ਹੈਦਰਾਬਾਦ: ਡਾ. ਹੋਮੀ ਜਹਾਂਗੀਰ ਭਾਭਾ, ਜੋ ਕਿ ਪ੍ਰਸਿੱਧ ਖੋਜ ਸੰਸਥਾਵਾਂ- ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ (TIFR) ਅਤੇ ਭਾਭਾ ਐਟਮੀ ਰਿਸਰਚ ਸੈਂਟਰ (BARC) ਦੇ ਸੰਸਥਾਪਕ ਸਨ। ਉਹ ਇੱਕ ਪ੍ਰਸਿੱਧ ਪ੍ਰਮਾਣੂ ਭੌਤਿਕ ਵਿਗਿਆਨੀ ਸਨ। ਉਨ੍ਹਾਂ ਦਾ ਜਨਮ 30 ਅਕਤੂਬਰ 1909 ਨੂੰ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ ਸੀ।
![ਡਾ. ਹੋਮੀ ਜਹਾਂਗੀਰ ਭਾਭਾ ਦੀ ਜਯੰਤੀ 'ਤੇ ਉਨ੍ਹਾਂ ਨਾਲ ਜੁੜੇ ਦਿਲਚਸਪ ਤੱਥ](https://etvbharatimages.akamaized.net/etvbharat/prod-images/9371019_dr-homi-1.png)
![ਡਾ. ਹੋਮੀ ਜਹਾਂਗੀਰ ਭਾਭਾ ਦੀ ਜਯੰਤੀ 'ਤੇ ਉਨ੍ਹਾਂ ਨਾਲ ਜੁੜੇ ਦਿਲਚਸਪ ਤੱਥ](https://etvbharatimages.akamaized.net/etvbharat/prod-images/9371019_dr-homi-2.png)
ਡਾ. ਹੋਮੀ ਜਹਾਂਗੀਰ ਭਾਭਾ ਦੀ ਜਯੰਤੀ 'ਤੇ ਉਨ੍ਹਾਂ ਨਾਲ ਜੁੜੇ ਦਿਲਚਸਪ ਤੱਥ
- ਉਨ੍ਹਾਂ ਨੂੰ ਕਈ ਮਸ਼ਹੂਰ ਯੂਨੀਵਰਸਟੀਆਂ ਵੱਲੋਂ ਕਈ ਉਪਾਧੀਆਂ, ਖਿਤਾਬ ਤੇ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ ਸੀ।
- ਇੱਕ ਵਿਦਿਆਰਥੀ ਵਜੋਂ, ਡਾ. ਹੋਮੀ ਨੇ ਨੋਬਲ ਪੁਰਸਕਾਰ ਵਿਜੇਤਾ ਦੇ ਨਾਲ ਕੰਮ ਕੀਤਾ। ਉਨ੍ਹਾਂ ਨੇ ਕੋਪੇਨਹੇਗਨ 'ਚ ਨੀਲਸ ਬੋਹਰ ਨਾਲ ਵੀ ਕੰਮ ਕੀਤਾ।
- 1939 ਵਿੱਚ ਉਹ ਭਾਰਤ ਆਏ ਅਤੇ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਕਾਰਨ ਉਹ ਵਾਪਸ ਜਾਣ 'ਚ ਅਸਮਰਥ ਸਨ।
- ਉਨ੍ਹਾਂ ਨੇ ਕਈ ਸੰਮੇਲਨਾਂ ਜਿਵੇਂ ਕਿ ਅੰਤਰ ਰਾਸ਼ਟਰੀ ਊਰਜਾ ਏਜੰਸੀ ਆਦਿ 'ਚ ਭਾਰਤ ਦੀ ਅਗਵਾਈ ਕੀਤੀ।
- 1945 'ਚ ਉਹ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ (TIFR) ਦੇ ਸੰਸਥਾਪਕ ਨਿਰਦੇਸ਼ਕ ਸਨ।
- ਬਾਅਦ 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਟ੍ਰਰੋਂਬੇ ਪਰਮਾਣੂ ਊਰਜਾ ਫਾਊਂਡੇਸ਼ਨ ਦਾ ਨਾਂਅ ਉਨ੍ਹਾਂ ਦੀ ਯਾਦ 'ਚ ਬਦਲ ਕੇ ਭਾਭਾ ਪਰਮਾਣੂ ਰਿਸਰਚ ਸੈਂਟਰ ਰੱਖ ਦਿੱਤਾ ਗਿਆ।
- ਉਨ੍ਹਾਂ ਨੇ ਬ੍ਰਹਿਮੰਡੀ ਰੇਡੀਏਸ਼ਨਾਂ ਨੂੰ ਸਮਝਣ ਲਈ ਜਰਮਨ ਭੌਤਿਕ ਵਿਗਿਆਨੀਆਂ ਵਿੱਚੋਂ ਇੱਕ ਨਾਲ ਕੰਮ ਕਰਕੇ ਕੈਸਕੇਡ ਸਿਧਾਂਤ ਵੀ ਵਿਕਸਤ ਕੀਤਾ।
- ਉਨ੍ਹਾਂ ਨੂੰ ਚਿੱਤਰਕਾਰੀ, ਸ਼ਾਸਤਰੀ ਸੰਗੀਤ ਤੇ ਓਪੇਰਾ ਪਸੰਦ ਸੀ। ਉਹ ਮਾਲਬਾਰ ਹਿੱਲਸ ਵਿੱਚ ਇੱਕ ਵੱਡੇ ਬਸਤੀਵਾਦੀ ਬੰਗਲੇ ਵਿੱਚ ਰਹਿੰਦੇ ਸਨ। ਜਿਸੇ ਮੇਹਰਾਨਗੀਰ ਨਾਂਅ ਦਿੱਤਾ ਗਿਆ।
ਡਾ. ਭਾਭਾ ਨੇ ਪਰਮਾਣੂ ਵਿਗਿਆਨ ਵਿੱਚ ਪ੍ਰਯੋਗਸ਼ਾਲਾਵਾਂ ਤੇ ਖੋਜ ਸਹੂਲਤਾਂ ਦੀ ਲੋੜ ਬਾਰੇ ਚਾਨਣਾ ਪਾਇਆ। ਦੋਰਾਬਜੀ ਜਮਸ਼ੇਦ ਜੀ ਟਾਟਾ ਅਤੇ ਟਾਟਾ ਟਰੱਸਟ ਦੀ ਮਦਦ ਨਾਲ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਦੀ ਸਥਾਪਨਾ ਸਾਲ 1945 ਵਿੱਚ ਬੰਬੇ ਵਿਖੇ ਕੀਤੀ ਗਈ ਸੀ।
ਡਾ. ਹੋਮੀ ਭਾਭਾ ਇੱਕ ਕੁਸ਼ਲ ਪ੍ਰਬੰਧਕ ਸਨ ਅਤੇ ਇਹ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਉਨ੍ਹਾਂ ਦੀ ਪ੍ਰਮੁੱਖਤਾ, ਸ਼ਰਧਾ, ਧਨ ਦੌਲਤ ਅਤੇ ਸਾਂਝੇਦਾਰੀ ਕਰਕੇ ਹੀ ਸੀ। ਉਹ ਦੇਸ਼ ਦੇ ਵਿਗਿਆਨਕ ਵਿਕਾਸ ਲਈ ਲੋੜੀਂਦੇ ਸਰੋਤ ਨਿਰਧਾਰਤ ਕਰਨ ਦੀ ਲੋੜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਾ ਸਕਦੇ ਸਨ। ਉਨ੍ਹਾਂ ਨੇ ਪਰਮਾਣੂ ਸ਼ਕਤੀ ਦੀ ਸ਼ਾਂਤਮਈ ਵਰਤੋਂ ਦੇ ਉਦੇਸ਼ ਨਾਲ ਸਾਲ 1955 ਵਿੱਚ ਸਵਿਟਜ਼ਰਲੈਂਡ ਦੇ ਜੇਨੇਵਾ ਵਿਖੇ ਆਯੋਜਿਤ ਪਹਿਲੀ ਸੰਯੁਕਤ ਰਾਸ਼ਟਰ ਸੰਮੇਲਨ ਦੀ ਸਫਲਤਾਪੂਰਵਕ ਅਗਵਾਈ ਵੀ ਕੀਤੀ।
ਵਿਗਿਆਨਕ ਖੋਜ ਦੇ ਖੇਤਰ ਵਿੱਚ ਉਨ੍ਹਾਂ ਦੀ ਇੱਕ ਪ੍ਰਾਪਤੀ ਇਹ ਵੀ ਸੀ ਕਿ ਉਹ ਇਲੈਕਟ੍ਰਾਨ ਅਤੇ ਪੋਜ਼ਿਟ੍ਰੋਨ ਦੇ ਟੁੱਟਣ ਦੀ ਘਟਨਾ 'ਤੇ ਚਾਨਣਾ ਪਾ ਸਕਦੇ ਸੀ। ਇਸ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਅਤੇ ਅੰਤ 'ਚ ਉਸ ਨੂੰ ਭਾਭਾ ਸਕੈਟਰਿੰਗ ਦਾ ਨਾਂਅ ਦਿੱਤਾ ਗਿਆ।
ਡਾ. ਭਾਭਾ ਨੇ ਪਰਮਾਣੂ ਰਿਸਰਚ ਅਤੇ ਵਿਕਾਸ ਦੀਆਂ ਮਨੁੱਖੀ ਸ਼ਕਤੀਆਂ ਦੀ ਪੂਰਤੀ ਲਈ BARC ਟ੍ਰੇਨਿੰਗ ਸਕੂਲ ਸਥਾਪਤ ਕੀਤਾ। ਉਨ੍ਹਾਂ ਨੇ ਪਰਮਾਣੂ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਸਵੈ-ਨਿਰਭਰਤਾ ਦੀ ਲੋੜ ਉੱਤੇ ਜ਼ੋਰ ਦਿੱਤਾ।