ਹੈਦਰਾਬਾਦ: Realme ਕੰਪਨੀ ਬਹੁਤ ਜਲਦ ਭਾਰਤੀ ਗ੍ਰਾਹਕਾਂ ਲਈ ਇੱਕ ਨਵਾਂ ਸਮਾਰਟਫੋਨ Realme 11 5G ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਨਵੇਂ ਸਮਾਰਟਫੋਨ ਨੂੰ ਲੈ ਕੇ ਹਾਲ ਹੀ ਵਿੱਚ ਇੱਕ ਨਵਾਂ ਟੀਜਰ ਜਾਰੀ ਕੀਤਾ ਹੈ।
Realme 11 5G ਹੋਵੇਗਾ ਭਾਰਤ 'ਚ ਲਾਂਚ: Realme 11 5G ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚਰਚਾ ਚਲ ਰਹੀ ਹੈ। Realme 11 5G ਨੂੰ ਭਾਰਤ ਤੋਂ ਪਹਿਲਾ ਹੀ ਚੀਨ ਵਿੱਚ ਲਾਂਚ ਕੀਤਾ ਜਾ ਚੁੱਕਾ ਹੈ। ਹੁਣ ਕੰਪਨੀ ਭਾਰਤੀ ਗ੍ਰਾਹਕਾਂ ਲਈ Realme 11 5G ਲਾਂਚ ਕਰਨ ਦੀ ਤਿਆਰੀ ਕਰ ਚੁੱਕੀ ਹੈ। Realme 11 5G ਦੀ ਲਾਂਚਿੰਗ ਨੂੰ ਲੈ ਕੇ ਜਾਰੀ ਕੀਤੇ ਟੀਜਰ ਵਿੱਚ ਡਿਵਾਈਸ ਦੇ ਜਲਦ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਫੋਨ ਦੀ ਲਾਂਚਿੰਗ ਡੇਟ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
-
There is no limit to achieving better standards and leap-forward designs for our fans. Be a part of the Double Leap revolution!#DoubleLeapComingSoon #realme5thAnniversary
— realme (@realmeIndia) August 8, 2023 " class="align-text-top noRightClick twitterSection" data="
Know more: https://t.co/j6azy24b4q pic.twitter.com/cyglYnhLdP
">There is no limit to achieving better standards and leap-forward designs for our fans. Be a part of the Double Leap revolution!#DoubleLeapComingSoon #realme5thAnniversary
— realme (@realmeIndia) August 8, 2023
Know more: https://t.co/j6azy24b4q pic.twitter.com/cyglYnhLdPThere is no limit to achieving better standards and leap-forward designs for our fans. Be a part of the Double Leap revolution!#DoubleLeapComingSoon #realme5thAnniversary
— realme (@realmeIndia) August 8, 2023
Know more: https://t.co/j6azy24b4q pic.twitter.com/cyglYnhLdP
Realme ਨੇ X 'ਤੇ ਪੋਸਟ ਕਰ ਦਿੱਤੀ ਜਾਣਕਾਰੀ: X 'ਤੇ ਪੋਸਟ ਕੀਤੇ ਗਏ ਟੀਜਰ ਨਾਲ ਕੰਪਨੀ ਨੇ ਨਵੇਂ ਡਿਵਾਈਸ ਦੀ ਲਾਂਚਿੰਗ ਨੂੰ ਲੈ ਕੇ ਐਲਾਨ ਕੀਤਾ ਹੈ। ਟੀਜਰ Double Leap Revolution ਟੈਗਲਾਈਨ ਦੇ ਨਾਲ ਪੋਸਟ ਕੀਤਾ ਗਿਆ ਹੈ। ਫੋਨ ਦੇ ਇਸ ਟੀਜਰ ਵਿੱਚ ਹੈਂਡਸੈੱਟ ਦਾ ਵੱਡਾ ਸਰਕੁਲਰ ਕੈਮਰਾ ਮਾਡਲ ਦੇਖਣ ਨੂੰ ਮਿਲ ਰਿਹਾ ਹੈ।
Realme 11 5G ਦੇ ਫੀਚਰਸ: ਚੀਨ ਵਿੱਚ ਲਾਂਚ ਹੋ ਚੁੱਕੇ Realme 11 5G ਦੀ ਗੱਲ ਕੀਤੀ ਜਾਵੇ, ਤਾਂ ਫੋਨ ਨੂੰ 6.43 ਇੰਚ ਦੀ ਫੁੱਲ HD ਡਿਸਪਲੇ ਦੇ ਨਾਲ ਲਿਆਂਦਾ ਗਿਆ ਹੈ। ਫੋਨ MediaTek Dimensity 6020 5G ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ MediaTek Dimensity 6100+ ਚਿਪਸੈਟ ਦੇ ਨਾਲ ਲਿਆਂਦਾ ਗਿਆ ਹੈ। Realme 11 5G ਵਿੱਚ ਦੋਹਰਾ ਕੈਮਰਾ ਸੈੱਟਅੱਪ ਦੇ ਨਾਲ 64 ਮੈਗਾਪਿਕਸਲ Omnivision ov64B40 ਸੈਂਸਰ ਹੈ। ਫੋਨ ਵਿੱਚ 2 ਮੈਗਾਪਿਕਸਲ ਪੋਰਟਰੇਟ ਸੈਂਸਰ ਅਤੇ 8 ਮੈਗਾਪਿਕਸਲ ਸੈਲਫ਼ੀ ਸੈਂਸਰ ਦਿੱਤਾ ਗਿਆ ਹੈ। Realme 11 5G 5,000mAh ਦੀ ਵੱਡੀ ਬੈਟਰੀ ਅਤੇ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।