ETV Bharat / science-and-technology

Poco M6 Pro 5G ਸਮਾਰਟਫੋਨ ਦੀ ਅੱਜ ਸੇਲ, ਇਸ ਸਮੇਂ ਹੋਵੇਗੀ ਸ਼ੁਰੂ, ਜਾਣੋ ਇਸਦੀ ਕੀਮਤ ਅਤੇ ਸ਼ਾਨਦਾਰ ਫੀਚਰਸ - Poco M6 Pro 5G ਦੇ ਫੀਚਰਸ

Poco ਵੱਲੋ ਇਸ ਮਹੀਨੇ ਦੀ ਸ਼ੁਰੂਆਤ 'ਚ ਸਭ ਤੋਂ ਸਸਤਾ Poce 5G ਸਮਾਰਟਫੋਨ Poco M6 Pro 5G ਲਾਂਚ ਕੀਤਾ ਗਿਆ ਸੀ। ਇਸ ਫੋਨ ਦੀ ਸੇਲ ਅੱਜ ਦੁਪਹਿਰ 12 ਵਜੇ ਤੋਂ ਫਲਿੱਪਕਾਰਟ 'ਤੇ ਸ਼ੁਰੂ ਹੋ ਰਹੀ ਹੈ।

Poco M6 Pro 5G
Poco M6 Pro 5G
author img

By

Published : Aug 22, 2023, 11:42 AM IST

ਹੈਦਰਾਬਾਦ: Poco ਨੇ ਭਾਰਤੀ ਬਾਜ਼ਾਰ 'ਚ ਕਈ ਸਮਾਰਟਫੋਨ ਪੇਸ਼ ਕੀਤੇ ਹਨ ਅਤੇ ਹੁਣ ਸਭ ਤੋਂ ਸਸਤਾ ਸਮਾਰਟਫੋਨ ਲੈ ਕੇ ਆਈ ਹੈ। ਇਸ Poco M6 Pro 5G ਸਮਾਰਟਫੋਨ ਦੀ ਕੀਮਤ 10,000 ਰੁਪਏ ਤੋਂ ਵੀ ਘਟ ਰੱਖੀ ਗਈ। ਇਸ ਕੀਮਤ 'ਤੇ ਇਹ ਦੇਸ਼ 'ਚ ਉਪਲਬਧ ਸਸਤਾ 5G ਫੋਨ ਹੈ। ਫਲਿੱਪਕਾਰਟ ਦੀ ਪਿਛਲੀ ਸੇਲ ਵਿੱਚ Poco M6 Pro 5G ਦਾ ਸਟਾਕ ਜਲਦੀ ਖਤਮ ਹੋ ਗਿਆ ਸੀ ਅਤੇ ਉਸ ਸਮੇਂ ਕਈ ਗ੍ਰਾਹਕ ਇਸ ਫੋਨ ਨੂੰ ਨਹੀਂ ਖਰੀਦ ਪਾਏ ਸੀ। ਅੱਜ ਇੱਕ ਵਾਰ ਫਿਰ ਖਾਸ ਬੈਂਕ ਆਫ਼ਰਸ ਦੇ ਨਾਲ ਇਹ ਫੋਨ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਫੋਨ 'ਚ ਕੰਪਨੀ ਨੇ ਬਜਟ ਪ੍ਰਾਈਸ 'ਤੇ ਪਾਵਰਫੁੱਲ ਕੈਮਰਾ, ਵਧੀਆਂ ਪ੍ਰਦਰਸ਼ਨ ਅਤੇ ਪ੍ਰੀਮੀਅਮ ਡਿਜ਼ਾਈਨ ਦਿੱਤਾ ਹੈ।

Poco M6 Pro 5G 'ਤੇ ਮਿਲ ਰਿਹਾ ਡਿਸਕਾਊਂਟ: ਭਾਰਤੀ ਬਾਜ਼ਾਰ 'ਚ Poco M6 Pro 5G ਦੇ 4GB ਰੈਮ ਅਤੇ 64GB ਸਟੋਰੇਜ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਫਲਿੱਪਕਾਰਟ 'ਤੇ 26 ਫੀਸਦੀ ਛੋਟ ਤੋਂ ਬਾਅਦ ਇਹ ਫੋਨ 10,999 ਰੁਪਏ 'ਚ ਮਿਲ ਰਿਹਾ ਹੈ। ਦੂਜੇ ਪਾਸੇ ICICI ਬੈਂਕ ਕਾਰਡਸ ਅਤੇ ਹੋਰ ਚੁਣੇ ਬੈਂਕਾਂ ਦੇ ਡੈਬਿਟ ਕਾਰਡ ਅਤੇ ਕ੍ਰੇਡਿਟ ਕਾਰਡ ਨਾਲ ਭੁਗਤਾਨ ਕਰਨ 'ਤੇ 1000 ਰੁਪਏ ਦੀ ਅਲੱਗ ਛੋਟ ਮਿਲ ਰਹੀ ਹੈ। ਬੈਂਕ ਆਫ਼ਰਸ ਦੇ ਨਾਲ ਫੋਨ ਦੀ ਕੀਮਤ 9,999 ਰੁਪਏ ਰਹਿ ਜਾਵੇਗੀ। Flipkart Axis ਬੈਂਕ ਕਾਰਡ ਨਾਲ ਭੁਗਤਾਨ ਕਰਨ 'ਤੇ 5 ਫੀਸਦੀ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਹ ਫੋਨ ਦੋ ਕਲਰ ਆਪਸ਼ਨ 'ਚ ਉਪਲਬਧ ਹੋਵੇਗਾ।

Poco M6 Pro 5G ਦੇ ਫੀਚਰਸ: ਇਸ ਸਮਾਰਟਫੋਨ 'ਚ 6.79 ਇੰਚ ਦਾ ਫੁੱਲ HD+ਡਿਸਪਲੇ 90Hz ਰਿਫ੍ਰੇਸ਼ ਦਰ ਸਪੋਰਟ, 550nits ਦੀ ਪੀਕ ਬ੍ਰਾਈਟਨੈਸ ਨਾਲ ਮਿਲਦਾ ਹੈ। ਪ੍ਰਦਰਸ਼ਨ ਲਈ Poco M6 Pro 5G ਵਿੱਚ Qualcomm Snapdragon 4 Gen 2 ਪ੍ਰੋਸੈਸਰ ਮਿਲਦਾ ਹੈ ਅਤੇ 12GB ਤੱਕ ਰੈਮ ਦਿੱਤੀ ਗਈ ਹੈ। ਇਸ ਫੋਨ ਦਾ ਸਟੋਰੇਜ 1TB ਤੱਕ ਵਧਾਇਆ ਜਾ ਸਕਦਾ ਹੈ ਅਤੇ ਇਹ ਐਂਡਰਾਈਡ 13 'ਤੇ ਆਧਾਰਿਤ ਹੈ। ਕੈਮਰੇ ਦੀ ਗੱਲ ਕਰੀਏ, ਤਾਂ Poco M6 Pro 5G ਦੇ ਰਿਅਰ ਪੈਨਲ 'ਤੇ 50MP ਮੇਨ ਕੈਮਰੇ ਦੇ ਨਾਲ 2MP ਪੋਰਟਰੇਟ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਹ ਫੋਨ 8MP ਫਰੰਟ ਕੈਮਰੇ ਦੇ ਨਾਲ ਆਉਦਾ ਹੈ। ਇਸ ਫੋਨ 'ਚ 3.5mm ਹੈੱਡਫੋਨ ਜੈਕ ਅਤੇ IP53 ਰੇਟਿੰਗ ਦਿੱਤੀ ਗਈ ਹੈ। ਇਸਦੀ 5000mAh ਵਾਲੀ ਬੈਟਰੀ 18 ਵਾਟ ਫਾਸਟਿੰਗ ਚਾਰਜ਼ਿੰਗ ਦੇ ਨਾਲ ਆਉਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.