ਹੈਦਰਾਬਾਦ: ਫੇਸਬੁੱਕ ਅਤੇ ਯੂਟਿਊਬ 'ਤੇ ਅਸ਼ਲੀਲਤਾ ਅਤੇ ਗਲਤ ਜਾਣਕਾਰੀਆਂ ਫੈਲਣ ਤੋਂ ਰੋਕਣ ਲਈ ਸਰਕਾਰ ਸਖਤ ਹੋ ਗਈ ਹੈ। ਹਾਲ ਹੀ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਫੇਸਬੁੱਕ ਅਤੇ ਯੂਟਿਊਬ ਸਮੇਤ ਹੋਰ ਕਈ ਸੋਸ਼ਲ ਮੀਡੀਓ ਯੂਜ਼ਰਸ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ 'ਚ ਸਰਕਾਰ ਨੇ ਡੀਪਫੇਕ, ਅਸ਼ਲੀਲਤਾ ਜਾਂ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਪੋਸਟਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਆਈਟੀ ਮੰਤਰੀ ਨੇ ਦਿੱਤੀ ਚਿਤਾਵਨੀ: ਮਿਲੀ ਜਾਣਕਾਰੀ ਅਨੁਸਾਰ, ਇਹ ਚਿਤਾਵਨੀ ਆਈਟੀ ਮੰਤਰੀ ਰਾਜੀਵ ਚੰਦਰਸ਼ੇਖਰ ਦੁਆਰਾ ਦਿੱਤੀ ਗਈ ਹੈ। ਚਿਤਾਵਨੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਲਈ ਹਾਨੀਕਾਰਕ, ਅਸ਼ਲੀਲ ਜਾਂ ਕਿਸੇ ਵਿਅਕਤੀ ਦੀ ਡੀਪਫੇਕ ਵੀਡੀਓ-ਤਸਵੀਰ ਬੈਨ ਹੈ। ਜੇਕਰ ਫਿਰ ਵੀ ਕੋਈ ਯੂਜ਼ਰ ਸੋਸ਼ਲ ਮੀਡੀਆ 'ਤੇ ਇਨ੍ਹਾਂ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਆਈਟੀ ਮੰਤਰੀ ਚੰਦਰਸ਼ੇਖਰ ਨੇ ਕੰਪਨੀਆਂ ਨੂੰ ਦਿੱਤੀ ਸਲਾਹ: ਚੰਦਰਸ਼ੇਖਰ ਨੇ ਕਿਹਾ ਕਿ ਫੇਸਬੁੱਕ ਅਤੇ ਯੂਟਿਊਬ ਨੂੰ ਸਾਰੇ ਯੂਜ਼ਰਸ ਨੂੰ ਹਰ ਵਾਰ ਲੌਗਇਨ ਕਰਦੇ ਸਮੇਂ ਇਹ ਯਾਦ ਦਿਵਾਉਣਾ ਚਾਹੀਦਾ ਹੈ ਕਿ ਉਹ ਅਜਿਹਾ ਕੰਟੈਟ ਪੋਸਟ ਨਾ ਕਰਨ, ਜਿਸ 'ਚ ਹਿੰਸਾ, ਅਸ਼ਲੀਲਤਾ ਅਤੇ ਗਲਤ ਜਾਣਕਾਰੀ ਹੋਵੇ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰੇ।
ਸਰਕਾਰ ਡੀਪਫੇਕ ਦੀ ਸਮੱਸਿਆਂ ਨੂੰ ਖਤਮ ਕਰਨ ਲਈ ਚੁੱਕੇਗੀ ਇਹ ਕਦਮ: ਸਰਕਾਰ ਆਨਲਾਈਨ ਪਲੇਟਫਾਰਮਾਂ 'ਤੇ ਡੀਪਫੇਕ ਖਤਰੇ ਨੂੰ ਦੇਖਣ ਲਈ ਇੱਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕਰੇਗੀ ਅਤੇ ਜਦੋ ਵੀ ਕਿਸੇ ਨੂੰ ਆਨਲਾਈਨ ਗਲਤ ਕੰਟੈਟ ਨਜ਼ਰ ਆਵੇਗਾ, ਤਾਂ ਇਹ ਅਧਿਕਾਰੀ ਐਫ.ਆਈ.ਆਰ ਦਰਜ ਕਰਵਾਉਣ 'ਚ ਸਹਾਇਤਾ ਕਰਨਗੇ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆਂ ਕਿ ਸਰਕਾਰ ਇੱਕ ਅਜਿਹਾ ਪਲੇਟਫਾਰਮ ਵੀ ਤਿਆਰ ਕਰੇਗਾ, ਜਿੱਥੇ ਲੋਕ ਸਰਕਾਰ ਦੇ ਧਿਆਨ 'ਚ ਆਪਣੇ ਨੋਟਿਸ, ਆਰੋਪ ਜਾਂ ਪਲੇਟਫਾਰਮਾਂ ਦੁਆਰਾ ਕਾਨੂੰਨਾਂ ਦੀ ਉਲੰਘਣਾ ਦੀ ਰਿਪੋਰਟ ਲਿਆ ਸਕਣਗੇ।