ਹੈਦਰਾਬਾਦ: Oppo ਆਪਣੇ ਗ੍ਰਾਹਕਾਂ ਲਈ ਨਵਾਂ ਸਮਾਰਟਫੋਨ Oppo A59 5G ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ Oppo A59 5G ਸਮਾਰਟਫੋਨ ਦੇ ਨਾਮ ਤੋਂ ਇੱਕ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਫੋਨ ਦੇ ਡਿਜ਼ਾਈਨ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। Oppo ਨੇ X 'ਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ Oppo A59 5G ਸਮਾਰਟਫੋਨ ਦੇ ਡਿਜ਼ਾਈਨ ਦੀ ਝਲਕ ਦਿਖਾਈ ਗਈ ਹੈ। ਇਸਦੇ ਨਾਲ ਹੀ 'Coming Soon' ਦਾ ਟੈਗਲਾਈਨ ਵੀ ਦਿੱਤਾ ਗਿਆ ਹੈ। ਇਹ ਫੋਨ ਬਲੂਟੁੱਥ SIG ਅਤੇ BIS Certification ਦੇ ਨਾਲ ਵੀ ਦੇਖਿਆ ਜਾ ਚੁੱਕਾ ਹੈ।
-
Prepare for the reveal of the OPPO A59 5G, designed to steal the spotlight with its unique and elegant design!
— OPPO India (@OPPOIndia) December 20, 2023 " class="align-text-top noRightClick twitterSection" data="
Coming Soon! pic.twitter.com/Xhr3OPQMQe
">Prepare for the reveal of the OPPO A59 5G, designed to steal the spotlight with its unique and elegant design!
— OPPO India (@OPPOIndia) December 20, 2023
Coming Soon! pic.twitter.com/Xhr3OPQMQePrepare for the reveal of the OPPO A59 5G, designed to steal the spotlight with its unique and elegant design!
— OPPO India (@OPPOIndia) December 20, 2023
Coming Soon! pic.twitter.com/Xhr3OPQMQe
Oppo A59 5G ਸਮਾਰਟਫੋਨ ਦੇ ਫੀਚਰਸ: Oppo A59 5G ਸਮਾਰਟਫੋਨ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਚ ਦੋਹਰਾ ਕੈਮਰਾ ਸੈਟਅੱਪ LED ਫਲੈਸ਼ ਦੇ ਨਾਲ ਮਿਲ ਸਕਦਾ ਹੈ। ਪੋਸਟਰ ਤੋਂ ਪਤਾ ਲੱਗਦਾ ਹੈ ਕਿ ਫੋਨ 'ਚ ਡਿਊ ਡਰਾਪ ਨੌਚ ਅਤੇ ਪਾਵਰ ਬਟਨ ਸੱਜੇ ਪਾਸੇ ਦਿੱਤਾ ਜਾਵੇਗਾ। ਰਿਪੋਰਟਸ ਦੀ ਮੰਨੀਏ, ਤਾਂ ਇਸ ਫੋਨ 'ਚ ਕੰਪਨੀ ਪ੍ਰੋਸੈਸਰ ਦੇ ਤੌਰ 'ਤੇ ਮੀਡੀਆਟੇਕ Dimension 6100 SoC ਚਿਪਸੈੱਟ ਦੇ ਸਕਦੀ ਹੈ। ਕੰਪਨੀ ਵੱਲੋ ਸ਼ੇਅਰ ਕੀਤੇ ਗਏ ਪੋਸਟਰ ਅਨੁਸਾਰ, ਇਹ ਫੋਨ ਗੋਲਡ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾ ਸਕਦਾ ਹੈ। Oppo A59 5G ਸਮਾਰਟਫੋਨ ਦੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ ਬਜਟ 'ਚ ਪੇਸ਼ ਕੀਤਾ ਜਾ ਸਕਦਾ ਹੈ।
iQOO Neo 9 ਸੀਰੀਜ਼ ਦੀ ਲਾਂਚ ਡੇਟ: ਇਸ ਤੋਂ ਇਲਾਵਾ, iQOO ਆਪਣੇ ਗ੍ਰਾਹਕਾਂ ਲਈ iQOO Neo 9 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਪੁਸ਼ਟੀ ਹੋ ਗਈ ਹੈ। iQOO Neo 9 ਸੀਰੀਜ਼ 27 ਦਸੰਬਰ ਨੂੰ ਚੀਨ 'ਚ ਲਾਂਚ ਹੋਵੇਗੀ। ਇਸ ਸੀਰੀਜ਼ 'ਚ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਸ਼ਾਮਲ ਹੈ। ਇਸ ਸੀਰੀਜ਼ ਦੇ ਲਾਂਚ ਤੋਂ ਪਹਿਲਾ ਕੰਪਨੀ ਨੇ ਫੋਨ ਦੀ ਡਿਸਪਲੇ ਬਾਰੇ ਵੀ ਜਾਣਕਾਰੀ ਦੇ ਦਿੱਤੀ ਹੈ। ਇਸ ਸੀਰੀਜ਼ ਦੇ ਦੋਨੋ ਹੀ ਸਮਾਰਟਫੋਨਾਂ 'ਚ 1.5K ਡਿਸਪਲੇ ਦਿੱਤੀ ਜਾਵੇਗੀ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸਦੇ ਨਾਲ ਹੀ iQOO Neo 9 ਸੀਰੀਜ਼ 'ਚ ਡਿਮਿੰਗ ਮੋਡ, ਚਿਪ ਲੈਵਲ ਸਮਾਰਟ ਆਈ ਪ੍ਰੋਟੈਕਸ਼ਨ 2.0 ਵਰਗੇ ਫੀਚਰਸ ਵੀ ਮਿਲਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਨੂੰ ਪਹਿਲਾ ਹੀ ਲੋ ਬਲੂ ਲਾਈਟ ਅਤੇ ਲੋ ਫਲਿੱਕਰ SGS ਸਰਟੀਫਿਕੇਸ਼ਨ ਮਿਲ ਚੁੱਕਾ ਹੈ। ਇਸ ਫੀਚਰ ਨੂੰ ਚਾਲੂ ਕਰਨ ਲਈ OTA ਅਪਡੇਟ ਜਨਵਰੀ ਵਿੱਚ ਜਾਰੀ ਕੀਤਾ ਜਾਵੇਗਾ।