ਹੈਦਰਾਬਾਦ: ਨੋਕੀਆ ਨੇ Nokia X30 5G ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਕੰਪਨੀ ਨੇ ਇਸ ਸਾਲ Nokia X30 5G ਸਮਾਰਟਫੋਨ ਨੂੰ 48,999 ਰੁਪਏ 'ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ 'ਚ 6.43 ਇੰਚ ਦਾ ਡਿਸਪਲੇ, ਪ੍ਰੋਸੈਸਰ, 8MP ਦੀ ਰੈਮ ਅਤੇ 50MP ਦਾ ਕੈਮਰਾ ਦਿੱਤਾ ਗਿਆ ਹੈ।
Nokia X30 5G ਸਮਾਰਟਫੋਨ ਦੀ ਕੀਮਤ 'ਚ ਕਟੌਤੀ: Nokia X30 5G ਸਮਾਰਟਫੋਨ ਨੂੰ 48,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ। ਹੁਣ Nokia X30 5G ਸਮਾਰਟਫੋਨ ਦੀ ਕੀਮਤ 36,999 ਰੁਪਏ ਹੋ ਗਈ ਹੈ। ਨਵੀਂ ਕੀਮਤ ਨੋਕੀਆ ਦੀ ਵੈੱਬਸਾਈਟ ਦੇ ਨਾਲ-ਨਾਲ ਐਮਾਜ਼ਾਨ 'ਤੇ ਦੇਖੀ ਜਾ ਸਕਦੀ ਹੈ। ਇਸ ਸਮਾਰਟਫੋਨ ਨੂੰ ਤੁਸੀਂ ਬਲੂ ਅਤੇ ਵਾਈਟ ਕਲਰ ਆਪਸ਼ਨ 'ਚ ਖਰੀਦ ਸਕਦੇ ਹੋ।
Nokia X30 5G ਸਮਾਰਟਫੋਨ ਦੇ ਫੀਚਰਸ: Nokia X30 5G ਸਮਾਰਟਫੋਨ ਆਕਟਾ ਕੋਰ ਸਨੈਪਡ੍ਰੈਗਨ 695 ਪ੍ਰੋਸੈਸਰ 'ਤੇ ਕੰਮ ਕਰਦਾ ਹੈ ਅਤੇ 8Gb ਰੈਮ ਅਤੇ 256GB ਸਟੋਰੇਜ ਦੇ ਨਾਲ ਆਉਦਾ ਹੈ। ਸਮਾਰਟਫੋਨ 'ਚ 6.43 ਇੰਚ AMOLED ਡਿਸਪਲੇ ਹੈ। ਜਿਸਨੂੰ 90Hz ਰਿਫ੍ਰੈਸ਼ ਦਰ, ਫੁੱਲ HD ਪਲੱਸ Resolution, 700nits ਪੀਕ ਬ੍ਰਾਈਟਨੈੱਸ ਦਾ ਸਪੋਰਟ ਮਿਲਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ 'ਚ 50 ਮੈਗਾਪਿਕਸਲ ਦਾ ਮੇਨ ਰਿਅਰ ਕੈਮਰਾ, 13 ਮੈਗਾਪਿਕਸਲ ਅਲਟ੍ਰਾ ਵਾਈਡ ਐਂਗਲ ਲੈਂਸ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲ ਲਈ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Nokia X30 5G ਸਮਾਰਟਫੋਨ 'ਚ 33 ਵਾਟ ਫਾਸਟ ਚਾਰਜਿੰਗ ਦੇ ਨਾਲ 4200mAh ਦੀ ਬੈਟਰੀ ਦਿੱਤੀ ਗਈ ਹੈ।