ਹੈਦਰਾਬਾਦ: ਚੀਨੀ ਸਮਾਰਟਫੋਨ ਕੰਪਨੀ Redmi ਜਲਦ ਹੀ ਆਪਣੀ ਨਵੀਂ ਸੀਰੀਜ਼ Redmi Note 13 ਨੂੰ ਲਾਂਚ ਕਰਨ ਵਾਲੀ ਹੈ। ਇਸਦੇ ਲਾਂਚ ਤੋਂ ਪਹਿਲਾ ਹੀ Redmi Note 12 Pro 5G ਸਮਾਰਟਫੋਨ ਸਸਤਾ ਹੋ ਗਿਆ ਹੈ। ਫਲਿੱਪਕਾਰਟ 'ਤੇ ਬਿੱਗ ਬਚਤ ਧਮਾਲ ਸੇਲ ਦੇ ਮੋਬਾਈਲ ਬੋਨਾਂਜ਼ਾ ਆਫ਼ਰ ਦੇ ਦੌਰਾਨ Redmi Note 12 Pro 5G 'ਤੇ 7,000 ਰੁਪਏ ਤੱਕ ਦੀ ਭਾਰੀ ਛੋਟ ਮਿਲ ਰਹੀ ਹੈ।
Redmi Note 12 Pro 5G ਸਮਾਰਟਫੋਨ ਸਸਤਾ: ਫਲਿੱਪਕਾਰਟ 'ਤੇ ਤੁਸੀਂ Redmi Note 12 Pro 5G ਸਮਾਰਟਫੋਨ ਦੇ 6GB ਰੈਮ+128GB ਸਟੋਰੇਜ ਵਾਲੇ ਮਾਡਲ ਨੂੰ 20,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ, 8GB ਰੈਮ+256GB ਸਟੋਰੇਜ ਵਾਲਾ ਮਾਡਲ 22,999 ਰੁਪਏ ਅਤੇ 12GB ਰੈਮ+256GB ਸਟੋਰੇਜ ਵਾਲਾ ਮਾਡਲ 25,999 ਰੁਪਏ 'ਚ ਖਰੀਦਣ ਲਈ ਉਪਲਬਧ ਹੋਵੇਗਾ। ਇਸ ਫੋਨ ਨੂੰ ਬਲੂ, ਬਲੈਕ ਅਤੇ ਪਰਪਲ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Redmi Note 12 Pro 5G ਸਮਾਰਟਫੋਨ 'ਤੇ ਮਿਲ ਰਹੇ ਨੇ ਸ਼ਾਨਦਾਰ ਆਫ਼ਰਸ: ICICI ਬੈਂਕ ਅਤੇ HDFC ਬੈਂਕ ਦੇ ਕਾਰਡ ਰਾਹੀ ਫੋਨ ਨੂੰ ਖਰੀਦਣ 'ਤੇ 3,000 ਰੁਪਏ ਤੱਕ ਦੀ ਛੋਟ ਮਿਲੇਗੀ। ਇਸ ਤੋਂ ਇਲਾਵਾ, ਫਲਿੱਪਕਾਰਟ ਐਕਸਿਸ ਬੈਂਕ ਕਾਰਡ ਦਾ ਇਸਤੇਮਾਲ ਕਰਕੇ ਤੁਸੀਂ 5 ਫੀਸਦੀ ਛੋਟ ਪਾ ਸਕਦੇ ਹੋ। ਜੇਕਰ ਤੁਸੀਂ ਪੁਰਾਣੇ ਫੋਨ ਨੂੰ ਐਕਸਚੇਜ਼ ਕਰਕੇ ਨਵਾਂ ਫੋਨ ਖਰੀਦਦੇ ਹੋ, ਤਾਂ ਤੁਹਾਨੂੰ 19,450 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ।
Redmi Note 12 Pro 5G ਸਮਾਰਟਫੋਨ ਦੇ ਫੀਚਰਸ: Redmi Note 12 Pro 5G ਸਮਾਰਟਫੋਨ 'ਚ 6.67 ਇੰਚ ਦੀ AMOLED ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ARM Mali-G68 MC4 GPU ਦੇ ਨਾਲ ਮੀਡੀਆਟੇਕ Dimension 1080 ਚਿਪ ਮਿਲ ਸਕਦੀ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 12 Pro 5G ਸਮਾਰਟਫੋਨ 'ਚ 50MP ਦਾ ਪ੍ਰਾਈਮਰੀ OIS, 8MP ਦਾ ਅਲਟ੍ਰਾਵਾਈਡ ਅਤੇ ਪਿੱਛੇ ਦੇ ਪਾਸੇ 2MP ਦਾ ਮੈਕਰੋ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਕੈਮਰਾ ਮਿਲਦਾ ਹੈ।
Redmi Note 13 ਸੀਰੀਜ਼ ਇਸ ਦਿਨ ਹੋਵੇਗੀ ਲਾਂਚ: Redmi Note 13 ਸੀਰੀਜ਼ ਇਸ ਮਹੀਨੇ ਜਾਂ ਜਨਵਰੀ 2024 'ਚ ਭਾਰਤ 'ਚ ਲਾਂਚ ਹੋ ਸਕਦੀ ਹੈ। ਫਿਲਹਾਲ, ਇਸ ਸੀਰੀਜ਼ ਦੀ ਲਾਂਚ ਡੇਟ ਨੂੰ ਲੈ ਕੇ ਕੰਪਨੀ ਵੱਲੋ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।