ਹੈਦਰਾਬਾਦ: ਆਈਫੋਨ ਅਤੇ OnePlus ਦੇ ਸਮਾਰਟਫੋਨਾਂ 'ਤੇ ਐਮਾਜ਼ਾਨ 'ਤੇ ਸ਼ਾਨਦਾਰ ਡਿਸਕਾਊਂਟ ਮਿਲ ਰਹੇ ਹਨ। ਇਸ ਡੀਲ 'ਚ ਤੁਸੀਂ ਐਪਲ ਦੇ ਆਈਫੋਨ 14 ਪ੍ਰੋ ਅਤੇ OnePlus 10 ਪ੍ਰੋ ਨੂੰ ਭਾਰੀ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਇਸ ਸੇਲ 'ਚ ਤੁਸੀਂ ਇਨ੍ਹਾਂ ਦੋਨੋ ਫੋਨਾਂ ਦੀ ਕੀਮਤ ਨੂੰ 50 ਹਜ਼ਾਰ ਰੁਪਏ ਤੱਕ ਘਟ ਕਰ ਸਕਦੇ ਹੋ। ਇਸ ਤੋਂ ਇਲਾਵਾ ਇਨ੍ਹਾਂ ਸਮਾਰਟਫੋਨਾਂ 'ਤੇ ਬੈਂਕ ਆਫ਼ਰਸ ਵੀ ਮਿਲ ਰਹੇ ਹਨ।
ਆਈਫੋਨ 14 ਪ੍ਰੋ 'ਤੇ ਮਿਲ ਰਹੇ ਸ਼ਾਨਦਾਰ ਆਫ਼ਰਸ: ਐਮਾਜ਼ਾਨ ਦੀ ਡੀਲ 'ਚ ਆਈਫੋਨ 14 ਪ੍ਰੋ ਦੇ 256GB 1,39,900 ਰੁਪਏ 'ਚ ਮਿਲ ਰਿਹਾ ਹੈ। ਤੁਸੀਂ ਇਸ ਫੋਨ ਦੀ ਕੀਮਤ ਨੂੰ ਐਕਸਚੇਜ਼ ਆਫ਼ਰ ਦੇ ਨਾਲ 50 ਹਜ਼ਾਰ ਰੁਪਏ ਹੋਰ ਘਟ ਕਰ ਸਕਦੇ ਹੋ। ਐਕਸਚੇਜ਼ ਆਫ਼ਰ ਪੁਰਾਣੇ ਫੋਨ ਦੀ ਹਾਲਤ 'ਤੇ ਨਿਰਭਰ ਕਰਦਾ ਹੈ। ਇਸਦੇ ਨਾਲ ਹੀ ਕੰਪਨੀ 1 ਹਜ਼ਾਰ ਰੁਪਏ ਤੱਕ ਦਾ ਬੈਂਕ ਡਿਸਕਾਊਂਟ ਵੀ ਦੇ ਰਹੀ ਹੈ। ਇਸ ਡਿਸਕਾਊਂਟ ਨੂੰ ਪਾਉਣ ਲਈ SBI ਕਾਰਡ ਨਾਲ ਭੁਗਤਾਨ ਕਰਨਾ ਹੋਵੇਗਾ।
ਆਈਫੋਨ 14 ਪ੍ਰੋ ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ ਇਹ ਫੋਨ 6.1 ਇੰਚ ਦੇ ਸੂਪਰ ਰੇਟਿਨਾ XDR ਡਿਸਪਲੇ ਨਾਲ ਆਉਦਾ ਹੈ। ਫੋਟੋਗ੍ਰਾਫੀ ਲਈ ਫੋਨ 'ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ।
OnePlus 10 Pro 5G 'ਤੇ ਮਿਲ ਰਹੇ ਸ਼ਾਨਦਾਰ ਆਫ਼ਰਸ: OnePlus 10 Pro 5G ਸਮਾਰਟਫੋਨ 8GB ਰੈਮ ਅਤੇ 128GB ਸਟੋਰੇਜ ਦੇ ਨਾਲ ਆਉਦਾ ਹੈ। ਇਸਦੀ ਅਸਲੀ ਕੀਮਤ 66,999 ਰੁਪਏ ਹੈ। ਪਰ ਸੇਲ ਦੌਰਾਨ ਤੁਹਾਨੂੰ ਇਸ ਸਮਾਰਟਫੋਨ 'ਤੇ 21 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊਂਟ ਤੋਂ ਬਾਅਦ ਫੋਨ ਦੀ ਕੀਮਤ 52,999 ਰੁਪਏ ਹੋ ਗਈ ਹੈ। ਸੇਲ 'ਚ ਇਸ ਫੋਨ 'ਤੇ 50 ਹਜ਼ਾਰ ਰੁਪਏ ਦਾ ਐਕਸਚੇਜ਼ ਬੋਨਸ ਵੀ ਦਿੱਤਾ ਜਾ ਰਿਹਾ ਹੈ।
OnePlus 10 Pro 5G ਸਮਾਰਟਫੋਨ ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ ਇਸ ਫੋਨ 'ਚ 6.7 ਇੰਚ ਦਾ ਡਿਸਪਲੇ ਦਿੱਤੀ ਗਈ ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ, 50 ਮੈਗਾਪਿਕਸਲ ਦਾ ਅਲਟ੍ਰਾਵਾਈਡ ਐਂਗਲ ਲੈਂਸ ਅਤੇ 8 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਇਹ ਫੋਨ 5,000mAh ਦੀ ਬੈਟਰੀ ਦੇ ਨਾਲ ਆਉਦਾ ਹੈ, ਜੋ 80 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।