ਹੈਦਰਾਬਾਦ: Meta ਨੇ Instagram ਲਈ ਗਲੋਬਲੀ ਚੈਨਲ ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਯਾਨੀ ਹੁਣ ਕੋਈ ਵੀ ਆਪਣੇ ਪਸੰਦੀਦਾ ਕ੍ਰਿਏਟਰਸ ਦੇ ਚੈਨਲ ਨਾਲ ਜੁੜ ਕੇ ਇਸ ਫੀਚਰ ਰਾਹੀਂ ਰੋਜ਼ਾਨਾ ਅਪਡੇਟ ਪ੍ਰਾਪਤ ਕਰ ਸਕਦਾ ਹੈ। ਮੇਟਾ ਨੇ ਫਰਵਰੀ 'ਚ ਕੁਝ ਚੁਣੇ ਹੋਏ ਯੂਜ਼ਰਸ ਲਈ ਚੈਨਲ ਫੀਚਰ ਨੂੰ ਲਾਈਵ ਕਰ ਦਿੱਤਾ ਸੀ, ਜਿਸ ਰਾਹੀਂ ਉਹ ਆਪਣੇ ਫਾਲੋਅਰਸ ਨੂੰ ਵੀਡੀਓ, ਫੋਟੋਆਂ ਅਤੇ ਨਵੇਂ ਅਪਡੇਟ ਭੇਜ ਸਕਦੇ ਸਨ। ਹੁਣ ਇਹ ਫੀਚਰ ਹਰ ਕਿਸੇ ਲਈ ਲਾਈਵ ਹੈ ਅਤੇ ਕ੍ਰਿਏਟਰਸ ਪ੍ਰਸਾਰਣ ਚੈਨਲਾਂ ਨੂੰ ਜਨਤਕ ਇੱਕ-ਤੋਂ-ਅਨੇਕ ਮੈਸੇਜਿੰਗ ਟੂਲ ਵਜੋਂ ਵਰਤਣ ਦੇ ਯੋਗ ਹੋਣਗੇ।
ਚੈਨਲ ਫੀਚਰ ਦੀ ਮਦਦ ਨਾਲ ਕਰ ਸਕੋਗੇ ਇਹ ਕੰਮ: ਚੈਨਲ ਫੀਚਰ ਦੀ ਮਦਦ ਨਾਲ ਕ੍ਰਿਏਟਰਸ ਆਪਣੇ ਸਾਰੇ ਫਾਲੋਅਰਸ ਨੂੰ ਸੱਦਾ ਦੇਣ ਦੇ ਨਾਲ-ਨਾਲ ਟੈਕਸਟ, ਇਮੇਜ਼ ਅਤੇ ਵੀਡੀਓ ਅਪਡੇਟਸ ਨੂੰ ਸਾਂਝਾ ਕਰਨ ਦੇ ਯੋਗ ਹੋਣਗੇ। ਇੰਨਾ ਹੀ ਨਹੀਂ, ਕ੍ਰਿਏਟਰ ਫਾਲੋਅਰਸ ਤੋਂ ਫੀਡਬੈਕ ਲੈਣ ਲਈ ਚੈਨਲ ਅਤੇ ਪੋਲ ਸਵਾਲਾਂ ਵਿੱਚ ਵੌਇਸ ਨੋਟ ਵੀ ਬਣਾ ਸਕਦੇ ਹਨ। ਚੈਨਲ ਫੀਚਰ ਵਿੱਚ ਸਿਰਫ਼ ਕ੍ਰਿਏਟਰਸ ਹੀ ਪੋਸਟ ਕਰ ਸਕਦੇ ਹਨ ਅਤੇ ਬਾਕੀ ਸਾਰੇ ਸਿਰਫ਼ ਮੈਸੇਜ਼ਾਂ ਨੂੰ ਦੇਖ ਸਕਣਗੇ ਅਤੇ ਪੋਲ ਸਵਾਲਾਂ 'ਤੇ ਆਪਣੀਆ ਪ੍ਰਤੀਕਿਰਿਆਵਾਂ ਦਰਜ ਕਰ ਸਕਣਗੇ।
ਚੈਨਲ ਫੀਚਰ ਕਿਵੇਂ ਕਰਦਾ ਕੰਮ?: ਜਿਵੇਂ ਹੀ ਕਿਸੇ ਕ੍ਰਿਏਟਰਸ ਲਈ ਚੈਨਲ ਫੀਚਰ ਉਪਲਬਧ ਹੁੰਦਾ ਹੈ। ਪਹਿਲਾ ਮੈਸੇਜ ਭੇਜਣ 'ਤੇ ਕ੍ਰਿਏਟਰਸ ਦੇ ਫਾਲੋਅਰਜ਼ ਨੂੰ ਇੱਕ ਨੋਟੀਫਿਕੇਸ਼ਨ ਮਿਲੇਗਾ ਜਿਸ ਰਾਹੀਂ ਉਨ੍ਹਾਂ ਨੂੰ ਚੈਨਲ ਜੁੜਨ ਲਈ ਕਿਹਾ ਜਾਵੇਗਾ। ਕੋਈ ਵੀ ਯੂਜ਼ਰ ਕ੍ਰਿਏਟਰ ਦੇ ਚੈਨਲ ਨੂੰ ਦੇਖ ਅਤੇ ਸਰਚ ਕਰ ਸਕਦੇ ਹਨ, ਪਰ ਸਿਰਫ ਉਹ ਲੋਕ ਹੀ ਇਸ ਚੈਨਲ ਨਾਲ ਜੁੜ ਸਕਣਗੇ, ਜਿਨ੍ਹਾਂ ਨੇ ਉਸ ਕ੍ਰਿਏਟਰ ਨੂੰ ਫਾਲੋ ਕੀਤਾ ਹੈ। ਫਾਲੋਅਰਸ ਕੋਲ ਚੈਨਲ ਨੂੰ ਮਿਊਟ ਕਰਨ ਜਾਂ ਅਪਡੇਟਸ ਲਈ ਸੈਟਿੰਗਸ ਬਦਲਣ ਦਾ ਵਿਕਲਪ ਵੀ ਹੋਵੇਗਾ।
- Google ਨੇ Gmail ਯੂਜ਼ਰਸ ਲਈ ਪੇਸ਼ ਕੀਤਾ ਇਹ ਨਵਾਂ ਫੀਚਰ, ਹੁਣ ਇਮੇਲ ਲਿਖਣਾ ਹੋਵੇਗਾ ਆਸਾਨ, ਜਾਣੋ ਕਿਸ ਤਰ੍ਹਾਂ ਕੰਮ ਕਰੇਗਾ ਇਹ ਫੀਚਰ
- Karnataka High Court ਨੇ ਫੇਸਬੁੱਕ 'ਤੇ ਪਾਬੰਧੀ ਲਗਾਉਣ ਦੀ ਮੇਟਾ ਨੂੰ ਦਿੱਤੀ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ
- Twitter Update: ਹੁਣ ਟਵਿੱਟਰ 'ਤੇ ਵੀ ਆ ਸਕਦਾ ਹੈ Job listing Feature, ਸਿਰਫ਼ ਇਹ ਲੋਕ ਕਰ ਸਕਣਗੇ ਇਸ ਫੀਚਰ ਦੀ ਵਰਤੋਂ
ਕ੍ਰਿਏਟਰਸ ਦੇ ਚੈਨਲ ਵਿੱਚ ਸ਼ਾਮਲ ਹੋਣ ਲਈ ਕਰਨਾ ਹੋਵੇਗਾ ਇਹ ਕੰਮ: ਜੇਕਰ ਤੁਸੀਂ ਕਿਸੇ ਕ੍ਰਿਏਟਰਸ ਦੇ ਫਾਲੋਅਰਸ ਨਹੀਂ ਹੋ ਅਤੇ ਉਸਦੇ ਚੈਨਲ ਨਾਲ ਜੁੜਨਾ ਚਾਹੁੰਦੇ ਹੋ, ਤਾਂ ਚੈਨਲ ਵਿੱਚ ਸ਼ਾਮਲ ਹੋਣ ਲਈ ਤੁਸੀਂ ਉਸ ਕ੍ਰਿਏਟਰ ਦੇ ਪ੍ਰੋਫਾਇਲ ਜਾਂ ਸਟੋਰੀ 'ਤੇ ਜਾ ਕੇ ਅਜਿਹਾ ਕਰ ਸਕਦੇ ਹੋ। ਉਹ ਲੋਕ ਜੋ ਪਹਿਲਾਂ ਤੋਂ ਹੀ ਕ੍ਰਿਏਟਰਸ ਦੇ ਫਾਲੋਅਰਸ ਹਨ, ਉਨ੍ਹਾਂ ਨੂੰ ਇੱਕ ਨੋਟੀਫਿਕੇਸ਼ਨ ਚੈਨਲ ਦੇ ਬਣਦੇ ਹੀ ਮਿਲ ਜਾਵੇਗਾ ਅਤੇ ਉਹ ਆਸਾਨੀ ਨਾਲ ਚੈਨਲ ਵਿੱਚ ਐਡ ਹੋ ਸਕਦੇ ਹਨ।