕ Dimensity 9300 SoC ਅਤੇ V3 ਇਮੇਜ਼ਿੰਗ ਚਿਪ ਮਿਲ ਸਕਦੀ ਹੈ। Vivo X100 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Vivo X100 ਪ੍ਰੋ ਸਮਾਰਟਫੋਨ 'ਚ 5,400mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਸੋਨੀ ਦੇ LYT-900 ਵਨ-ਇੰਚ ਟਾਈਪ ਸੈਂਸਰ ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ ਮਿਲ ਸਕਦਾ ਹੈ।

OnePlus 12 ਅਤੇ OnePlus 12R ਸਮਾਰਟਫੋਨ: OnePlus 23 ਜਨਵਰੀ ਨੂੰ ਭਾਰਤੀ ਗ੍ਰਾਹਕਾਂ ਲਈ OnePlus 12 ਅਤੇ OnePlus 12R ਸਮਾਰਟਫੋਨ ਨੂੰ ਲਾਂਚ ਕਰੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੀਨ 'ਚ ਇਨ੍ਹਾਂ ਦੋਨੋ ਹੀ ਸਮਾਰਟਫੋਨਾਂ ਨੂੰ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਭਾਰਤ 'ਚ ਲਾਂਚ ਕੀਤੇ ਜਾਣ ਦੀ ਤਿਆਰੀ ਚਲ ਰਹੀ ਹੈ। OnePlus 12 ਸਮਾਰਟਫੋਨ 'ਚ 6.82 ਇੰਚ ਦੀ HD+ LTPO OLED ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 4500nits ਦੀ ਪੀਕ ਬ੍ਰਾਈਟਨੈੱਸ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 50MP ਸੋਨੀ LYT-808 ਪ੍ਰਾਈਮਰੀ ਸੈਂਸਰ, 3x ਆਪਟੀਕਲ ਜ਼ੂਮ ਦੇ ਨਾਲ 64MP ਟੈਲੀਫੋਟੋ ਕੈਮਰਾ ਅਤੇ ਅਲਟ੍ਰਾ ਵਾਈਡ ਐਂਗਲ ਲੈਂਸ ਦੇ ਨਾਲ 48MP ਸੈਂਸਰ ਮਿਲੇਗਾ। ਸੈਲਫ਼ੀ ਲਈ ਫੋਨ 'ਚ 32MP ਦਾ ਸੈਂਸਰ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100 ਵਾਟ SuperVOOC, 50 ਵਾਟ ਵਾਈਰਲੈਂਸ ਅਤੇ 10 ਵਾਟ ਰਿਵਰਸ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ।

Samsung Galaxy S24 ਸੀਰੀਜ਼: ਸੈਮਸੰਗ 17 ਜਨਵਰੀ ਨੂੰ ਆਪਣੀ ਨਵੀਂ ਸੀਰੀਜ਼ Samsung Galaxy S24 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ 'ਚ Samsung Galaxy S24, Samsung Galaxy S24+ ਅਤੇ Samsung Galaxy S24 Ultra ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਸਮਾਰਟਫੋਨਾਂ ਦੇ ਕਲਰ ਆਪਸ਼ਨ, ਸਟੋਰੇਜ ਅਤੇ ਰੈਮ ਨਾਲ ਜੁੜੀ ਜਾਣਕਾਰੀ ਲੀਕ ਹੋ ਚੁੱਕੀ ਹੈ। ਇਸ ਸੀਰੀਜ਼ ਨੂੰ 12GB+256GB, 12GB+512GB ਅਤੇ 12GB+1TB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.