ਹੈਦਰਾਬਾਦ: ਐਲੋਨ ਮਸਕ ਲਗਾਤਾਰ ਆਪਣੀ ਕੰਪਨੀ 'ਚ ਕਈ ਬਦਲਾਅ ਕਰ ਰਹੇ ਹਨ। ਹੁਣ ਮਸਕ ਦੀ ਕੰਪਨੀ xAI ਨੇ ਆਪਣਾ ਪਹਿਲਾ ਲੰਬੀ ਭਾਸ਼ਾ ਵਾਲਾ AI ਮਾਡਲ Grok ਲਾਂਚ ਕਰ ਦਿੱਤਾ ਹੈ। Grok ਦਾ ਮਤਲਬ ਹੈ ਕਿ ਆਸਾਨੀ ਨਾਲ ਕੁਝ ਸਮਝਣਾ। ਮਸਕ ਲੰਬੇ ਸਮੇਂ ਤੋਂ AI ਮਾਡਲ ਨੂੰ ਲਾਂਚ ਕਰਨਾ ਚਾਹੁੰਦੇ ਸੀ, ਜੋ ਸਚ ਅਤੇ ਸਹੀ ਜਾਣਕਾਰੀ ਦੇਵੇ। ਇਸ ਲਈ ਹੁਣ ਕੰਪਨੀ ਨੇ AI ਟੂਲ ਲਾਂਚ ਕਰ ਦਿੱਤਾ ਹੈ।
-
Just released Grokhttps://t.co/e8xQp5xInk
— Elon Musk (@elonmusk) November 5, 2023 " class="align-text-top noRightClick twitterSection" data="
">Just released Grokhttps://t.co/e8xQp5xInk
— Elon Musk (@elonmusk) November 5, 2023Just released Grokhttps://t.co/e8xQp5xInk
— Elon Musk (@elonmusk) November 5, 2023
ਐਲੋਨ ਮਸਕ ਨੇ ਪੋਸਟ ਸ਼ੇਅਰ ਕਰਕੇ AI ਟੂਲ ਬਾਰੇ ਦਿੱਤੀ ਜਾਣਕਾਰੀ: ਐਲੋਨ ਮਸਕ ਨੇ X 'ਤੇ ਪੋਸਟ ਸ਼ੇਅਰ ਕਰਕੇ ਕਿਹਾ ਹੈ ਕਿ xAI ਦਾ AI ਟੂਲ ਯੂਜ਼ਰਸ ਨੂੰ ਸੱਚ ਦੱਸਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗ੍ਰੋਕ ਨੂੰ ਲੋੜੀਂਦੇ ਕੰਪਿਊਟਿੰਗ ਸਰੋਤਾਂ ਦੀ ਲੋੜ ਹੈ ਅਤੇ ਇਸਨੂੰ ਲੋਕਾਂ ਅਤੇ ਕਾਰੋਬਾਰਾਂ ਲਈ ਇੱਕ ਸਹਾਇਕ ਸਾਧਨ ਦੇ ਰੂਪ 'ਚ ਡਿਜ਼ਾਈਨ ਕੀਤਾ ਗਿਆ ਹੈ। ਐਲੋਨ ਮਸਕ ਨੇ ਆਪਣੇ AI ਟੂਲ ਨੂੰ ਮੌਜ਼ੂਦਾ ਮਾਡਲਾਂ ਨਾਲੋਂ ਸਭ ਤੋਂ ਵਧੀਆ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਇਸਨੂੰ ਚੈਟ ਜੀਪੀਟੀ ਅਤੇ ਗੂਗਲ ਦੇ ਬਾਰਡ ਤੋਂ ਵੀ ਵਧੀਆਂ ਦੱਸਿਆ ਹੈ।
-
Example of Grok vs typical GPT, where Grok has current information, but other doesn’t pic.twitter.com/hBRXmQ8KFi
— Elon Musk (@elonmusk) November 5, 2023 " class="align-text-top noRightClick twitterSection" data="
">Example of Grok vs typical GPT, where Grok has current information, but other doesn’t pic.twitter.com/hBRXmQ8KFi
— Elon Musk (@elonmusk) November 5, 2023Example of Grok vs typical GPT, where Grok has current information, but other doesn’t pic.twitter.com/hBRXmQ8KFi
— Elon Musk (@elonmusk) November 5, 2023
ਚੈਟ ਜੀਪੀਟੀ ਤੋਂ ਅਲੱਗ ਹੈ ਗ੍ਰੋਕ: ਗ੍ਰੋਕ 'ਚ ਤੁਹਾਨੂੰ ਅਸਲੀ ਟਾਈਮ ਜਾਣਕਾਰੀ ਦਾ ਐਕਸੈਸ ਮਿਲਦਾ ਹੈ ਜਦਕਿ ਓਪਨ AI ਦੇ ਚੈਟ ਜੀਪੀਟੀ ਦੇ ਨਾਲ ਅਜਿਹਾ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਇਹ ਟੂਲ ਯੂਜ਼ਰਸ ਨੂੰ ਅਸਲੀ ਟਾਈਮ 'ਚ ਖਬਰਾਂ ਦਾ ਅਪਡੇਟ ਦੇਵੇਗ ਅਤੇ ਖਬਰਾਂ ਸੱਚੀਆਂ ਹੋਣਗੀਆਂ। ਇਸ ਤੋਂ ਇਲਾਵਾ ਜਨਰੇਟਿਵ AI ਮਾਡਲ ਤੁਹਾਨੂੰ ਆਵਾਜ਼ ਰਾਹੀਂ ਵੀ ਜਾਣਕਾਰੀ ਦੇਵੇਗਾ। ਐਲੋਨ ਮਸਕ ਦੀ ਕੰਪਨੀ xAI ਦਾ ਮਾਡਲ ਗ੍ਰੋਕ 'ਦ ਪਾਈਲ' ਨਾਮ ਦੇ 886.03GB ਗਿਆਨ ਅਧਾਰ 'ਤੇ ਆਧਾਰਿਤ ਹੈ। ਇਸਦੇ ਨਾਲ ਹੀ ਇਸਨੂੰ X ਦੇ ਡਾਟਾ ਤੋਂ ਵੀ ਟ੍ਰੇਨ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਚੈਟਬਾਟ 'ਚ ਤਸਵੀਰ ਜਨਰੇਸ਼ਨ, ਆਵਾਜ਼ ਦੀ ਪਛਾਣ ਅਤੇ ਫੋਟੋ ਦੀ ਸੁਵਿਧਾ ਵੀ ਯੂਜ਼ਰਸ ਨੂੰ ਮਿਲੇਗੀ।
ਇਨ੍ਹਾਂ ਲੋਕਾਂ ਨੂੰ ਮਿਲੇਗਾ ਗ੍ਰੋਕ ਸਿਸਟਮ: xAI ਦਾ ਗ੍ਰੋਕ ਸਿਸਟਮ ਅਜੇ ਬੀਟਾ ਸਟੇਜ 'ਤੇ ਹੈ ਅਤੇ ਜਲਦ ਹੀ ਇਸਨੂੰ X ਪ੍ਰੀਮੀਅਮ+ਗ੍ਰਾਹਕਾਂ ਲਈ ਉਪਲਬਧ ਕੀਤਾ ਜਾਵੇਗਾ। ਇਸਦੀ ਕੀਮਤ 1,300 ਰੁਪਏ ਹਰ ਮਹੀਨੇ ਹੋਵੇਗੀ।