ETV Bharat / science-and-technology

Redmi 13C ਸਮਾਰਟਫੋਨ ਅੱਜ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - 12 ਦਸੰਬਰ ਨੂੰ ਲਾਂਚ ਹੋਵੇਗੀ IQOO 12 ਸੀਰੀਜ਼

Redmi 13C Launch Date: Redmi ਅੱਜ ਆਪਣਾ ਨਵਾਂ ਸਮਾਰਟਫੋਨ Redmi 13C ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਦੀ ਕੀਮਤ 10,000 ਰੁਪਏ ਤੋਂ ਘਟ ਰੱਖੀ ਗਈ ਹੈ।

Redmi 13C Launch Date
Redmi 13C Launch Date
author img

By ETV Bharat Features Team

Published : Dec 6, 2023, 10:05 AM IST

ਹੈਦਰਾਬਾਦ: Redmi ਅੱਜ ਆਪਣੇ ਨਵੇਂ ਸਮਾਰਟਫੋਨ Redmi 13C ਨੂੰ ਲਾਂਚ ਕਰੇਗੀ। ਇਸ ਫੋਨ ਦੀ ਕੀਮਤ 10,000 ਰੁਪਏ ਰੱਖੀ ਗਈ ਹੈ। Redmi 13C ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ। ਇਸ ਫੋਨ 'ਚ 8GB ਤੱਕ ਦੀ ਰੈਮ ਦਿੱਤੀ ਜਾਵੇਗੀ ਅਤੇ 5,000mAh ਦੀ ਬੈਟਰੀ ਮਿਲੇਗੀ। ਕੰਪਨੀ ਨੇ ਆਪਣੇ ਗ੍ਰਾਹਕਾਂ ਲਈ ਇਸ ਫੋਨ ਨੂੰ ਵਿਸ਼ਵ ਪੱਧਰ 'ਤੇ ਲਾਂਚ ਕਰ ਦਿੱਤਾ ਹੈ। ਅੱਜ ਕੰਪਨੀ Redmi 13C ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਜਾ ਰਹੀ ਹੈ। Redmi ਨੇ ਇਸ ਡਿਵਾਈਸ ਲਈ ਲੈਂਡਿੰਗ ਪੇਜ਼ ਪੇਸ਼ ਕੀਤਾ ਹੈ, ਜਿਸ ਰਾਹੀ ਬਹੁਤ ਸਾਰੇ ਫੀਚਰਸ ਅਤੇ ਕਲਰ ਆਪਸ਼ਨ ਸਾਹਮਣੇ ਆਏ ਹਨ।

Redmi 13C ਸਮਾਰਟਫੋਨ ਦੇ ਫੀਚਰਸ: Redmi 13C ਸਮਾਰਟਫੋਨ 'ਚ 6.74 ਇੰਚ ਦੀ ਵੱਡੀ LCD ਡਿਸਪਲੇ ਮਿਲੇਗੀ, ਜੋ 90Hz ਦੇ ਰਿਫ੍ਰੈਸ਼ ਦਰ ਅਤੇ 450nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਫੋਨ ਨੂੰ ਭਾਰਤੀ ਬਾਜ਼ਾਰ 'ਚ ਮੀਡੀਆਟੇਕ Dimensity 6100+ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਸਮਾਰਟਫੋਨ ਦੀ ਕੀਮਤ 10,000 ਰੁਪਏ ਤੋਂ ਘਟ ਹੋ ਸਕਦੀ ਹੈ। ਇਸਦੇ ਨਾਲ ਹੀ Redmi 13C ਸਮਾਰਟਫੋਨ 'ਚ 8GB ਤੱਕ ਦੀ ਰੈਮ ਅਤੇ 256GB ਸਟੋਰੇਜ ਮਿਲੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਪ੍ਰਾਈਮਰੀ ਅਤੇ 2MP ਦਾ ਮੈਕਰੋ ਕੈਮਰਾ ਦਿੱਤਾ ਜਾਵੇਗਾ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲਦਾ ਹੈ। Redmi 13C ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Redmi 13C ਸਮਾਰਟਫੋਨ ਦੀ ਕੀਮਤ: Redmi 13C ਸਮਾਰਟਫੋਨ ਅੱਜ ਦੁਪਹਿਰ 12:00 ਵਜੇ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਕੀਮਤ 10,000 ਰੁਪਏ ਹੋ ਸਕਦੀ ਹੈ। Redmi 13C ਸਮਾਰਟਫੋਨ ਨੂੰ ਬਲੈਕ, ਸਿਲਵਰ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।

12 ਦਸੰਬਰ ਨੂੰ ਲਾਂਚ ਹੋਵੇਗੀ IQOO 12 ਸੀਰੀਜ਼: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ IQOO ਭਾਰਤ 'ਚ 12 ਦਸੰਬਰ ਨੂੰ IQOO 12 ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਭਾਰਤ ਦਾ ਪਹਿਲਾ ਫੋਨ ਹੈ, ਜਿਸ 'ਚ Snapdragon 8th Gen 3 ਚਿਪ ਮਿਲੇਗੀ। IQOO 12 ਸਮਾਰਟਫੋਨ ਦੀ ਪ੍ਰੀ-ਬੁੱਕਿੰਗ ਸ਼ੁਰੂ ਹੋ ਗਈ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ 999 ਰੁਪਏ 'ਚ ਪ੍ਰੀ-ਬੁੱਕ ਕਰ ਸਕਦੇ ਹੋ। ਪ੍ਰੀ-ਬੁੱਕ ਕਰਨ ਵਾਲੇ ਗ੍ਰਾਹਕਾਂ ਨੂੰ ਕੰਪਨੀ ਫ੍ਰੀ 'ਚ vivo TWS Air ਏਅਰਬਡਸ ਵੀ ਦੇਵੇਗੀ। ਇਸਦੇ ਨਾਲ ਹੀ, ਲਾਂਚ ਤੋਂ ਪਹਿਲਾ IQOO 12 ਸਮਾਰਟਫੋਨ ਦੀ ਕੀਮਤ ਵੀ ਲੀਕ ਹੋ ਗਈ ਹੈ।IQOO 12 ਸਮਾਰਟਫੋਨ ਦੇ 16GB ਰੈਮ ਅਤੇ 512GB ਵਾਲੇ ਮਾਡਲ ਦੀ ਭਾਰਤ 'ਚ ਕੀਮਤ 57,999 ਰੁਪਏ ਹੋਵੇਗੀ, ਜਦਕਿ 12GB ਰੈਮ+256GB ਵਾਲੇ ਮਾਡਲ ਦੀ ਕੀਮਤ 51,999 ਅਤੇ 52,999 ਰੁਪਏ ਹੋ ਸਕਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.