ਹੈਦਰਾਬਾਦ: ਫਲਿੱਪਕਾਰਟ 'ਤੇ Big Dussehra ਸੇਲ ਸ਼ੁਰੂ ਹੋ ਗਈ ਹੈ। ਇਸ ਸੇਲ 'ਚ ਆਈਫੋਨ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਸੇਲ 'ਚ ਤੁਸੀਂ ਆਈਫੋਨ 14 ਅਤੇ 14 ਪਲੱਸ ਸਸਤੇ 'ਚ ਖਰੀਦ ਸਕਦੇ ਹੋ। ਇਨ੍ਹਾਂ ਦੋਨੋ ਸਮਾਰਟਫੋਨਾਂ 'ਤੇ ਕਈ ਆਫ਼ਰਸ ਵੀ ਮਿਲ ਰਹੇ ਹਨ।
- " class="align-text-top noRightClick twitterSection" data="">
iPhone 14 'ਤੇ ਮਿਲ ਰਹੇ ਆਫ਼ਰਸ: ਆਈਫੋਨ 14 ਦੇ 128GB ਮਾਡਲ ਦੀ ਅਸਲੀ ਕੀਮਤ 69,900 ਰੁਪਏ ਹੈ, ਪਰ ਸੇਲ ਦੌਰਾਨ ਇਹ ਫੋਨ 12,901 ਰੁਪਏ ਦੇ ਫਲੈਟ ਡਿਸਕਾਊਂਟ ਤੋਂ ਬਾਅਦ 56,999 ਰੁਪਏ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸਮਾਰਟਫੋਨ 'ਤੇ 39,150 ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਮਿਲ ਰਿਹਾ ਹੈ। ਬੈਂਕ ਆਫ਼ਰਸ ਦਾ ਲਾਭ ਲੈ ਕੇ ਤੁਸੀਂ ਇਸ ਫੋਨ ਨੂੰ ਹੋਰ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ।
iPhone 14 Plus 'ਤੇ ਮਿਲ ਰਹੇ ਨੇ ਆਫ਼ਰਸ: ਆਈਫੋਨ 14 ਪਲੱਸ ਦੇ 128GB ਮਾਡਲ ਦੀ ਅਸਲੀ ਕੀਮਤ 79,900 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 14,901 ਰੁਪਏ ਦੇ ਫਲੈਟ ਡਿਸਕਾਊਂਟ ਤੋਂ ਬਾਅਦ 64,999 ਰੁਪਏ 'ਚ ਖਰੀਦ ਸਕਦੇ ਹੋ। ਇਸ ਮਾਡਲ 'ਤੇ 39,150 ਰੁਪਏ ਦਾ ਐਕਸਚੇਜ਼ ਬੋਨਸ ਵੀ ਮਿਲ ਰਿਹਾ ਹੈ। ਜੇਕਰ ਤੁਸੀਂ ਪੁਰਾਣੇ ਫੋਨ ਨੂੰ ਐਕਸਚੇਜ਼ ਕਰਕੇ ਆਈਫੋਨ 14 ਪਲੱਸ ਖਰੀਦਦੇ ਹੋ, ਤਾਂ ਤੁਸੀਂ ਇਸ ਫੋਨ ਨੂੰ 25,849 ਰੁਪਏ 'ਚ ਖਰੀਦ ਸਕੋਗੇ। ਬੈਂਕ ਆਫ਼ਰ ਨਾਲ ਇਸ ਸਮਾਰਟਫੋਨ ਦੀ ਕੀਮਤ ਨੂੰ ਹੋਰ ਵੀ ਘਟ ਕੀਤਾ ਜਾ ਸਕਦਾ ਹੈ।
-
Flipkart Big Dussehra sale: Oct 22nd - Oct 29th.#FlipkartBigDussehrasale pic.twitter.com/OFxWy00pAR
— Mukul Sharma (@stufflistings) October 21, 2023 " class="align-text-top noRightClick twitterSection" data="
">Flipkart Big Dussehra sale: Oct 22nd - Oct 29th.#FlipkartBigDussehrasale pic.twitter.com/OFxWy00pAR
— Mukul Sharma (@stufflistings) October 21, 2023Flipkart Big Dussehra sale: Oct 22nd - Oct 29th.#FlipkartBigDussehrasale pic.twitter.com/OFxWy00pAR
— Mukul Sharma (@stufflistings) October 21, 2023
iPhone 14 ਅਤੇ 14 ਪਲੱਸ ਦੇ ਫੀਚਰਸ: ਆਈਫੋਨ 14 'ਚ 6.1 ਇੰਚ ਅਤੇ ਆਈਫੋਨ 14 ਪਲੱਸ 'ਚ 6.7 ਇੰਚ ਦਾ ਸੂਪਰ ਰੇਟਿਨਾ XDR OLED ਡਿਸਪਲੇ ਦਿੱਤੀ ਗਈ ਹੈ। ਦੋਨੋ ਹੀ ਡਿਸਪਲੇ 1200nits ਪੀਕ ਬ੍ਰਾਈਟਨੈੱਸ, HDR ਦੇ ਨਾਲ ਆਉਦੀ ਹੈ। ਦੋਨੋ ਹੀ ਫੋਨ ਐਪਲ ਦੇ a15 ਪ੍ਰੋਸੈਸਰ ਨਾਲ ਲੈਂਸ ਹੈ ਅਤੇ 128GB, 256GB ਅਤੇ 512GB ਸਟੋਰੇਜ ਆਪਸ਼ਨ ਨਾਲ ਆਉਦੇ ਹਨ। ਇਹ ਫੋਨ iOS 17 'ਤੇ ਕੰਮ ਕਰਦੇ ਹਨ। ਫੋਟੋਗ੍ਰਾਫ਼ੀ ਲਈ ਦੋਨੋ ਹੀ ਮਾਡਲ 'ਚ 12 ਮੈਗਾਪਿਕਸਲ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਰਿਅਰ 'ਚ 12 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 12 ਮੈਗਾਪਿਕਸਲ ਦਾ ਅਲਟ੍ਰਾਵਾਈਡ ਐਂਗਲ ਲੈਂਸ ਦਿੱਤਾ ਗਿਆ ਹੈ। ਆਈਫੋਨ 14 'ਚ 3,279mAh ਦੀ ਬੈਟਰੀ ਦਿੱਤੀ ਗਈ ਹੈ ਜਦਕਿ 14 ਪਲੱਸ 'ਚ 4,325 mAh ਦੀ ਬੈਟਰੀ ਦਿੱਤੀ ਗਈ ਹੈ। ਇਨ੍ਹਾਂ ਦੋਨਾਂ 'ਚ 20 ਵਾਟ ਦੇ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।