ਹੈਦਰਾਬਾਦ: ਰਿਲਾਇੰਸ ਜੀਓ ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ। ਅਜਿਹੀ ਸਥਿਤੀ ਵਿੱਚ ਜੀਓ ਆਪਣੇ ਯੂਜ਼ਰਸ ਦੀਆਂ ਲੋੜਾਂ ਦਾ ਪੂਰਾ ਧਿਆਨ ਰੱਖਦੀ ਹੈ। Jio News ਅਕਸਰ ਆਪਣੇ ਯੂਜ਼ਰਸ ਲਈ ਨਵੇਂ ਪ੍ਰੀਪੇਡ ਮੋਬਾਈਲ ਰੀਚਾਰਜ ਪਲਾਨ ਅਤੇ Jio Fiber Broadband Plans ਲਾਂਚ ਕਰਦਾ ਰਹਿੰਦਾ ਹੈ। ਹੁਣ ਜੀਓ ਨੇ ਬ੍ਰਾਡਬੈਂਡ ਯੂਜ਼ਰਸ ਲਈ ਇੱਕ ਨਵਾਂ ਰੀਚਾਰਜ ਪਲਾਨ ਪੇਸ਼ ਕੀਤਾ ਹੈ। Jio ਨੇ Jio Fiber ਯੂਜ਼ਰਸ ਲਈ 1,197 ਰੁਪਏ ਦਾ ਬ੍ਰਾਡਬੈਂਡ ਪਲਾਨ ਲਾਂਚ ਕੀਤਾ ਹੈ।
Jio ਨੇ Jio Fiber ਯੂਜ਼ਰਸ ਨੂੰ ਦਿੱਤਾ ਇਹ ਆਫ਼ਰ: ਜਿਓ ਬ੍ਰਾਡਬੈਂਡ ਫਾਈਬਰ ਪਲਾਨ 399 ਰੁਪਏ ਤੋਂ ਸ਼ੁਰੂ ਹੁੰਦੇ ਹਨ ਪਰ ਹੁਣ ਕੰਪਨੀ ਨੇ ਯੂਜ਼ਰਸ ਨੂੰ 1,197 ਰੁਪਏ ਦੇ ਪਲਾਨ 'ਚ ਧਮਾਕੇਦਾਰ ਆਫਰ ਦਿੱਤਾ ਹੈ। ਜੀਓ ਦਾ ਨਵਾਂ ਬ੍ਰਾਡਬੈਂਡ ਪਲਾਨ 90 ਦਿਨਾਂ ਦੀ ਵੈਧਤਾ ਨਾਲ ਆਉਂਦਾ ਹੈ। ਜੇਕਰ ਤੁਸੀਂ Jio Fiber ਦਾ 1,197 ਪਲਾਨ ਲੈਣ ਜਾ ਰਹੇ ਹੋ ਤਾਂ ਦੱਸ ਦੇਈਏ ਕਿ ਇਸ ਪਲਾਨ ਦੀ ਇਹ ਕੀਮਤ ਬਿਨਾਂ GST ਦੇ ਹੈ। ਜੀਐਸਟੀ ਨਾਲ ਇਸ ਦੀ ਕੀਮਤ ਵੱਧ ਸਕਦੀ ਹੈ।
Jio Fiber ਯੂਜ਼ਰਸ ਨੂੰ ਇਸ ਪਲਾਨ ਨਾਲ ਮਿਲਣਗੇ ਇਹ ਫ਼ਾਇਦੇ: ਜੀਓ ਨੇ ਫਾਈਬਰ ਯੂਜ਼ਰਸ ਲਈ 1,197 ਰੁਪਏ + GST ਦਾ ਨਵਾਂ ਪਲਾਨ ਲਾਂਚ ਕੀਤਾ ਹੈ ਜੋ 90 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਅਤੇ ਵਾਇਸ ਕਾਲ ਦੀ ਸਹੂਲਤ ਮਿਲੇਗੀ। ਇਸ ਪਲਾਨ 'ਚ ਯੂਜ਼ਰਸ ਨੂੰ 30Mbps ਦੀ ਸਪੀਡ ਵੀ ਮਿਲੇਗੀ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਇਸ ਪਲਾਨ 'ਚ ਯੂਜ਼ਰਸ ਨੂੰ ਹਰ ਮਹੀਨੇ 3.3TB ਡਾਟਾ ਦੀ ਸੁਵਿਧਾ ਮਿਲੇਗੀ ਅਤੇ ਜਿਸ ਦਿਨ ਇਸ ਪਲਾਨ ਦੀ ਲਿਮਿਟ ਖਤਮ ਹੋ ਜਾਵੇਗੀ, ਤਾਂ ਇੰਟਰਨੈੱਟ ਦੀ ਸਪੀਡ ਘੱਟ ਜਾਵੇਗੀ।
- Netflix ਦਾ ਪਾਸਵਰਡ ਹੁਣ ਇੱਕ-ਦੂਜੇ ਨੂੰ ਸ਼ੇਅਰ ਕਰਨਾ ਨਹੀਂ ਹੋਵੇਗਾ ਆਸਾਨ, ਕੰਪਨੀ ਨੇ ਕੀਤਾ ਵੱਡਾ ਐਲਾਨ
- Linkedin Feature: ਲਿੰਕਡਇਨ ਨੇ ਸ਼ੁਰੂ ਕੀਤੀ ਵੈਰੀਫਿਕੇਸ਼ਨ ਸੇਵਾ, ਨੌਕਰੀ ਅਪਲਾਈ ਕਰਨ ਵਾਲਿਆਂ ਨੂੰ ਹੋਵੇਗਾ ਫਾਇਦਾ
- Nokia ਨੇ ਭਾਰਤ 'ਚ ਲਾਂਚ ਕੀਤਾ ਇੰਨੀ ਘੱਟ ਕੀਮਤ ਦਾ Nokia C32 ਸਮਾਰਟਫੋਨ, ਮਿਲਣਗੇ ਸ਼ਾਨਦਾਰ ਫੀਚਰਸ
ਇਸ ਤਰ੍ਹਾਂ ਕਰੋ ਰਿਚਾਰਜ:
- ਸਭ ਤੋਂ ਪਹਿਲਾ Jio ਦੀ ਅਧਿਕਾਰਤ ਵੈੱਬਸਾਈਟ ਜਾਂ ਐਪ 'ਤੇ ਜਾਓ।
- ਫ਼ਿਰ ਫਾਈਬਰ ਕਨੈਕਸ਼ਨ ਨੂੰ ਚੁਣੋ ਅਤੇ ਪਲਾਨ ਸੈਕਸ਼ਨ 'ਤੇ ਜਾਓ।
- ਫਿਰ ਆਪਣਾ ਮਨਪਸੰਦ ਰੀਚਾਰਜ ਪਲਾਨ ਚੁਣੋ ਅਤੇ ਭੁਗਤਾਨ ਕਰ ਇਸਨੂੰ ਕੰਨਫਰਮ ਕਰੋ।
ਏਅਰਟੈੱਲ ਦਾ ਮਹੀਨਾਵਾਰ ਫਾਈਬਰ ਪਲਾਨ ਜਿਓ ਦੇ ਮੁਕਾਬਲੇ ਮਹਿੰਗਾ: ਏਅਰਟੈੱਲ ਦਾ ਮਹੀਨਾਵਾਰ ਫਾਈਬਰ ਪਲਾਨ ਜਿਓ ਦੇ ਮੁਕਾਬਲੇ ਥੋੜਾ ਮਹਿੰਗਾ ਹੈ। ਹਾਲਾਂਕਿ ਇਸ 'ਚ ਤੁਹਾਨੂੰ 40Mbps ਦੀ ਸਪੀਡ ਮਿਲਦੀ ਹੈ।