ਹੈਦਰਾਬਾਦ: Lava ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Lava Storm 5G ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ 'ਤੇ ਸ਼ੁਰੂ ਹੋ ਰਹੀ ਹੈ। ਇਸ ਫੋਨ ਨੂੰ ਤੁਸੀਂ 12,000 ਰੁਪਏ ਤੋਂ ਘਟ ਕੀਮਤ 'ਚ ਖਰੀਦ ਸਕੋਗੇ। ਇਸਦੇ ਨਾਲ ਹੀ ਪਹਿਲੀ ਸੇਲ ਦੌਰਾਨ ਇਸ ਸਮਾਰਟਫੋਨ 'ਤੇ ਲਾਂਚ ਆਫ਼ਰ ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ।
-
Storm 5G: Born to Disrupt
— Lava Mobiles (@LavaMobile) December 28, 2023 " class="align-text-top noRightClick twitterSection" data="
Sale Starts today at 12 PM on Amazon.
Price: ₹11,999**
Available on Amazon: https://t.co/kxr1CyS8MV
** Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/sK4rnUTjPc
">Storm 5G: Born to Disrupt
— Lava Mobiles (@LavaMobile) December 28, 2023
Sale Starts today at 12 PM on Amazon.
Price: ₹11,999**
Available on Amazon: https://t.co/kxr1CyS8MV
** Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/sK4rnUTjPcStorm 5G: Born to Disrupt
— Lava Mobiles (@LavaMobile) December 28, 2023
Sale Starts today at 12 PM on Amazon.
Price: ₹11,999**
Available on Amazon: https://t.co/kxr1CyS8MV
** Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/sK4rnUTjPc
Lava Storm 5G ਸਮਾਰਟਫੋਨ 'ਤੇ ਮਿਲੇਗਾ ਡਿਸਕਾਊਂਟ: Lava Storm 5G ਸਮਾਰਟਫੋਨ ਦੀ ਅੱਜ ਪਹਿਲੀ ਸੇਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਤੋਂ ਇਲਾਵਾ ਲਾਵਾ ਦੇ ਸਟੋਰ ਤੋਂ ਖਰੀਦ ਸਕੋਗੇ। ਇਸ ਸਮਾਰਟਫੋਨ ਦੀ ਅਸਲੀ ਕੀਮਤ 14,999 ਰੁਪਏ ਹੈ, ਪਰ ਐਮਾਜ਼ਾਨ 'ਤੇ ਇਸ ਸਮਾਰਟਫੋਨ ਨੂੰ 13,499 ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। ਇਸਦੇ ਨਾਲ ਹੀ, ਜੇਕਰ ਤੁਸੀਂ ਬੈਂਕ ਆਫ਼ਰ ਰਾਹੀ ਇਸ ਸਮਾਰਟਫੋਨ ਨੂੰ ਖਰੀਦਦੇ ਹੋ, ਤਾਂ ਤੁਹਾਨੂੰ 1500 ਰੁਪਏ ਤੱਕ ਦੀ ਛੋਟ ਮਿਲੇਗੀ, ਜਿਸ ਤੋਂ ਬਾਅਦ ਤੁਸੀਂ 8GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਨੂੰ 11,999 ਰੁਪਏ 'ਚ ਖਰੀਦ ਸਕੋਗੇ।
Lava Storm 5G ਸਮਾਰਟਫੋਨ ਦਾ ਡਿਜ਼ਾਈਨ: Lava Storm 5G ਸਮਾਰਟਫੋਨ ਦੇ ਡਿਜ਼ਾਈਨ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਪਿੱਛੇ ਡਿਜ਼ਾਈਨ 'ਚ ਤਿੰਨ ਗੋਲਾਕਾਰ ਆਕਾਰ ਦੇ ਰਿੰਗ ਹਨ, ਜਿਨ੍ਹਾਂ 'ਚ ਦੋ ਕੈਮਰਾ ਸੈਂਸਰ ਅਤੇ ਇੱਕ LED ਫਲੈਸ਼ ਹੈ। Lava Storm 5G ਸਮਾਰਟਫੋਨ ਦੇ ਖੱਬੇ ਪਾਸੇ ਇੱਕ ਪਾਵਰ ਬਟਨ ਦੇਖਿਆ ਗਿਆ ਹੈ, ਜੋ ਫਿੰਗਰਪ੍ਰਿੰਟ ਸਕੈਨਰ ਦੇ ਰੂਪ 'ਚ ਵੀ ਕੰਮ ਕਰ ਸਕਦਾ ਹੈ।
Lava Storm 5G ਸਮਾਰਟਫੋਨ ਦੇ ਫੀਚਰਸ: Lava Storm 5G ਸਮਾਰਟਫੋਨ 'ਚ 6.78 ਇੰਚ ਦੀ ਫੁੱਲ HD+ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਸੈਲਫ਼ੀ ਕੈਮਰੇ ਲਈ ਫੋਨ 'ਚ ਪੰਚ ਹੋਲ ਮਿਲਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ ਚ ਮੀਡੀਆਟੇਕ Dimensity D6080 ਚਿਪਸੈੱਟ ਮਿਲਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 50MP ਪ੍ਰਾਈਮਰੀ ਅਤੇ 8MP ਅਲਟ੍ਰਾ ਵਾਈਡ ਲੈਂਸ ਵਾਲਾ ਦੋਹਰਾ ਕੈਮਰਾ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ ਨੂੰ ਗ੍ਰੀਨ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।