ਹੈਦਰਾਬਾਦ: ਐਲੋਨ ਮਸਕ ਨੇ ਟਵਿੱਟਰ ਦਾ ਨਾਮ ਬਦਲ ਕੇ X ਰੱਖ ਦਿੱਤਾ ਹੈ। ਇਸਦੇ ਨਾਲ ਹੀ ਨੀਲੀ ਚਿੜੀਆਂ ਨੂੰ ਹਟਾ ਕੇ ਕਾਲੇ ਅਤੇ ਚਿੱਟੇ ਰੰਗ ਦੇ X ਸ਼ਬਦ ਨੂੰ ਕੰਪਨੀ ਦਾ ਨਵਾਂ ਲੋਗੋ ਬਣਾ ਦਿੱਤਾ ਹੈ। ਬੀਤੇ ਦਿਨ ਐਲੋਨ ਮਸਕ ਨੇ ਹੈੱਡਕੁਆਰਟਰ ਦੀ ਤਸਵੀਰ ਸ਼ੇਅਰ ਕਰ ਨਵੇਂ ਲੋਗੋ ਦੀ ਝਲਕ ਲੋਕਾਂ ਨੂੰ ਦਿਖਾਈ ਸੀ। ਲੋਗੋ ਦੇ ਨਾਲ ਹੀ ਮਸਕ ਨੇ ਹੈੱਡਕੁਆਰਟਰ ਦੇ ਅੰਦਰ ਮੌਜ਼ੂਦ ਦਫਤਰਾਂ ਦੇ ਨਾਮ ਵੀ ਬਦਲ ਦਿੱਤੇ ਹਨ। ਇੱਕ ਰਿਪੋਰਟ ਮੁਤਾਬਕ, ਮਸਕ ਨੇ ਹੈੱਡਕੁਆਰਟਰ ਦੇ ਅੰਦਰ ਅਲੱਗ-ਅਲੱਗ ਦਫਤਰਾਂ ਦੇ ਨਾਮ ਬਦਲ ਕੇ ਉਨ੍ਹਾਂ 'ਚ 'X ਸ਼ਬਦ ਨੂੰ ਸ਼ਾਮਲ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਸਕ ਨੂੰ X ਸ਼ਬਦ ਕਾਫ਼ੀ ਪਸੰਦ ਹੈ। ਇਸ ਲਈ ਉਨ੍ਹਾਂ ਨੇ ਆਪਣੀਆਂ ਕੰਪਨੀਆਂ ਵਿੱਚ X ਸ਼ਬਦ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਸ਼ਾਮਲ ਕੀਤਾ ਹੈ। SpaceX ਅਤੇ Xai ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ਦਾ ਨਾਮ ਬਦਲ ਕੇ X ਰੱਖ ਦਿੱਤਾ ਹੈ। ਹਾਲਾਂਕਿ ਟਵਿੱਟਰ ਦਾ ਨਾਮ ਬਦਲਕੇ X ਰੱਖਣਾ ਇੰਨਾਂ ਆਸਾਨ ਨਹੀਂ ਹੈ ਕਿਉਕਿ X ਸ਼ਬਦ ਕਈ ਦੂਜੀਆਂ ਕੰਪਨੀਆਂ ਨੇ ਅਲੱਗ-ਅਲੱਗ ਤਰੀਕੇ ਨਾਲ ਪੇਟੈਂਟ ਕਰਵਾਇਆ ਹੈ। ਅਜਿਹੇ 'ਚ ਮਸਕ ਦੀ ਕੰਪਨੀ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਟਵਿੱਟਰ ਦਾ ਲੋਗੋ ਬਦਲਣ ਦੇ ਨਾਲ-ਨਾਲ ਕਾਨਫਰੰਸ ਰੂਮ ਦੇ ਵੀ ਬਦਲੇ ਨਾਮ: ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਐਲੋਨ ਮਸਕ ਨੇ X ਦੇ ਹੈੱਡਕੁਆਰਟਰ, ਜੋ ਕਿ ਸੇਨ ਫ੍ਰਾਂਸਿਸਕੋ ਵਿੱਚ ਹੈ। ਉਸਦੇ ਦਫ਼ਤਰ ਦਾ ਨਾਮ ਵੀ ਬਦਲ ਦਿੱਤਾ ਹੈ। ਮਸਕ ਨੇ ਹੈੱਡਕੁਆਰਟਰ ਦੇ ਕਾਨਫਰੰਸ ਰੂਮ ਦਾ ਨਾਮ ਬਦਲ ਕੇ ਉਸ 'ਚ X ਸ਼ਬਦ ਸ਼ਾਮਲ ਕੀਤਾ ਹੈ ਉਨ੍ਹਾਂ ਨੇ ਕਾਨਫਰੰਸ ਰੂਮ ਦਾ ਨਾਮ eXposure ਅਤੇ eXult ਰੱਖ ਦਿੱਤਾ ਹੈ। ਇੱਕ ਕਮਰੇ ਦਾ ਨਾਮ ਮਸਕ ਨੇ s3Xy ਰੱਖਿਆ ਹੈ। ਐਲੋਨ ਮਸਕ ਨੇ ਬੀਤੇ ਦਿਨ ਐਤਵਾਰ ਨੂੰ ਕੰਪਨੀ ਦਾ ਨਾਮ ਬਦਲਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇੱਕ ਪੋਸਟ 'ਚ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਅੱਜ ਰਾਤ ਤੱਕ ਕੋਈ ਵਧੀਆਂ X ਲੋਗੋ ਪੋਸਟ ਹੁੰਦਾ ਹੈ, ਤਾਂ ਉਸਨੂੰ ਕੰਪਨੀ ਦਾ ਨਵਾਂ ਲੋਗੋ ਬਣਾ ਦਿੱਤਾ ਜਾਵੇਗਾ। ਇਸਦੇ ਨਾਲ ਹੀ ਕੰਪਨੀ ਦਾ ਨਾਮ ਵੀ ਬਦਲ ਦਿੱਤਾ ਜਾਵੇਗਾ। ਉਸੇ ਸ਼ਾਮ ਮਸਕ ਨੂੰ ਲੋਗੋ ਪਸੰਦ ਆ ਗਿਆ, ਜਿਸਨੂੰ ਉਨ੍ਹਾਂ ਨੇ ਆਪਣੀ ਪ੍ਰਫਾਈਲ 'ਤੇ ਪਿਨ ਕੀਤਾ ਸੀ ਅਤੇ ਅਗਲੇ ਦਿਨ ਹੀ ਮਸਕ ਨੇ ਸਭ ਤੋਂ ਪਹਿਲਾ X ਸ਼ਬਦ ਟਵੀਟ ਕੀਤਾ। ਇਸ ਤੋਂ ਬਾਅਦ ਆਪਣੀ ਪ੍ਰਫਾਈਲ ਫੋਟੋ ਬਦਲੀ ਅਤੇ ਕੁਝ ਸਮੇਂ ਬਾਅਦ ਕੰਪਨੀ ਦਾ ਲੋਗੋ ਵੀ ਬਦਲ ਦਿੱਤਾ।