ETV Bharat / science-and-technology

Redmi 13C ਸੀਰੀਜ਼ 'ਚ ਕੰਪਨੀ ਨੇ ਲਾਂਚ ਕੀਤੇ ਦੋ ਮਾਡਲ, ਇਸ ਦਿਨ ਤੋਂ ਹੋਣਗੇ ਖਰੀਦਦਾਰੀ ਲਈ ਉਪਲਬਧ

author img

By ETV Bharat Tech Team

Published : Dec 6, 2023, 3:48 PM IST

Redmi 13C Series Launch: Xiaomi ਨੇ ਆਪਣੇ ਗ੍ਰਾਹਕਾਂ ਲਈ Redmi 13C ਸਮਾਰਟਫੋਨ ਲਾਂਚ ਕਰ ਦਿੱਤਾ ਹੈ। Redmi 13C ਸੀਰੀਜ਼ 'ਚ ਕੰਪਨੀ ਨੇ 4G ਅਤੇ 5G ਮਾਡਲ ਪੇਸ਼ ਕੀਤਾ ਹੈ।

Redmi 13C Series Launch
Redmi 13C Series Launch

ਹੈਦਰਾਬਾਦ: Xiaomi ਨੇ ਆਪਣੇ ਗ੍ਰਾਹਕਾਂ ਲਈ Redmi 13C ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ 4G ਅਤੇ 5G ਮਾਡਲਾਂ 'ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੋਨਾਂ ਮਾਡਲਾਂ ਦੀ ਸੇਲ ਅਲੱਗ-ਅਲੱਗ ਦਿਨ ਹੋਵੇਗੀ। Redmi 13C ਦੇ 4G ਮਾਡਲ ਦੀ ਖਰੀਦਦਾਰੀ ਤੁਸੀਂ 12 ਦਸੰਬਰ ਤੋਂ ਕਰ ਸਕੋਗੇ ਅਤੇ 5G ਮਾਡਲ ਦੀ ਪਹਿਲੀ ਸੇਲ 16 ਦਸੰਬਰ ਨੂੰ ਹੋਵੇਗੀ।

Redmi 13C ਦੇ 4G ਮਾਡਲ ਦੇ ਫੀਚਰਸ: Redmi 13C ਦੇ 4G ਮਾਡਲ 'ਚ 6.74 ਇੰਚ ਦੀ HD+ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 600nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G85 ਚਿਪਸੈੱਟ ਦਿੱਤੀ ਗਈ ਹੈ। ਇਸ ਮਾਡਲ ਨੂੰ 4GB+128GB, 6GB+128GB, 8GB+256GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਪ੍ਰਾਈਮਰੀ ਸੈਂਸਰ, 2MP ਮੈਕਰੋ ਅਤੇ 8MP ਫਰੰਟ ਕੈਮਰਾ ਦਿੱਤਾ ਗਿਆ ਹੈ। Redmi 13C ਦੇ 4G ਮਾਡਲ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Redmi 13C ਦੇ 5G ਮਾਡਲ ਦੇ ਫੀਚਰਸ: Redmi 13C ਦੇ 5G ਮਾਡਲ 'ਚ 6.74 ਇੰਚ ਦੀ HD+ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 600nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 6100+ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ 'ਚ 4GB+128GB, 6GB+128GB, 8GB+256GB ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਪ੍ਰਾਈਮਰੀ ਸੈਂਸਰ, AI Cam ਅਤੇ 5MP ਦਾ ਫਰੰਟ ਕੈਮਰਾ ਮਿਲਦਾ ਹੈ। Redmi 13C ਦੇ 5G ਮਾਡਲ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Redmi 13C ਸਮਾਰਟਫੋਨ ਦੀ ਪਹਿਲੀ ਸੇਲ: Redmi 13C ਦੇ 4G ਮਾਡਲ ਦੀ ਪਹਿਲੀ ਸੇਲ 12 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ, ਜਦਕਿ Redmi 13C ਦੇ 5G ਮਾਡਲ ਦੀ ਪਹਿਲੀ ਸੇਲ 16 ਦਸੰਬਰ ਨੂੰ ਦੁਪਹਿਰ 12 ਵਜੇ ਹੋਵੇਗੀ।

Redmi 13C ਦੀ ਕੀਮਤ: Redmi 13C ਦੇ 4G+128GB ਮਾਡਲ ਨੂੰ 7,999 ਰੁਪਏ 'ਚ ਲਾਂਚ ਕੀਤਾ ਗਿਆ ਹੈ, 6GB+128GB ਸਟੋਰੇਜ ਵਾਲੇ ਮਾਡਲ ਨੂੰ 8,999 ਰੁਪਏ ਅਤੇ 8GB+256GB ਵਾਲੇ ਮਾਡਲ ਨੂੰ 10,499 ਰੁਪਏ 'ਚ ਲਾਂਚ ਕੀਤਾ ਗਿਆ ਹੈ, ਜਦਕਿ Redmi 13C ਦੇ 5G ਮਾਡਲ ਵਾਲੇ 4GB+128GB ਸਮਾਰਟਫੋਨ ਦੀ ਕੀਮਤ 9,999 ਰੁਪਏ ਰੱਖੀ ਗਈ ਹੈ, 6GB+128GB ਦੀ ਕੀਮਤ 11,499 ਰੁਪਏ ਅਤੇ 8GB+256GB ਮਾਡਲ ਦੀ ਕੀਮਤ 13,499 ਰੁਪਏ ਰੱਖੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.