ਹੈਦਰਾਬਾਦ: ਜੀਓ ਕੰਪਨੀ ਅਗਸਤ ਮਹੀਨੇ ਆਪਣੇ ਨਵੇਂ ਹੈਂਡਸੈੱਟ Jio Phone 5G ਨੂੰ ਲਾਂਚ ਕਰ ਸਕਦੀ ਹੈ। 28 ਅਗਸਤ ਨੂੰ ਰਿਲਾਇੰਸ ਦੀ ਸਾਲਾਨਾ ਜਨਰਲ ਮੀਟਿੰਗ ਹੈ। ਇਹ ਮੀਟਿੰਗ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਇਸ ਵਿੱਚ ਕੰਪਨੀ ਆਉਣ ਵਾਲੇ ਇਵੈਂਟਸ ਦਾ ਐਲਾਨ ਕਰਨ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ ਦੌਰਾਨ Jio Phone 5G ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਇਹ ਕੰਪਨੀ ਦਾ ਪਹਿਲਾ 5G ਫੋਨ ਹੋਵੇਗਾ। ਇਸਦੀ ਅਸਲੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ 10 ਹਜ਼ਾਰ ਰੁਪਏ 'ਚ ਪ੍ਰਾਈਮ ਟੈਗ ਦੇ ਨਾਲ ਆਵੇਗਾ। ਹਾਲ ਹੀ ਵਿੱਚ ਆਈ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਫੋਨ ਦੀ ਸੇਲ ਇਸ ਸਾਲ ਦੇ ਆਖਰੀ ਤਿੰਨ ਹਫ਼ਤੇ ਵਿੱਚ ਸ਼ੁਰੂ ਹੋਵੇਗੀ।
Jio Phone 5G ਦੇ ਫੀਚਰਸ: ਐਂਡਰਾਇਡ ਸੈਂਟਰਲ ਦੀ ਇੱਕ ਰਿਪੋਰਟ ਵਿੱਚ ਫੋਨ ਦੇ ਖਾਸ ਫੀਚਰਸ ਬਾਰੇ ਜਾਣਕਾਰੀ ਦਿੱਤੀ ਗਈ ਸੀ। ਲੀਕ ਦੇ ਅਨੁਸਾਰ ਕੰਪਨੀ ਇਸ ਫੋਨ ਵਿੱਚ 6.5 ਇੰਚ ਦਾ IPS LCD HD+ ਡਿਸਪਲੇ ਦੇਣ ਵਾਲੀ ਹੈ। ਇਹ ਡਿਸਪਲੇ 1600x720 ਪਿਕਸਲ Resolution ਵਾਲਾ ਹੋਵੇਗਾ। Jio Phone 5G 4GB ਰੈਮ ਅਤੇ 32GB ਦੇ ਇੰਟਰਨਲ ਸਟੋਰੇਜ ਨਾਲ ਲੈਸ ਹੋ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਵਿੱਚ ਸਨੈਪਡ੍ਰੈਗਨ 480 ਚਿਪਸੈੱਟ ਮਿਲਣ ਦੀ ਉਮੀਦ ਹੈ। ਫੋਟੋਗ੍ਰਾਫ਼ੀ ਲਈ ਕੰਪਨੀ ਇਸ ਫੋਨ ਵਿੱਚ LED ਫਲੈਸ਼ ਦੇ ਨਾਲ ਦੋ ਕੈਮਰੇ ਦੇਣ ਵਾਲੀ ਹੈ। ਇਸ ਵਿੱਚ 13 ਮੈਗਾਪਿਕਸਲ ਦੇ ਮੇਨ ਕੈਮਰੇ ਦੇ ਨਾਲ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਹੋਵੇਗਾ। ਇਸਦੇ ਨਾਲ ਹੀ ਫ਼ੋਨ ਵਿੱਚ 5000mAh ਦੀ ਬੈਟਰੀ ਹੋਵੇਗੀ। ਇਹ ਬੈਟਰੀ 18 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਹ ਫੋਨ n3, n5 ਅਤੇ n78 5G ਬੈਂਡ ਦੇ ਸਪੋਰਟ ਨਾਲ ਆਵੇਗਾ। ਇਸ ਫੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਵੀ ਮਿਲੇਗਾ।
- Indias First Samudrayaan Mission: ਪਹਿਲੀ ਵਾਰ ਸਮੁੰਦਰ ਦੀ 6 ਕਿਲੋਮੀਟਰ ਦੀ ਡੂੰਘਾਈ 'ਚ ਉਤਰਨਗੇ ਭਾਰਤੀ ਵਿਗਿਆਨੀ, ਮਿਸ਼ਨ 'ਮਤਸਿਆ 6000' ਤਿਆਰ
- ਐਲੋਨ ਮਸਕ ਦਾ ਐਲਾਨ, ਟਵਿਟਰ 'ਤੇ ਬੇਖੌਫ਼ ਹੋ ਕੇ ਕਰੋ ਪੋਸਟ, ਬੌਸ ਨੇ ਕੁਝ ਕਿਹਾ ਤਾਂ ਅਦਾਲਤ ਦਾ ਖਰਚਾ ਮੇਰਾ
- WhatsApp New Feature: ਵਟਸਐਪ ਕਰ ਰਿਹਾ Admin Review ਫੀਚਰ 'ਤੇ ਕੰਮ, ਜਾਣੋ ਕਿਸ ਕੰਮ ਆਵੇਗਾ ਇਹ ਫੀਚਰ
ਕੱਲ ਤੱਕ ਹੀ ਸੈਮਸੰਗ ਦੇ 5G ਸਮਾਰਟਫੋਨ 'ਤੇ ਡਿਸਕਾਊਂਟ ਉਪਲਬਧ: ਇਸਦੇ ਨਾਲ ਹੀ ਕੱਲ Amazon Great Freedom Sale ਖਤਮ ਹੋਣ ਜਾ ਰਹੀ ਹੈ। ਇਸ ਲਈ ਤੁਹਾਡੇ ਕੋਲ ਕੱਲ ਤੱਕ ਦਾ ਹੀ ਮੌਕਾ ਹੈ ਕਿ ਤੁਸੀਂ ਸਮਾਰਟਫੋਨਸ ਨੂੰ ਸਸਤੇ 'ਚ ਖਰੀਦ ਸਕਦੇ ਹੋ। Samsung Galaxy M33 5G ਦੇ 8GB ਰੈਮ ਅਤੇ 128GB ਇੰਟਰਨਲ ਸਟੋਰੇਜ ਵਾਲੇ ਫੋਨ ਦੀ ਅਸਲੀ ਕੀਮਤ 25,999 ਰੁਪਏ ਹੈ। ਪਰ ਇਸ ਸੇਲ ਵਿੱਚ ਤੁਸੀਂ ਇਸ ਫੋਨ ਨੂੰ 16,999 ਰੁਪਏ 'ਚ ਖਰੀਦ ਸਕਦੇ ਹੋ। ਇਹ ਡਿਸਕਾਊਂਟ ਸਿਰਫ਼ ਕੱਲ ਤੱਕ ਹੀ ਉਪਲਬਧ ਰਹੇਗਾ ਅਤੇ ਉਸ ਤੋਂ ਬਾਅਦ ਇਹ ਸਮਾਰਟਫੋਨ ਆਪਣੀ ਅਸਲ ਕੀਮਤ 'ਤੇ ਹੀ ਵੇਚਿਆ ਜਾਵੇਗਾ।