ਹੈਦਰਾਬਾਦ: Redmi ਨੇ ਬੀਤੇ ਮਹੀਨੇ Redmi K70 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਸੀਰੀਜ਼ ਨੂੰ ਫਿਲਹਾਲ ਚੀਨ 'ਚ ਲਾਂਚ ਕੀਤਾ ਗਿਆ ਹੈ। Redmi K70 ਸੀਰੀਜ਼ 'ਚ Redmi K70E, Redmi K70 ਅਤੇ Redmi K70 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਨੂੰ ਲੈ ਕੇ ਕੰਪਨੀ ਨੇ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ। ਕੰਪਨੀ ਨੇ Redmi K70 ਸੀਰੀਜ਼ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ ਹਨ।
-
🚀 Over one million Redmi K70 series devices sold on the first sale in China! 🎉 The demand is soaring, and the speed of success is truly impressive. 📱✨ #Xiaomi #RedmiK70 pic.twitter.com/RMU8ky4aqZ
— Aakash Gour (@AakashGourX) December 21, 2023 " class="align-text-top noRightClick twitterSection" data="
">🚀 Over one million Redmi K70 series devices sold on the first sale in China! 🎉 The demand is soaring, and the speed of success is truly impressive. 📱✨ #Xiaomi #RedmiK70 pic.twitter.com/RMU8ky4aqZ
— Aakash Gour (@AakashGourX) December 21, 2023🚀 Over one million Redmi K70 series devices sold on the first sale in China! 🎉 The demand is soaring, and the speed of success is truly impressive. 📱✨ #Xiaomi #RedmiK70 pic.twitter.com/RMU8ky4aqZ
— Aakash Gour (@AakashGourX) December 21, 2023
Redmi K70 ਸੀਰੀਜ਼ ਨੂੰ ਲੋਕਾਂ ਦੀ ਮਿਲ ਰਹੀ ਵਧੀਆਂ ਪ੍ਰਤੀਕਿਰੀਆ: Redmi ਨੇ Redmi K70 ਸੀਰੀਜ਼ ਨੂੰ ਲੈ ਕੇ ਇੱਕ ਪੋਸਟਰ ਸ਼ੇਅਰ ਕੀਤਾ ਹੈ। ਕੰਪਨੀ ਨੇ ਇਸ ਪੋਸਟਰ 'ਚ ਜਾਣਕਾਰੀ ਦਿੱਤੀ ਹੈ ਕਿ Redmi K70 ਸੀਰੀਜ਼ ਨੇ ਲਾਂਚਿੰਗ ਤੋਂ ਬਾਅਦ 10 ਲੱਖ ਵਿਕਰੀ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਸ ਸੀਰੀਜ਼ ਨੂੰ 29 ਨਵੰਬਰ ਦੇ ਦਿਨ ਲਾਂਚ ਕੀਤਾ ਗਿਆ ਸੀ ਅਤੇ 1 ਦਸੰਬਰ ਤੋਂ ਇਸ ਸੀਰੀਜ਼ ਨੂੰ ਸੇਲ ਲਈ ਪੇਸ਼ ਕੀਤਾ ਗਿਆ ਸੀ। ਕੰਪਨੀ ਨੇ ਕਿਹਾ ਕਿ ਖਰੀਦਦਾਰੀ ਲਈ ਪੇਸ਼ ਹੋਣ ਦੇ ਸਿਰਫ਼ 5 ਮਿੰਟ ਬਾਅਦ ਹੀ ਇਹ ਫੋਨ 6 ਲੱਖ ਵਿਕਰੀ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਸੀ।
Redmi K70 ਸੀਰੀਜ਼ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Redmi K70E ਨੂੰ ਕੰਪਨੀ ਨੇ 23,497 ਰੁਪਏ 'ਚ ਪੇਸ਼ ਕੀਤਾ ਹੈ, Redmi K70 ਦੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 29,374 ਰੁਪਏ ਰੱਖੀ ਗਈ ਹੈ, ਜਦਕਿ Redmi K70 ਪ੍ਰੋ ਸਮਾਰਟਫੋਨ ਦੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 38,777 ਰੁਪਏ ਹੈ।
Redmi K70E ਦੇ ਫੀਚਰਸ: Redmi K70E ਸਮਾਰਟਫੋਨ 'ਚ 6.67 ਇੰਚ OLED ਆਈ-ਪ੍ਰੋਟੈਕਸ਼ਨ ਸਕ੍ਰੀਨ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1800nits ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 8300-Ultra ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ ਨੂੰ 12GB+256GB, 12GB+512GB ਅਤੇ 16GB+1TB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 64MP+8MP+2MP ਅਤੇ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ 90 ਵਾਟ ਰੈਪਿਡ ਚਾਰਜਿੰਗ ਫੀਚਰ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ ਨੂੰ Ink Feather, Clear Snow ਅਤੇ Shadow Green ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
- Flipkart Android Premier League ਸੇਲ 'ਚ Samsung Galaxy S23 5G ਅਤੇ Google pixel 7 'ਤੇ ਮਿਲ ਰਿਹਾ ਸ਼ਾਨਦਾਰ ਡਿਸਕਾਊਂਟ, ਇਸ ਦਿਨ ਤੱਕ ਉਠਾ ਸਕੋਗੇ ਸੇਲ ਦਾ ਮਜ਼ਾ
- Realme C67 5G ਸਮਾਰਟਫੋਨ ਦੀ ਸੇਲ ਹੋਈ ਸ਼ੁਰੂ, ਮਿਲ ਰਹੇ ਨੇ ਸ਼ਾਨਦਾਰ ਆਫ਼ਰਸ
- iQOO Neo 9 ਸੀਰੀਜ਼ ਲਾਂਚ ਹੋਣ 'ਚ ਸਿਰਫ਼ 7 ਦਿਨ ਬਾਕੀ, ਲਾਂਚਿੰਗ ਤੋਂ ਪਹਿਲਾ ਫੋਨ ਦੀ ਡਿਸਪਲੇ ਬਾਰੇ ਜਾਣਕਾਰੀ ਆਈ ਸਾਹਮਣੇ
Redmi K70 ਅਤੇ K70 Pro ਸਮਾਰਟਫੋਨ ਦੇ ਫੀਚਰਸ: Redmi K70 ਅਤੇ K70 Pro ਸਮਾਰਟਫੋਨ 'ਚ 6.67 ਇੰਚ TCL C8 OLED ਸਕ੍ਰੀਨ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 400nits ਦੀ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ Redmi K70 'ਚ ਸਨੈਪਡ੍ਰੈਗਨ 8 ਜੇਨ 2 ਅਤੇ Redmi K70 ਪ੍ਰੋ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ। Redmi K70 ਸਮਾਰਟਫੋਨ ਨੂੰ 12GB+256GB, 16GB+256GB, 16GB+512GB ਅਤੇ 24GB+1TB ਸਟੋਰੇਜ 'ਚ ਪੇਸ਼ ਕੀਤਾ ਗਿਆ ਹੈ ਅਤੇ Redmi K70 ਪ੍ਰੋ ਨੂੰ 12GB+256GB, 16GB+256GB, 16GB+512GB ਅਤੇ 24GB+1TB ਸਟੋਰੇਜ ਆਪਸ਼ਨਾਂ ਦੇ ਨਾਲ ਲਿਆਂਦਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Redmi K70 ਅਤੇ K70 Pro ਨੂੰ ਟ੍ਰਿਪਲ ਕੈਮਰਾ ਸੈਟਅੱਪ ਦੇ ਨਾਲ ਲਿਆਂਦਾ ਗਿਆ ਹੈ। Redmi K70 ਸਮਾਰਟਫੋਨ 'ਚ 50MP+8MP+2MP ਅਤੇ Redmi K70 Pro 'ਚ 50MP+50MP+12MP ਦੇ ਕੈਮਰੇ ਸ਼ਾਮਲ ਹਨ। ਦੋਨੋ ਹੀ ਫੋਨਾਂ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਨ੍ਹਾਂ ਡਿਵਾਈਸਾਂ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Redmi K70 ਸਮਾਰਟਫੋਨ ਨੂੰ Mo Yu, Qingxue, bamboo moon blue ਅਤੇ Light eggplant purple ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ, ਜਦਕਿ Redmi K70 Pro ਨੂੰ Mo Yu, Qingxue, bamboo moon blue ਕਲਰ ਆਪਸ਼ਨਾਂ 'ਚ ਲਿਆਂਦਾ ਗਿਆ ਹੈ।