ਹੈਦਰਾਬਾਦ: ਪਿਛਲੇ ਕੁਝ ਦਿਨਾਂ ਤੋਂ ਮੈਟਾ ਆਪਣੇ ਨਵੇਂ ਸਬਸਕ੍ਰਿਪਸ਼ਨ ਪਲੈਨ ਨੂੰ ਲੈ ਕੇ ਚਰਚਾ 'ਚ ਹੈ। ਹੁਣ ਮੈਟਾ ਨੇ ਯੂਰੋਪ 'ਚ ਆਪਣੇ ਨਵੇਂ ਸਬਸਕ੍ਰਿਪਸ਼ਨ ਪਲੈਨ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੈਟਾ ਇੰਸਟਾਗ੍ਰਾਮ ਅਤੇ ਫੇਸਬੁੱਕ ਨੂੰ Ad ਫ੍ਰੀ ਬਣਾਉਣਾ ਚਾਹੁੰਦਾ ਹੈ, ਜਿਸ ਕਰਕੇ ਕੰਪਨੀ ਨਵਾਂ ਸਬਸਕ੍ਰਿਪਸ਼ਨ ਪਲੈਨ ਲਿਆਉਣ 'ਤੇ ਕੰਮ ਕਰ ਰਹੀ ਹੈ।
ਇਨ੍ਹਾਂ ਯੂਜ਼ਰਸ ਲਈ ਮੈਟਾ ਨੇ ਪੇਸ਼ ਕੀਤੇ ਸਬਸਕ੍ਰਿਪਸ਼ਨ ਪਲੈਨ: ਮੈਟਾ ਨੇ ਨਵੇਂ ਸਬਸਕ੍ਰਿਪਸ਼ਨ ਪਲੈਨ ਯੂਰਪੀਅਨ ਯੂਨੀਅਨ, ਯੂਰਪੀਅਨ ਆਰਥਿਕ ਖੇਤਰ ਅਤੇ ਸਵਿਟਜ਼ਰਲੈਂਡ ਵਿੱਚ ਰਹਿਣ ਵਾਲੇ ਯੂਜ਼ਰਸ ਲਈ ਪੇਸ਼ ਕੀਤੇ ਹਨ। ਨਵੰਬਰ ਤੋਂ ਇਨ੍ਹਾਂ ਯੂਜ਼ਰਸ ਕੋਲ Ad ਫ੍ਰੀ ਅਨੁਭਵ ਪਾਉਣ ਲਈ ਨਵੇਂ ਸਬਸਕ੍ਰਿਪਸ਼ਨ ਪਲੈਨ ਦਾ ਆਪਸ਼ਨ ਮੌਜ਼ੂਦ ਹੋਵੇਗਾ।
ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ Ad ਫ੍ਰੀ ਅਨੁਭਵ ਪਾਉਣ ਲਈ ਦੇਣੀ ਪਵੇਗੀ ਇੰਨੀ ਕੀਮਤ: ਮੈਟਾ ਆਪਣੇ ਯੂਜ਼ਰਸ ਨੂੰ Ad ਫ੍ਰੀ ਅਨੁਭਵ ਦੇਣ ਲਈ ਨਵੇਂ ਪਲੈਨ ਆਫ਼ਰ ਕਰ ਰਹੀ ਹੈ। ਜੇਕਰ ਯੂਜ਼ਰਸ Ad ਫ੍ਰੀ ਇੰਸਟਾਗ੍ਰਾਮ ਅਤੇ ਫੇਸਬੁੱਕ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ, ਤਾਂ ਇਸ ਲਈ ਉਹ ਮੈਟਾ ਦੇ ਨਵੇਂ ਸਬਸਕ੍ਰਿਪਸ਼ਨ ਪਲੈਨ ਨੂੰ ਚੁਣ ਸਕਦੇ ਹਨ, ਪਰ ਇਸ ਲਈ ਯੂਜ਼ਰਸ ਨੂੰ ਕੀਮਤ ਦੇਣੀ ਪਵੇਗੀ। ਕੀਮਤ ਦੀ ਗੱਲ ਕਰੀਏ, ਤਾਂ ਐਂਡਰਾਈਡ ਅਤੇ IOS ਯੂਜ਼ਰਸ ਲਈ ਪਲੈਨ ਦੀ ਕੀਮਤ 881 ਰੁਪਏ ਹੋਵੇਗੀ ਅਤੇ ਵੈੱਬ 'ਤੇ ਇਸ ਪਲੈਨ ਦੀ ਕੀਮਤ 1,145 ਰੁਪਏ ਹੋਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੈਟਾ ਦਾ ਸਬਸਕ੍ਰਿਪਸ਼ਨ ਪਲੈਨ ਸਾਰੇ ਲਿੰਕਡ ਅਕਾਊਂਟਸ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਲਾਗੂ ਹੋਵੇਗਾ। ਹਾਲਾਂਕਿ, ਲਿੰਕਡ ਅਕਾਊਂਟਸ ਲਈ ਵਾਧੂ ਚਾਰਜ਼ ਦੇਣਾ ਹੋਵੇਗਾ। ਮੀਡੀਆ ਰਿਪੋਰਟਸ ਅਨੁਸਾਰ, ਅਗਲੇ ਸਾਲ 1 ਮਾਰਚ ਤੋਂ ਲਿੰਕਡ ਅਕਾਊਂਟਸ ਲਈ ਵੈੱਬ 'ਚ 529 ਰੁਪਏ ਚਾਰਜ ਕੀਤੇ ਜਾਣਗੇ ਜਦਕਿ ਐਂਡਰਾਈਡ ਅਤੇ IOS ਯੂਜ਼ਰਸ ਨੂੰ ਲਿੰਕਡ ਅਕਾਊਂਟਸ ਲਈ 705 ਰੁਪਏ ਦੇਣੇ ਪੈਣਗੇ। ਫਿਲਹਾਲ ਭਾਰਤੀ ਯੂਜ਼ਰਸ ਲਈ ਇਹ ਸਬਸਕ੍ਰਿਪਸ਼ਨ ਪਲੈਨ ਕਦੋ ਆਵੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਿਹਾ ਜਾ ਰਿਹਾ ਹੈ ਕਿ ਯੂਰੋਪ ਤੋਂ ਬਾਅਦ ਕੰਪਨੀ ਦੂਜੇ ਦੇਸ਼ਾਂ 'ਚ ਵੀ ਇਹ ਪਲੈਨ ਪੇਸ਼ ਕਰੇਗੀ।