ਸਾਨ ਫ੍ਰਾਂਸਿਸਕੋ: ਆਟੋਮੇਕਰ ਕੰਪਨੀ ਜੀਐਮ ਦੀਆਂ ਆਟੋ ਡਰਾਇਵਰ ਕਾਰਾਂ ਜੋ ਬਿਨਾਂ ਡਰਾਇਵਰ ਤੋਂ ਚੱਲਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਕਰੂਜ਼ ਏਵੀ ਕਾਰ ਸਿਟੀ ਬੱਸ ਨਾਲ ਟਕਰਾ ਗਈ, ਕਿਉਕਿ ਇਸ ਕਾਰ ਦਾ ਸਾਫਟਵੇਅਰ ਵਾਹਨ ਦੀ ਗਤੀ ਦਾ ਸਹੀ ਅੰਦਾਜ਼ਾ ਲਗਾਉਣ ਵਿੱਚ ਅਸਫਲ ਰਿਹਾ ਹੈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਬਾਅਦ ਕੰਪਨੀ ਨੇ ਹੁਣ 300 ਰੋਬੋ-ਟੈਕਸੀਆਂ ਨੂੰ ਵਾਪਸ ਬੁਲਾਇਆ ਹੈ ਤਾਂਕਿ ਇਨ੍ਹਾਂ ਟੈਕਸੀਆਂ ਦਾ ਸਾਫ਼ਟਵੇਅਰ ਅਪਡੇਟ ਕੀਤਾ ਜਾ ਸਕੇ। ਦੱਸ ਦਈਏ ਕਿ 23 ਮਾਰਚ, 2023 ਨੂੰ ਇਹ ਹਾਦਸਾ ਹੋਇਆ ਸੀ, ਜਿਸ ਵਿੱਚ ਇੱਕ ਕਰੂਜ਼ ਏਵੀ ਕਾਰ ਬੱਸ ਦੀ ਗਤੀ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕੀ ਸੀ ਤੇ ਇਹ ਹਾਦਸਾ ਵਾਪਰ ਗਿਆ।
ਇਸ ਹਾਦਸੇ ਲਈ ਕੌਣ ਜ਼ਿੰਮੇਵਾਰ?: ਫਰਮ ਨੇ ਸਵੀਕਾਰ ਕੀਤਾ ਹੈ ਕਿ ਬੱਸ ਸਹੀ ਤਰੀਕੇ ਨਾਲ ਚਲਾਈ ਜਾ ਰਹੀ ਸੀ, ਪਰ ਡਰਾਈਵਰ ਰਹਿਤ ਕਾਰ ਬੱਸ ਦੀ ਸਪੀਡ ਦਾ ਅੰਦਾਜ਼ਾ ਨਹੀਂ ਲਗਾ ਸਕੀ ਜਿਸ ਕਾਰਨ ਕਾਰ ਨੇ ਬਹੁਤ ਦੇਰ ਨਾਲ ਬ੍ਰੇਕ ਲਗਾਈ ਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਲਈ ਫਰਮ ਨੇ ਆਪਣੀ ਕਰੂਜ਼ ਏਵੀ ਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਰੂਜ਼ ਦੇ ਸੰਸਥਾਪਕ ਅਤੇ ਸੀਈਓ ਕਾਇਲ ਵੋਗਟ ਨੇ ਇੱਕ ਬਿਆਨ ਵਿੱਚ ਕਿਹਾ, "ਇਸ ਤਰ੍ਹਾਂ ਦੀਆ ਘਟਨਾਵਾਂ ਸਾਡੀਆਂ ਕਾਰਾਂ ਨਾਲ ਘੱਟ ਹੀ ਵਾਪਰਦੀਆਂ ਹਨ, ਪਰ ਇਹ ਘਟਨਾ ਅਨੌਖੀ ਸੀ।" ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਅਸੀਂ ਉਸ ਉੱਤੇ ਹੁਣ ਕੰਮ ਕਰਾਂਗੇ।
ਕੰਪਨੀ ਨੇ 300 ਰੋਬੋਟੈਕਸੀਆਂ ਨੂੰ ਬੁਲਾਇਆ ਵਾਪਸ: ਸੀਈਓ ਨੇ ਕਿਹਾ ਕਿ ਟੱਕਰ ਦੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਹੀ ਅਸੀਂ ਘਟਨਾ ਦੀ ਜਾਂਚ ਕਰਨ ਲਈ ਇੱਕ ਟੀਮ ਇਕੱਠੀ ਕਰ ਲਈ ਸੀ। ਅਸੀਂ ਆਪਣੇ ਰਾਜ ਅਤੇ ਸੰਘੀ ਰੈਗੂਲੇਟਰਾਂ ਨੂੰ ਇਸ ਘਟਨਾ ਬਾਰੇ ਸੂਚੇਤ ਕਰਨ ਲਈ ਤੇਜ਼ੀ ਨਾਲ ਅੱਗੇ ਵਧੇ ਅਤੇ ਉਨ੍ਹਾਂ ਨੂੰ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਆਪਣੀ ਟੀਮ ਵੀ ਉਪਲਬਧ ਕਰਵਾਈ ਹੈ। ਕੰਪਨੀ ਨੇ ਨੈਸ਼ਨਲ ਹਾਈਵੇਅ ਟਰਾਂਸਪੋਰਟੇਸ਼ਨ ਸੇਫਟੀ ਐਡਮਿਨਿਸਟ੍ਰੇਸ਼ਨ ਕੋਲ 300 ਰੋਬੋਟੈਕਸੀਆਂ ਨੂੰ ਵਾਪਸ ਬੁਲਾਉਣ ਲਈ ਰਿਕਾਲ ਜਾਰੀ ਕੀਤਾ ਹੈ।
ਕੀ ਹੈ ਰੋਬੋਟੈਕਸੀ?: ਰੋਬੋਟੈਕਸੀ, ਜਿਸਨੂੰ ਸਵੈ-ਡਰਾਈਵਿੰਗ ਟੈਕਸੀ ਜਾਂ ਡਰਾਈਵਰ ਰਹਿਤ ਟੈਕਸੀ ਵੀ ਕਿਹਾ ਜਾਂਦਾ ਹੈ। ਇਹ ਇੱਕ ਆਟੋਨੋਮਸ ਕਾਰ ਹੈ ਜੋ ਰਾਈਡ ਸ਼ੇਅਰਿੰਗ ਕੰਪਨੀ ਲਈ ਚਲਾਈ ਜਾਂਦੀ ਹੈ। ਕੁਝ ਅਧਿਐਨਾਂ ਨੇ ਇਹ ਅਨੁਮਾਨ ਲਗਾਇਆ ਹੈ ਕਿ ਰੋਬੋਟੈਕਸੀ ਆਟੋਨੋਮਸ ਕਾਰਾਂ ਦੇ ਪੈਮਾਨੇ 'ਤੇ ਸਭ ਤੋਂ ਤੇਜ਼ੀ ਨਾਲ ਅਪਣਾਈਆਂ ਗਈਆਂ ਐਪਲੀਕੇਸ਼ਨਾਂ ਵਿੱਚੋਂ ਇੱਕ ਹੋ ਸਕਦੀ ਹੈ। ਇਸ ਤੋਂ ਇਲਾਵਾ, ਇਹ ਕਾਰ ਸੜਕ ਸੁਰੱਖਿਆ, ਆਵਾਜਾਈ ਦੀ ਭੀੜ ਅਤੇ ਪਾਰਕਿੰਗ 'ਤੇ ਬਹੁਤ ਵਧੀਆ ਪ੍ਰਭਾਵ ਪਾ ਸਕਦੀ ਹੈ। ਰੋਬੋਟੈਕਸੀ ਪ੍ਰਦੂਸ਼ਣ ਅਤੇ ਊਰਜਾ ਦੀ ਖਪਤ ਨੂੰ ਵੀ ਘਟਾ ਸਕਦੀ ਹੈ।
ਇਹ ਵੀ ਪੜ੍ਹੋ: Twitter Ads: ਐਲੋਨ ਮਸਕ ਨੇ ਕੀਤਾ ਐਲਾਨ, ਪੇਡ ਬਲੂ ਗਾਹਕਾਂ ਨੂੰ 50 ਪ੍ਰਤੀਸ਼ਤ ਘੱਟ ਵਿਗਿਆਪਨ ਦਿਖਾਏਗਾ ਟਵਿੱਟਰ