ETV Bharat / science-and-technology

Honor 100 ਸੀਰੀਜ਼ ਹੋ ਗਈ ਹੈ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ - Honor 100 ਸੀਰੀਜ਼ ਦੀ ਕੀਮਤ

Honor 100 Series Launch: Honor ਨੇ ਆਪਣੀ Honor 100 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ Honor 100 ਅਤੇ Honor 100 ਪ੍ਰੋ ਸਮਾਰਟਫੋਨ ਸ਼ਾਮਲ ਹਨ।

Honor 100 Series Launch
Honor 100 Series Launch
author img

By ETV Bharat Punjabi Team

Published : Nov 24, 2023, 10:55 AM IST

ਹੈਦਰਾਬਾਦ: Honor ਨੇ ਆਪਣੇ ਦੋ ਨਵੇਂ ਸਮਾਰਟਫੋਨ Honor 100 ਅਤੇ Honor 100 ਪ੍ਰੋ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਸਮਾਰਟਫੋਨਾਂ 'ਚ ਨਵੇਂ ਜਨਰੇਸ਼ਨ ਦਾ ਸਨੈਪਡ੍ਰੈਗਨ ਪ੍ਰੋਸੈਸਰ ਦਿੱਤਾ ਗਿਆ ਹੈ ਅਤੇ 3840Hz ਪਲੱਸ Width Modulation ਡਿਮਿੰਗ ਦੇ ਨਾਲ 1.5K Resolution ਦੀ ਡਿਸਪਲੇ ਦਿੱਤੀ ਗਈ ਹੈ। ਇਹ ਦੋਨੋ ਫੋਨ ਦਿਖਣ 'ਚ ਕਾਫ਼ੀ ਸੁੰਦਰ ਹਨ ਅਤੇ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਫਿਲਹਾਲ ਕੰਪਨੀ ਨੇ Honor 100 ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ ਨੂੰ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।

Honor 100 ਸਮਾਰਟਫੋਨ ਦੇ ਫੀਚਰਸ: Honor 100 ਸਮਾਰਟਫੋਨ 'ਚ 6.7 ਇੰਚ ਦੀ 1.5K Resolution OLED ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਡਿਸਪਲੇ ਕਵਾਲਿਟੀ ਲਈ 3840Hz ਪਲੱਸ Width Modulation ਡਿਮਿੰਗ ਦੀ ਸੁਵਿਧਾ ਮਿਲਦੀ ਹੈ। Honor 100 ਸਮਾਰਟਫੋਨ 'ਚ ਐਡਰੀਨੋ 720 GPU ਦੇ ਨਾਲ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 12GB ਰੈਮ+256GB ਸਟੋਰੇਜ, 16GB ਰੈਮ+256GB ਸਟੋਰੇਜ ਅਤੇ 16GB ਰੈਮ+512GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Honor 100 ਸਮਾਰਟਫੋਨ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP Sony IMX906 ਪ੍ਰਾਈਮਰੀ ਸੈਂਸਰ ਅਤੇ 12MP 112° ਅਲਟ੍ਰਾਵਾਈਡ ਐਂਗਲ ਮੈਕਰੋ ਲੈਂਸ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 50MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Honor 100 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Honor 100 ਪ੍ਰੋ ਸਮਾਰਟਫੋਨ ਦੇ ਫੀਚਰਸ: Honor 100 ਪ੍ਰੋ ਸਮਾਰਟਫੋਨ 'ਚ 6.78 ਇੰਚ ਦੀ 1.5K OLED ਡਿਸਪਲੇ ਮਿਲਦੀ ਹੈ, ਜਿਸ 'ਚ 2600nits ਦੀ ਬ੍ਰਾਈਟਨੈੱਸ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਡਿਸਪਲੇ ਕਵਾਲਿਟੀ ਲਈ 3840Hz ਪਲੱਸ Width Modulation ਡਿਮਿੰਗ ਦੀ ਸੁਵਿਧਾ ਦਿੱਤੀ ਗਈ ਹੈ। Honor 100 ਪ੍ਰੋ ਸਮਾਰਟਫੋਨ ਨੂੰ 12GB ਰੈਮ+256GB ਸਟੋਰੇਜ, 16GB ਰੈਮ+512GB ਸਟੋਰੇਜ ਅਤੇ 16GB ਰੈਮ+1TB ਸਟੋਰੇਜ ਆਪਸ਼ਨਾਂ ਦੇ ਨਾਲ ਲਾਂਚ ਕੀਤਾ ਗਿਆ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਹੈ, ਜਿਸ 'ਚ 50MP ਸੋਨੀ IMX906 ਪ੍ਰਾਈਮਰੀ ਸੈਂਸਰ, 12MP 112° ਅਲਟ੍ਰਾ ਵਾਈਡ ਐਂਗਲ ਮੈਕਰੋ ਲੈਂਸ ਅਤੇ ਆਪਟੀਕਲ ਇਮੇਜ਼ ਦੇ ਨਾਲ 32MP 50x ਟੈਲੀਫੋਟੋ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 50MP ਦਾ ਫਰੰਟ ਕੈਮਰਾ ਮਿਲਦਾ ਹੈ। Honor 100 ਪ੍ਰੋ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜਿਸ 'ਚ 66 ਵਾਟ ਦੀ ਵਾਈਰਲੈਂਸ ਚਾਰਜਿੰਗ ਦੀ ਸੁਵਿਧਾ ਮਿਲਦੀ ਹੈ।

Honor 100 ਸੀਰੀਜ਼ ਦੀ ਕੀਮਤ: ਕੰਪਨੀ ਨੇ ਅਜੇ ਅਧਿਕਾਰਿਤ ਤੌਰ 'ਤੇ Honor 100 ਸੀਰੀਜ਼ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਪਰ ਹਾਲ ਹੀ ਵਿੱਚ ਮਿਲੀ ਰਿਪੋਰਟ ਅਨੁਸਾਰ, Honor 100 ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 32,600 ਰੁਪਏ ਹੋ ਸਕਦੀ ਹੈ, ਜਦਕਿ Honor 100 ਪ੍ਰੋ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 43,100 ਰੁਪਏ ਹੋਣ ਦੀ ਉਮੀਦ ਹੈ। ਇਨ੍ਹਾਂ ਦੋਨੋ ਹੀ ਫੋਨਾਂ ਨੂੰ ਮੂਨ ਸ਼ੈਡੋ ਵ੍ਹਾਈਟ, ਮੋਨੇਟ ਪਰਪਲ, ਬਟਰਫਲਾਈ ਬਲੂ ਅਤੇ ਗਲੋਸੀ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.