ਹੈਦਰਾਬਾਦ: OnePlus Ace 2 Pro ਦਾ ਯੂਜ਼ਰਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਫੋਨ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਸਮਾਰਟਫੋਨ 16 ਅਗਸਤ ਨੂੰ ਲਾਂਚ ਹੋਵੇਗਾ। ਇਸਨੂੰ ਦੁਪਹਿਰ 2.30 ਵਜੇ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਟੀਜ਼ਰ ਵੀਡੀਓ ਸ਼ੇਅਰ ਕਰਕੇ ਫੋਨ ਦੀ ਲਾਂਚ ਡੇਟ ਦਾ ਐਲਾਨ ਕੀਤਾ ਹੈ ਅਤੇ ਇਸਦੇ ਨਾਲ ਹੀ ਇਸ ਸਮਾਰਟਫੋਨ ਦੇ ਕਲਰ ਆਪਸ਼ਨਾਂ ਦਾ ਵੀ ਖੁਲਾਸਾ ਹੋਇਆ ਹੈ। ਫੋਨ ਟੀਲ ਅਤੇ ਗ੍ਰੇ ਕਲਰ 'ਚ ਆਵੇਗਾ। ਕੰਪਨੀ ਨੇ ਟੀਜ਼ਰ ਰਾਹੀ ਆਉਣ ਵਾਲੇ ਫੋਨ ਦੇ ਪ੍ਰੋਸੈਸਰ, ਰੈਮ ਅਤੇ ਸਟੋਰੇਜ ਦੀ ਜਾਣਕਾਰੀ ਦਿੱਤੀ ਹੈ।
OnePlus Ace 2 Pro ਦੇ ਫੀਚਰਸ: ਸ਼ੇਅਰ ਕੀਤੇ ਗਏ ਟੀਜ਼ਰ ਵੀਡੀਓ ਅਨੁਸਾਰ, ਇਹ ਫੋਨ ਚੀਨ ਵਿੱਚ ਲਾਂਚ ਹੋਵੇਗਾ। ਫੋਨ ਵਿੱਚ ਕੰਪਨੀ ਵਨਪਲੱਸ 11 ਸੀਰੀਜ ਦੀ ਤਰ੍ਹਾਂ ਬੈਕ ਪੈਨਲ 'ਤੇ ਸਰਕੁਲਰ ਕੈਮਰਾ ਮੋਡੀਊਲ ਆਫ਼ਰ ਕਰਨ ਵਾਲੀ ਹੈ। ਵੀਡੀਓ ਵਿੱਚ ਐਲਾਨ ਕੀਤਾ ਗਿਆ ਹੈ ਕਿ ਫੋਨ ਵਿੱਚ ਸੋਨੀ IMX890 ਸੈਂਸਰ ਦੇ ਨਾਲ ਇੱਕ 50 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਇਸ ਸੈਂਸਰ ਦਾ ਸਾਈਜ 1/1.56 ਇੰਚ ਹੈ। ਫੋਨ 24GB ਤੱਕ ਦੀ LPDDR5x ਰੈਮ ਅਤੇ 1ਟੀਬੀ ਦੇ UFS 4.0 ਸਟੋਰੇਜ ਨਾਲ ਆਵੇਗਾ। ਪ੍ਰੋਸੈਸਰ ਦੇ ਤੌਰ 'ਤੇ ਫੋਨ ਵਿੱਚ ਕੰਪਨੀ ਸਨੈਪਡ੍ਰੈਗਨ 8 ਜੈਨ 2 ਦੇਣ ਵਾਲੀ ਹੈ। ਕੰਪਨੀ ਇਸ ਫੋਨ ਵਿੱਚ 1.5K Resolution ਦੇ ਨਾਲ 6.7 ਇੰਚ ਦਾ OLED ਡਿਸਪਲੇ ਦੇ ਸਕਦੀ ਹੈ। ਇਹ ਡਿਸਪਲੇ 120Hz ਦੇ ਰਿਫ੍ਰੇਸ਼ ਦਰ ਨੂੰ ਸਪੋਰਟ ਕਰੇਗਾ। ਗ੍ਰਾਫਿਕਸ ਲਈ ਇਸ ਫੋਨ 'ਚ ਐਡਰੂਨੋ 740 GPU ਦਿੱਤਾ ਜਾ ਸਕਦਾ ਹੈ। ਇਸਦੇ ਨਾਲ ਹੀ ਇਹ ਫੋਨ 5,000mAh ਦੀ ਬੈਟਰੀ ਨਾਲ ਲੈਸ ਹੋਵੇਗਾ, ਜੋ 150 ਵਾਟ ਦੀ ਫਾਸਟਿੰਗ ਚਾਰਜਿੰਗ ਨੂੰ ਸਪੋਰਟ ਕਰੇਗਾ। ਇਸ ਫੋਨ 'ਚ 16 ਮੈਗਾਪਿਕਸਲ ਦਾ ਕੈਮਰਾ ਹੋ ਸਕਦਾ ਹੈ।
Jio Phone 5G ਵੀ ਇਸ ਮਹੀਨੇ ਹੋਵੇਗਾ ਲਾਂਚ: 28 ਅਗਸਤ ਨੂੰ ਰਿਲਾਇੰਸ ਦੀ ਸਾਲਾਨਾ ਜਨਰਲ ਮੀਟਿੰਗ ਹੈ। ਇਹ ਮੀਟਿੰਗ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਇਸ ਵਿੱਚ ਕੰਪਨੀ ਆਉਣ ਵਾਲੇ ਇਵੈਂਟਸ ਦਾ ਐਲਾਨ ਕਰਨ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ ਦੌਰਾਨ Jio Phone 5G ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਇਹ ਕੰਪਨੀ ਦਾ ਪਹਿਲਾ 5G ਫੋਨ ਹੋਵੇਗਾ। ਇਸਦੀ ਅਸਲੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ 10 ਹਜ਼ਾਰ ਰੁਪਏ 'ਚ ਪ੍ਰਾਈਮ ਟੈਗ ਦੇ ਨਾਲ ਆਵੇਗਾ।