ਹੈਦਰਾਬਾਦ: ਮੇਟਾ ਭਾਰਤ ਅਤੇ ਹੋਰਨਾਂ ਦੇਸ਼ਾਂ 'ਚ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਮੇਟਾ ਨੇ ਥ੍ਰੈਡਸ ਐਪ ਨੂੰ ਲਾਂਚ ਕੀਤਾ ਸੀ। ਇਨ੍ਹਾਂ ਸਾਰੇ ਪਲੇਟਫਾਰਮਾਂ ਵਿੱਚੋਂ ਸਭ ਤੋਂ ਜ਼ਿਆਦਾ ਇੰਸਟਾਗ੍ਰਾਮ ਮਸ਼ਹੂਰ ਹੈ, ਜੋ ਯੂਜ਼ਰਸ ਦੀ ਜ਼ਰੂਰਤ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ। ਫਿਲਹਾਲ ਜਾਣਕਾਰੀ ਮਿਲੀ ਹੈ ਕਿ ਮੇਟਾ ਦਾ ਦੂਸਰਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਆਪਣੇ ਲੁੱਕ ਨੂੰ ਬਦਲਣ ਦੀ ਤਿਆਰੀ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਇਸਨੂੰ ਇੰਸਟਾਗ੍ਰਾਮ ਵਾਂਗ ਬਣਾਇਆ ਜਾਵੇਗਾ।
ਫੇਸਬੁੱਕ ਦੇ ਇਨ੍ਹਾਂ ਫੀਚਰਸ ਦੇ ਬਦਲਣਗੇ ਨਾਮ: ਇਸਦੀ ਸ਼ੁਰੂਆਤ ਫੇਸਬੁੱਕ ਆਪਣੇ ਕੁਝ ਫੀਚਰਸ ਦੇ ਨਾਮ ਬਦਲ ਕੇ ਕਰ ਰਿਹਾ ਹੈ। ਪਲੇਟਫਾਰਮ ਆਪਣੇ 'ਵਾਚ ਟੈਬ' ਦਾ ਨਾਮ ਬਦਲ ਕੇ 'ਵੀਡੀਓ' ਕਰ ਰਿਹਾ ਹੈ। ਇਸਦੇ ਨਾਲ ਹੀ ਇਸ ਵਿੱਚ ਰੀਲਸ, ਲਾਂਗ-ਫਾਰਮ ਕੰਟੇਟ ਅਤੇ ਲਾਈਵ ਵੀਡੀਓ ਨੂੰ ਸ਼ਾਮਲ ਕਰਨ ਲਈ ਵੀ ਇਸਦਾ ਵਿਸਤਾਰ ਕੀਤਾ ਜਾ ਰਿਹਾ ਹੈ। ਯੂਜ਼ਰਸ ਵੀਡੀਓ ਦੇ ਵਿਚਕਾਰ Vertically ਸਕ੍ਰੋਲ ਕਰ ਸਕਦੇ ਹਨ ਜਾਂ ਰੀਲਸ ਨੂੰ ਬਰਾਊਜ਼ ਕਰਨ ਲਈ Horizontally ਸਕ੍ਰੋਲ ਕਰ ਸਕਦੇ ਹਨ। ਵੀਡੀਓ ਸੈਕਸ਼ਨ ਐਂਡਰਾਇਡ ਐਪ ਦੇ ਟਾਪ ਅਤੇ IOS ਐਪ ਦੇ ਥੱਲੇ ਸਥਿਤ ਹੋਵੇਗਾ।
Explore ਪੇਜ ਨੂੰ ਕਰ ਸਕੋਗੇ ਅਕਸੈਸ: ਵੀਡੀਓ ਫੀਡ ਦੇ ਇਲਾਵਾ ਯੂਜ਼ਰਸ ਸਰਚ ਬਟਨ ਦੇ ਰਾਹੀ Explore ਪੇਜ ਨੂੰ ਅਕਸੈਸ ਕਰ ਸਕਦੇ ਹਨ। ਇਸਦੇ ਨਾਲ ਹੀ ਤੁਸੀਂ ਇੱਕ ਐਲਗੋਰਿਦਮਿਕ ਦੁਆਰਾ ਚੁਣੇ ਗਏ ਸੰਬੰਧਿਤ ਵਿਸ਼ਿਆਂ ਅਤੇ ਹੈਸ਼ਟੈਗਾਂ ਨਾਲ ਸੰਬੰਧਿਤ ਵੱਖ-ਵੱਖ ਰੀਲਾਂ, ਲਾਂਗ ਫਾਰਮ ਕੰਟੇਟ ਅਤੇ ਲਾਈਵ ਵੀਡੀਓਜ਼ ਦੇ ਨਾਲ ਇੱਕ ਐਕਸਪਲੋਰ ਪੇਜ ਨੂੰ ਐਕਸੈਸ ਕਰ ਸਕਦੇ ਹੋ, ਜੋ ਉਸ ਕੰਟੇਟ ਨੂੰ ਦਿਖਾਉਦਾ ਹੈ, ਜਿਸਦਾ ਤੁਸੀਂ ਲੰਬੇ ਸਮੇਂ ਤੱਕ ਆਨੰਦ ਲੈ ਸਕੋਗੇ।
ਹੁਣ ਤੱਕ ਕਿੰਨਾਂ ਹੋ ਚੁੱਕਾ ਹੈ ਫੇਸਬੁੱਕ 'ਚ ਬਦਲਾਅ: ਫੇਸਬੁੱਕ ਨੂੰ 2017 ਵਿੱਚ ਲਾਂਚ ਕੀਤਾ ਗਿਆ ਸੀ। ਉਸ ਸਮੇਂ ਕੰਪਨੀ ਨੇ ਟੀਵੀ ਸ਼ੋਅ ਅਤੇ ਫੇਸਬੁੱਕ ਲਈ ਬਣਾਈ ਗਈ ਲਾਂਗ-ਫਾਰਮ ਕੰਟੇਟ 'ਤੇ ਜ਼ਿਆਦਾ ਧਿਆਨ ਦਿੱਤਾ। ਫੇਸਬੁੱਕ 'ਚ ਸਮੇਂ-ਸਮੇਂ 'ਤੇ ਕਈ ਬਦਲਾਅ ਹੋ ਚੁੱਕੇ ਹਨ। ਇਸ ਬਦਲਾਅ ਵਿੱਚ 'ਵਾਚ ਪਾਰਟੀ' ਨੂੰ ਬੰਦ ਕਰਨਾ ਵੀ ਸ਼ਾਮਲ ਹੈ, ਜੋ ਗਰੁੱਪਾਂ ਨੂੰ ਇਕੱਠੇ ਵੀਡੀਓ ਕਾਲ ਕਰਨ ਦੀ ਆਗਿਆ ਦਿੰਦਾ ਸੀ। ਇਸ ਸਾਲ ਦੀ ਸ਼ੁਰੂਆਤ ਵਿੱਚ ਕੰਪਨੀ ਨੇ ਆਪਣਾ 'ਮੂਲ ਪ੍ਰੋਗਰਾਮਿੰਗ ਡਿਵੀਜ਼ਨ' ਵੀ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਫੇਸਬੁੱਕ ਨੇ ਸ਼ਾਪਿੰਗ ਅਤੇ ਗੇਮਾਂ ਵਰਗੇ ਲਾਈਵ ਵੀਡੀਓ ਪ੍ਰੋਡਕਟਾਂ ਨੂੰ ਵੀ ਬੰਦ ਕਰ ਦਿੱਤਾ ਸੀ।
ਫੇਸਬੁੱਕ ਇਨ੍ਹਾਂ ਫੀਚਰਸ 'ਤੇ ਕਰ ਰਿਹਾ ਕੰਮ: ਫੇਸਬੁੱਕ ਰੀਲਸ ਅਤੇ ਮੁੱਖ ਫੀਡ ਲਈ ਨਵੇਂ ਐਡਿਟਿੰਗ ਟੂਲ ਨੂੰ ਜੋੜ ਰਿਹਾ ਹੈ, ਜਿਸ ਨਾਲ ਸਪੀਡ ਨੂੰ ਐਡਜਸਟ ਕਰਨ, ਕਲਿੱਪ ਨੂੰ ਰਿਵਰਸ ਕਰਨ ਜਾ ਬਦਲਣ ਦੀ ਸਮਰੱਥਾ ਸ਼ਾਮਲ ਹੈ। ਇਸ ਤੋਂ ਇਲਾਵਾ ਮੇਟਾ ਰੀਲਸ 'ਤੇ HDR ਵੀਡੀਓ ਦੇ ਲਈ ਸਮਰਥਨ ਜੋੜ ਰਿਹਾ ਹੈ, ਜਿਸ ਨਾਲ ਸਹੀ ਆਡੀਓ ਟ੍ਰੈਕ ਲੱਭਣਾ, ਰੌਲੇਂ ਨੂੰ ਘਟ ਕਰਨਾ ਅਤੇ ਵਾਇਸਆਵਰ ਰਿਕਾਰਡ ਕਰਨਾ ਆਸਾਨ ਹੋ ਜਾਵੇਗਾ।