ਹੈਦਰਾਬਾਦ: ਇੰਨੀ ਦਿਨੀ ਐਲੋਨ ਮਸਕ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਮਸਕ ਅੱਜ-ਕੱਲ ਵੱਡੀਆਂ ਕੰਪਨੀਆਂ ਨੂੰ ਆਪਣਾ ਨਾਮ ਬਦਲਣ ਲਈ ਪੈਸੇ ਆਫ਼ਰ ਕਰ ਰਹੇ ਹਨ। ਕੁਝ ਹੀ ਦਿਨ ਪਹਿਲਾ ਐਲੋਨ ਮਸਕ ਨੇ ਵਿਕੀਪੀਡੀਆ ਨੂੰ ਆਪਣਾ ਨਾਮ ਬਦਲਣ ਲਈ ਪੈਸੇ ਆਫ਼ਰ ਕੀਤੇ ਸੀ ਅਤੇ ਹੁਣ ਮਸਕ ਫੇਸਬੁੱਕ ਦਾ ਨਾਮ ਬਦਲਣ ਲਈ ਮਾਰਕ ਨੂੰ 1 ਬਿਲੀਅਨ ਡਾਲਰ ਦਾ ਆਫ਼ਰ ਦੇ ਰਹੇ ਹਨ। ਦ BabylonBee ਦੀ ਰਿਪੋਰਟ ਅਨੁਸਾਰ, ਮਸਕ ਨੇ ਮਾਰਕ ਨੂੰ ਫੇਸਬੁੱਕ ਦਾ ਨਾਮ ਬਦਲ ਕੇ 'ਫੇਸਬੂਬ' ਰੱਖਣ ਦੀ ਸਲਾਹ ਦਿੱਤੀ ਹੈ।
-
It would be a much better name! https://t.co/FNggp3FO2U
— Elon Musk (@elonmusk) November 1, 2023 " class="align-text-top noRightClick twitterSection" data="
">It would be a much better name! https://t.co/FNggp3FO2U
— Elon Musk (@elonmusk) November 1, 2023It would be a much better name! https://t.co/FNggp3FO2U
— Elon Musk (@elonmusk) November 1, 2023
ਵਿਕੀਪੀਡੀਆ ਨੂੰ ਵੀ ਮਸਕ ਨੇ ਦਿੱਤੀ ਸੀ ਆਪਣਾ ਨਾਮ ਬਦਲਣ ਦੀ ਸਲਾਹ: ਫੇਸਬੁੱਕ ਹੀ ਨਹੀਂ ਸਗੋ ਮਸਕ ਨੇ ਵਿਕੀਪੀਡੀਆ ਨੂੰ ਵੀ ਆਪਣਾ ਨਾਮ ਬਦਲਣ ਦੀ ਸਲਾਹ ਦਿੱਤੀ ਸੀ। ਐਲੋਨ ਮਸਕ ਨੇ ਵਿਕੀਪੀਡੀਆ ਨੂੰ ਆਪਣਾ ਨਾਮ ਡਿਕੀਪੀਡੀਆ ਰੱਖਣ ਲਈ ਕਿਹਾ ਸੀ। ਇਸਦੇ ਬਦਲੇ ਮਸਕ ਵਿਕੀਪੀਡੀਆ ਨੂੰ 1 ਬਿਲੀਅਨ ਡਾਲਰ ਆਫ਼ਰ ਦੇ ਰਹੇ ਸੀ। ਇਸ ਪੋਸਟ 'ਤੇ ਕਈ ਯੂਜ਼ਰਸ ਦੇ ਕੰਮੈਟ ਵੀ ਆਏ ਸੀ। ਵਿਕੀਪੀਡੀਆ ਲਈ ਇੱਕ ਅਰਬ ਡਾਲਰ ਦਾ ਆਫ਼ਰ ਦੇਖ ਇੱਕ X ਯੂਜ਼ਰ ਨੇ ਵਿਕੀਪੀਡੀਆ ਨੂੰ ਆਪਣਾ ਨਾਮ ਬਦਲਣ ਦੀ ਸਲਾਹ ਦਿੱਤੀ ਸੀ ਜਦਕਿ Ed Krassenstein ਨਾਮ ਦੇ ਯੂਜ਼ਰ ਨੇ ਵਿਕੀਪੀਡੀਆ ਨੂੰ ਪੈਸੇ ਮਿਲਣ ਤੱਕ ਨਾਮ ਬਦਲਣ ਦੀ ਸਲਾਹ ਦਿੱਤੀ ਸੀ। ਇਸ 'ਤੇ ਐਲੋਨ ਮਸਕ ਦਾ ਜਵਾਬ ਵੀ ਸਾਹਮਣੇ ਆਇਆ ਸੀ, ਜਿਸ 'ਚ ਮਸਕ ਨੇ ਕਿਹਾ ਸੀ ਕਿ ਉਹ ਵਿਕੀਪੀਡੀਆ ਨੂੰ ਇੱਕ ਅਰਬ ਡਾਲਰ ਦੇਣ ਲਈ ਤਿਆਰ ਹਨ। ਹਾਲਾਂਕਿ, ਇਸ ਲਈ ਕੰਪਨੀ ਨੂੰ ਘਟ ਤੋਂ ਘਟ ਇੱਕ ਸਾਲ ਲਈ ਆਪਣਾ ਨਾਮ ਡਿਕੀਪੀਡੀਆ ਕਰਨਾ ਜ਼ਰੂਰੀ ਹੋਵੇਗਾ।
ਮਸਕ ਅਤੇ ਮਾਰਕ ਦੇ ਵਿਚਕਾਰ ਸੰਬੰਧ: ਇੱਥੇ ਇਹ ਦੱਸਣਯੋਗ ਹੈ ਕਿ ਮੇਟਾ ਦੇ ਸੀਈਓ ਮਾਰਕ ਅਤੇ ਐਲੋਨ ਮਸਕ ਦੇ ਵਿਚਕਾਰ ਲੜਾਈ ਚਲਦੀ ਰਹਿੰਦੀ ਹੈ। ਕੁਝ ਸਮੇਂ ਪਹਿਲਾ ਦੋਨੋ ਅਰਬਪਤੀ ਕੇਜ ਫਾਈਟ ਨੂੰ ਲੈ ਕੇ ਚਰਚਾ 'ਚ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਸਕ ਅਤੇ ਮਾਰਕ ਸੋਸ਼ਲ ਮੀਡੀਆ ਰਾਹੀ ਇੱਕ ਦੂਜੇ 'ਤੇ ਤੰਜ ਕੱਸਦੇ ਰਹਿੰਦੇ ਹਨ।