ETV Bharat / science-and-technology

ਮੰਗਲ ਗ੍ਰਹਿ 'ਤੇ ਜੀਵਨ ਦੇ ਅੰਸ਼ ਲੱਭਣ ਦੀ ਸੰਭਾਵਨਾ, ਚੁਣੌਤੀਪੂਰਨ ਤੇ ਦਿਲਚਸਪ: ਵਿਗਿਆਨੀ

ਮੰਗਲ ਗ੍ਰਹਿ ਦੀ ਚਟਾਨ ਨੂੰ ਪਹਿਲੀ ਵਾਰ ਧਰਤੀ ਉੱਤੇ ਲਿਆ ਕਿ ਕਿਸੇ ਪ੍ਰਾਚੀਨ ਜੀਵਨ ਦੇ ਸਬੂਤ ਦੀ ਜਾਂਚ ਤੇ ਵਿਸ਼ਲੇਸ਼ਣ ਕਰਨ ਲਈ ਨਾਸਾ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਜਟਿਲ ਰੋਵਰ ਵੀਰਵਾਰ ਨੂੰ ਲਾਂਚ ਕੀਤਾ। ਪੜ੍ਹੋ ਪੂਰੀ ਖ਼ਬਰ...

ਮੰਗਲ ਗ੍ਰਹਿ 'ਤੇ ਜੀਵਨ ਦੇ ਅੰਸ਼ ਲੱਭਣ ਦੀ ਸੰਭਾਵਨਾ, ਚੁਣੌਤੀਪੂਰਨ ਤੇ ਦਿਲਚਸਪ: ਵਿਗਿਆਨੀ
ਤਸਵੀਰ
author img

By

Published : Jul 31, 2020, 1:26 PM IST

Updated : Feb 16, 2021, 7:31 PM IST

ਨਵੀਂ ਦਿੱਲੀ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲ ਗ੍ਰਹਿ ਦੇ ਨਵੇਂ ਅਭਿਆਨ ਨੂੰ ਲੈ ਕੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੀ ਸਭ ਤੋਂ ਵੱਡੀ ਤੇ ਦਿਲਚਸਪ ਚੂਣੌਤੀ ਲਾਲ ਗ੍ਰਹਿ ਉੱਤੇ ਪੁਰਾਣੇ ਜੀਵਨ ਕਾਲ ਦੇ ਜੀਵ-ਜੰਤੂਆਂ ਦੇ ਬਚੇ ਰਹਿਣ ਸਬੰਧੀ ਸਬੂਤ ਇੱਕਠੇ ਕਰਨਾ ਹੋਵੇਗਾ।

ਮੰਗਲ ਗ੍ਰਹਿ ਦੀ ਚਟਾਨ ਨੂੰ ਪਹਿਲੀ ਵਾਰ ਧਰਤੀ ਉੱਤੇ ਲਿਆ ਕੇ ਕਿਸੇ ਪੁਰਾਣੇ ਜੀਵਨ ਦੇ ਸਬੂਤਾਂ ਦੀ ਜਾਂਚ ਦੇ ਲਈ ਉਸਦਾ ਵਿਸ਼ਲੇਸ਼ਣ ਕਰਨ ਦੇ ਲਈ ਨਾਸਾ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਜਟਿਲ ਰੋਵਰ ਵੀਰਵਾਰ ਨੂੰ ਲਾਂਚ ਕੀਤਾ ਹੈ।

ਨਾਸਾ ਦਾ 'ਪਰਵਰਸੀਨਜ਼' ਰੋਵਰ ਮੰਗਲ ਗ੍ਰਹਿ ਉੱਤੇ ਜੇਜੇਰੋ ਕ੍ਰੇਟਰ ਉੱਤੇ ਜਾ ਕੇ ਜੀਵਨ ਦੇ ਸਬੂਤ ਲੱਭਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਸਥਾਨ ਦੀ ਚਟਾਨਾਂ ਉੱਤੇ ਜੀਵ-ਜੰਤੂਆਂ ਦੇ ਬਚੇ ਹੋਏ ਸਰੀਰ ਹਨ ਤੇ ਤਿੰਨ ਅਰਬ ਸਾਲ ਪਹਿਲਾਂ ਇੱਕ ਨਦੀ ਦਾ ਡੈਲਟਾ ਸੀ।

ਲੰਬੇ ਸਮੇਂ ਤੱਕ ਚੱਲਣ ਵਾਲੇ ਇਸ ਪ੍ਰਾਜੈਕਟ ਦੇ ਤਹਿਤ ਇੱਕ ਕਾਰ ਦੇ ਆਕਾਰ ਦਾ ਰੋਵਰ ਬਣਾਇਆ ਗਿਆ ਹੈ ਜੋ ਕੈਮਰਾ, ਮਾਈਕ੍ਰੋਫ਼ੋਨ, ਡ੍ਰਿਲ ਤੇ ਲੇਜ਼ਰ ਨਾਲ ਲੈਸ ਹੈ। ਉਮੀਦ ਹੈ ਕਿ ਰੋਵਰ ਸੱਤ ਮਹੀਨੇ ਤੇ 48 ਕਰੋੜ ਕਿੱਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਆਗਲੇ ਸਾਲ 18 ਫ਼ਰਵਰੀ ਤੱਕ ਲਾਲ ਗ੍ਰਹਿ ਉੱਤੇ ਪਹੁੰਚ ਜਾਵੇਗਾ।

ਪਲੂਟੋਨਿਅਮ ਦੀ ਸ਼ਕਤੀ ਨਾਲ ਚੱਲਣ ਵਾਲਾ ਛੇ ਪਹੀਆਂ ਵਾਲਾ ਰੋਵਰ ਮੰਗਲ ਦੀ ਸਤਹਿ ਉੱਤੇ ਛੇਦ ਕਰ ਕੇ ਚਟਾਨਾਂ ਦੇ ਸੁੱਖਮ ਨਮੂਨੇ ਇਕੱਤਰ ਕਰੇਗਾ ਜਿਨ੍ਹਾਂ ਨੂੰ ਲਗਭਗ 2031 ਵਿੱਚ ਧਰਤੀ ਉੱਤੇ ਲਿਆਂਦਾ ਜਾਵੇਗਾ।

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਨਾਸਾ ਦੀ ‘ਜੈੱਟ ਪ੍ਰੋਪਲੇਸ਼ਨ ਲੈਬਾਰਟਰੀ’ ਦੇ ਸੀਨੀਅਰ ਖੋਜ ਵਿਗਿਆਨੀ ਗੌਤਮ ਚਟੋਪਾਧਿਆਏ ਨੇ ਕਿਹਾ ਕਿ 2005 ਵਿੱਚ ਲਾਲ ਗ੍ਰਹਿ ਦੇ ਸਰਵੇਖਣ ਲਈ ਭੇਜਿਆ ਗਿਆ 'ਮੰਗਲ ਟੋਹੀ ਪ੍ਰੀਕਰਮਾ ਯਾਨ' ਦੁਆਰਾ ਡੂੰਘੀ ਖੋਜ ਤੋਂ ਬਾਅਦ ਜੇਜੇਰੋ ਕ੍ਰੇਟਰ ਨੂੰ ਚੁਣਿਆ ਗਿਆ ਸੀ।

ਚਟੋਪਾਧਿਆਏ ਨੇ ਕਿਹਾ ਕਿ ਸਾਨੂੰ ਵਿਸ਼ਵਾਸ਼ ਹੈ ਕਿ ਕਦੀ ਇਹ (ਜੇਜੇਰੋ ਕ੍ਰੇਟਰ) ਪਾਣੀ ਨਾਲ ਭਰਿਆ ਹੋਇਆ ਸੀ। ਜਾਹਿਰ ਹੈ ਕਿ ਅਸੀ਼ ਕਾਰਬਨ ਅਧਾਰਿਤ ਜੀਵਨ ਦੀ ਤਾਲਾਸ਼ ਕਰ ਰਹੇ ਹਾਂ ਕਿਉਂਕਿ ਉਸ ਤਰ੍ਹਾਂ ਦੇ ਜੀਵਨ ਦੇ ਬਾਰੇ ਵਿੱਚ ਅਸੀਂ ਜਾਣਦੇ ਹਾਂ ਤੇ ਉਸ ਦੇ ਲਈ ਪਾਣੀ ਤੇ ਉਸ ਦੇ ਲਈ ਪਾਣੀ ਤੇ ਆਕਸੀਜਨ ਜ਼ਰੂਰੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਸਾਡਾ ਇਹ ਵਿਸ਼ਵਾਸ਼ ਹੈ ਕਿ ਕ੍ਰੇਟਰ ਕਦੀ ਨਦੀ ਡੇਲਟਾ ਹੋਇਆ ਕਰਦਾ ਸੀ ਤੇ ਜੇਕਰ ਮੰਗਲ ਗ੍ਰਹਿ ਉੱਤੇ ਕਦੀ ਜੀਵਨ ਸੀ ਜਾਂ ਅੱਜ ਵੀ ਹੈ ਤਾਂ ਇਸ ਸਥਾਨ ਉੱਤੇ ਕੁਝ ਸਬੂਤ ਜ਼ਰੂਰ ਹੋਣਗੇ।

ਗੁਜਰਾਤ ਦੇ ਅਹਿਮਦਾਬਾਦ ਦੀ ਭੌਤਿਕ ਖੋਜ ਲੈਬਾਰਟਰੀ (ਪੀਆਰਐਲ) ਵਿੱਚ ਗ੍ਰਹਿ ਵਿਗਿਆਨ ਦਵਿਜੇਸ਼ ਰਾਏ ਨੇ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਪਰਵੀਰੈਂਸ ਰੋਵਰ ਮੁੁਹਿੰਮ ਦੇ ਸਭ ਤੋਂ ਰੋਮਾਂਚਕ ਹਿੱਸਾ ਵਿਗਿਆਨਿਕ ਵਿਸ਼ਲੇਸ਼ਣ ਹੈ ਜੋ ਧਰਤੀ ਉੱਤੇ ਪੁਰਾਣੇ ਜੀਵ-ਜੰਤੂਆਂ ਦੀ ਮੌਜੂਦਗੀ ਨੂੰ ਪਰਖਣ ਲਈ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਮੰਗਲ ਉੁੱਤੇ ਜੀਵਨ ਦੇ ਅਨੁਕੂਲ ਸਥਿਤੀ ਤੇ ਪਾਣੀ ਹੋਣ ਦੇ ਬਾਰੇ ਵਿੱਚ ਵੀ ਜਾਣਾਕਰੀ ਮਿਲ ਸਕਦੀ ਹੈ।

Last Updated : Feb 16, 2021, 7:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.