ETV Bharat / science-and-technology

Redmi Note 13R Pro ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ

Redmi Note 13R Pro Launch: Redmi ਨੇ ਆਪਣੇ ਯੂਜ਼ਰਸ ਲਈ Redmi Note 13R Pro ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਫਿਲਹਾਲ ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ।

Redmi Note 13R Pro
Redmi Note 13R Pro
author img

By ETV Bharat Tech Team

Published : Nov 20, 2023, 1:11 PM IST

ਹੈਦਰਾਬਾਦ: Redmi ਨੇ ਆਪਣੇ ਯੂਜ਼ਰਸ ਲਈ Redmi Note 13R Pro ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸ ਫੋਨ ਨੂੰ 12GB LPDDR4x ਰੈਮ ਅਤੇ 256GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 108MP ਮੇਨ ਅਤੇ 2MP ਦਾ ਡੈਪਥ ਸੈਂਸਰ ਦਿੱਤਾ ਗਿਆ ਹੈ।

  • Redmi Note 13R Pro launched in China

    Redmi Note 13R Pro specifications:
    - 6.67-inch OLED FHD+, 120Hz display, 1920Hz PWM dimming
    - Dimensity 6080
    - 12GB LPDDR4x RAM
    - 256GB UFS 2.2 storage
    - Front: 16MP | Rear: 108MP + 2MP (depth) dual cam
    - 5,000mAh | 33W charging
    - Side-FS, IR… pic.twitter.com/hzj3LkaC3s

    — Anvin (@ZionsAnvin) November 20, 2023 " class="align-text-top noRightClick twitterSection" data=" ">

Redmi Note 13R Pro ਸਮਾਰਟਫੋਨ ਦੇ ਫੀਚਰਸ: Redmi Note 13R Pro ਸਮਾਰਟਫੋਨ 'ਚ 6.67 ਇੰਚ ਦੀ OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ 1,000nits ਤੱਕ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। Redmi Note 13R Pro ਸਮਾਰਟਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਨੇ ਮੀਡੀਆਟੇਕ Dimensity 6080 ਚਿਪਸੈੱਟ ਦਿੱਤੀ ਹੈ। ਇਸ ਸਮਾਰਟਫੋਨ 'ਚ 12GB LPDDR4x ਰੈਮ ਅਤੇ 256GB ਤੱਕ ਦੀ ਸਟੋਰੇਜ ਮਿਲਦੀ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 108MP ਮੇਨ ਅਤੇ 2MP ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। Redmi Note 13R Pro ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ 33ਵਾਟ ਦੀ ਚਾਰਜਿੰਗ ਦੇ ਨਾਲ ਆਉਦੀ ਹੈ।

Redmi Note 13R Pro ਸਮਾਰਟਫੋਨ ਦੀ ਕੀਮਤ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Redmi Note 13R Pro ਸਮਾਰਟਫੋਨ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਦੀ ਕੀਮਤ 23,000 ਰੁਪਏ ਹੈ। ਭਾਰਤ 'ਚ ਇਸ ਫੋਨ ਦੀ ਲਾਂਚਿੰਗ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਸਮਾਰਟਫੋਨ ਨੂੰ Midnight dark, Morning light gold, Time blue ਤਿੰਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

OnePlus 12 ਸਮਾਰਟਫੋਨ ਇਸ ਦਿਨ ਹੋਵੇਗਾ ਲਾਂਚ: OnePlus ਆਪਣੇ ਯੂਜ਼ਰਸ ਲਈ OnePlus 12 ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। OnePlus 12 ਸਮਾਰਟਫੋਨ ਦੀ ਲਾਂਚਿੰਗ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਚਲ ਰਹੀ ਹੈ। ਹੁਣ ਇਸ ਸਮਾਰਟਫੋਨ ਦੀ ਲਾਂਚਿੰਗ ਨੂੰ ਲੈ ਕੇ ਕੰਪਨੀ ਵੱਲੋਂ ਅਧਿਕਾਰਿਤ ਤੌਰ 'ਤੇ ਜਾਣਕਾਰੀ ਦੇ ਦਿੱਤੀ ਗਈ ਹੈ। OnePlus 12 ਸਮਾਰਟਫੋਨ 4 ਦਸੰਬਰ ਨੂੰ ਲਾਂਚ ਹੋਵੇਗਾ। ਇਹ ਜਾਣਕਾਰੀ ਕੰਪਨੀ ਦੇ Weibo ਹੈਂਡਲ ਤੋਂ ਸਾਹਮਣੇ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 4 ਦਸੰਬਰ ਨੂੰ ਕੰਪਨੀ ਦੀ 10ਵੀਂ ਵਰ੍ਹੇਗੰਢ ਹੋਣ ਜਾ ਰਹੀ ਹੈ। ਇਸ ਦੌਰਾਨ ਕੰਪਨੀ OnePlus 12 ਨੂੰ ਲਾਂਚ ਕਰੇਗੀ। ਇਸਦੇ ਨਾਲ ਹੀ ਕੰਪਨੀ OnePlus Ace 3 ਨੂੰ ਲੈ ਕੇ ਵੀ ਐਲਾਨ ਕਰ ਸਕਦੀ ਹੈ। ਹਾਲਾਂਕਿ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.