ETV Bharat / science-and-technology

Apple iPads: ਕੱਲ ਲਾਂਚ ਹੋ ਸਕਦੈ ਨੇ ਨਵੇਂ ਬਦਲਾਅ ਦੇ ਨਾਲ ਐਪਲ ਦੇ ਇਹ 3 ਆਈਪੈਡ, ਮਿਲਣਗੇ ਸ਼ਾਨਦਾਰ ਫੀਚਰਸ

Apple iPads Launch Date: ਐਪਲ ਕੱਲ ਨਵੇਂ ਜਨਰੇਸ਼ਨ ਦੇ ਤਿੰਨ ਆਈਪੈਡ ਲਾਂਚ ਕਰ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇਹ ਆਈਪੈਡ ਪਹਿਲਾ ਵੀ ਲਾਂਚ ਕੀਤੇ ਸੀ, ਜੋ ਹੁਣ ਕੁਝ ਬਦਲਾਵਾਂ ਦੇ ਨਾਲ ਲਾਂਚ ਕੀਤੇ ਜਾਣਗੇ।

author img

By ETV Bharat Punjabi Team

Published : Oct 16, 2023, 11:29 AM IST

Apple iPads Launch Date
Apple iPads Launch Date

ਹੈਦਰਾਬਾਦ: ਆਈਫੋਨ 15 ਸੀਰੀਜ਼ ਲਾਂਚ ਕਰਨ ਤੋਂ ਬਾਅਦ ਹੁਣ ਕੰਪਨੀ ਕੱਲ ਆਪਣੇ ਤਿੰਨ ਆਈਪੈਡ ਲਾਂਚ ਕਰ ਸਕਦੀ ਹੈ। 9to5 Mac ਦੀ ਰਿਪੋਰਟ ਅਨੁਸਾਰ, ਕੰਪਨੀ ਨਵੇਂ ਜਨਰੇਸ਼ਨ ਦੇ ਆਈਪੈਡ ਕੱਲ ਲਾਂਚ ਕਰ ਸਕਦੀ ਹੈ। ਇਸ 'ਚ ਆਈਪੈਡ ਏਅਰ, ਆਈਪੈਡ ਮਿਨੀ ਅਤੇ ਬੇਸ ਮਾਡਲ ਆਈਪੈਡ ਨੂੰ ਨਵੇਂ ਡਿਜ਼ਾਈਨ ਅਤੇ ਚਿਪਸੈੱਟ ਦੇ ਨਾਲ ਲਾਂਚ ਕੀਤਾ ਜਾਵੇਗਾ।

ਆਈਪੈਡ ਦੇ ਫੀਚਰਸ: ਆਈਪੈਡ ਏਅਰ 6 'ਚ ਕੰਪਨੀ M2 ਚਿਪਸੈੱਟ ਦੇ ਸਕਦੀ ਹੈ। ਇਸਦਾ ਪ੍ਰਦਰਸ਼ਨ ਪਹਿਲਾ ਨਾਲੋ ਵਧੀਆਂ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਆਈਪੈਡ ਏਅਰ ਤਿੰਨ ਸਾਲ ਪਹਿਲਾ ਲਾਂਚ ਕੀਤਾ ਸੀ, ਜਿਸ 'ਚ M1 ਚਿਪ ਦਿੱਤੀ ਗਈ ਸੀ। ਪਰ ਹੁਣ ਇਸ ਆਈਪੈਡ 'ਚ M2 ਚਿੱਪ ਦਿੱਤੀ ਜਾਵੇਗੀ। ਆਈਪੈਡ ਮਿਨੀ 'ਚ ਕੰਪਨੀ a16 ਬਾਇਓਨਿਕ ਚਿੱਪ ਦੇ ਸਕਦੀ ਹੈ, ਵਰਤਮਾਨ 'ਚ ਇਹ ਆਈਪੈਡ a15 ਚਿੱਪ 'ਤੇ ਕੰਮ ਕਰਦਾ ਹੈ। 9to5 Mac ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੇਂ ਆਈਪੈਡ ਮਿਨੀ 'ਚ ਕੰਟੈਟ ਸਕ੍ਰਾਲ ਕਰਦੇ ਸਮੇਂ ਵਰਤਮਾਨ ਜਨਰੇਸ਼ਨ ਦੇ ਆਈਪੈਡ ਮਿਨੀ 'ਤੇ ਦਿਖਾਈ ਦੇਣ ਵਾਲੇ ਜੇਲੀ ਸਕ੍ਰੋਲਿੰਗ ਸਮੱਸਿਆਂ ਦੇ ਪ੍ਰਭਾਵ ਨੂੰ ਘਟ ਕਰਨ ਲਈ ਇੱਕ ਨਵਾਂ ਡਿਸਪਲੇ ਕੰਟਰੋਲਰ ਹੋਵੇਗਾ। ਬੇਸ ਮਾਡਲ ਆਈਪੈਡ ਦੀ ਗੱਲ ਕਰੀਏ, ਤਾਂ ਇਸਨੂੰ ਕੰਪਨੀ ਕੁਝ ਅਪਗ੍ਰੇਡ ਦੇ ਨਾਲ ਲਾਂਚ ਕਰਨ ਵਾਲੀ ਹੈ। ਇਸ ਆਈਪੈਡ ਨੂੰ ਪਿਛਲੇ ਸਾਲ ਆਖਰੀ ਅਪਡੇਟ ਕੰਪਨੀ ਨੇ ਦਿੱਤਾ ਸੀ। 10th ਜਨਰੇਸ਼ਨ ਆਈਪੈਡ 'ਚ ਕੰਪਨੀ ਨੇ ਸਲੀਕ ਡਿਜ਼ਾਈਨ, ਪਤਲੇ ਬੈਗਲਜ਼ ਅਤੇ ਨਵੇਂ ਕਲਰ ਆਪਸ਼ਨ ਦੇ ਨਾਲ ਟਚ ਆਈਡੀ ਬਟਨ ਦਾ ਸਪੋਰਟ ਦਿੱਤਾ ਸੀ। ਫਿਲਹਾਲ 11 ਜਨਰੈਸ਼ਨ ਦੇ ਆਈਪੈਡ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਲੀਕਸ 'ਚ ਕਿਹਾ ਜਾ ਰਿਹਾ ਕਿ ਇਸ 'ਚ a16 ਚਿਪਸੈੱਟ ਦਿੱਤੀ ਜਾ ਸਕਦੀ ਹੈ।

19 ਅਕਤੂਬਰ ਨੂੰ ਲਾਂਚ ਹੋਵੇਗਾ OnePlus Open: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Oneplus ਜਲਦ ਹੀ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਹ ਸਮਾਰਟਫੋਨ 19 ਅਕਤੂਬਰ ਨੂੰ ਸ਼ਾਮ 7:30 ਵਜੇ ਲਾਂਚ ਹੋਵੇਗਾ। ਲਾਂਚ ਇਵੈਂਟ ਨੂੰ ਤੁਸੀਂ ਕੰਪਨੀ ਦੇ Youtube ਚੈਨਲ ਰਾਹੀ ਦੇਖ ਸਕਦੇ ਹੋ। Oneplus Open ਦੀ ਕੀਮਤ ਅਤੇ ਫੀਚਰ ਸੋਸ਼ਲ ਮੀਡੀਆ 'ਤੇ ਲੀਕ ਹੋ ਗਏ ਹਨ। ਇਸ ਮੋਬਾਈਲ ਫੋਨ 'ਚ ਤੁਹਾਨੂੰ 2,440x2,268 ਪਿਕਸਲ Resolution ਦੇ ਨਾਲ 7.82 ਇੰਚ OLED ਇੰਟਰਨਲ ਸਕ੍ਰੀਨ ਅਤੇ 1,116x2,484 ਪਿਕਸਲ Resolution ਦੇ ਨਾਲ 6.31 ਇੰਚ OLED ਆਊਟਰ ਡਿਸਪਲੇ ਮਿਲ ਸਕਦੀ ਹੈ। ਦੋਨੋ ਸਕ੍ਰੀਨਾਂ ਦਾ ਰਿਫ੍ਰੈਸ਼ ਦਰ 120Hz ਹੋਵੇਗਾ। ਆਉਣ ਵਾਲੇ ਸਮਾਰਟਫੋਨ 'ਚ ਆਕਟਾ ਕੋਰ ਸਨੈਪਡ੍ਰੈਗਨ 8 ਜੇਨ 2 SoC ਅਤੇ 16GB ਰੈਮ ਅਤੇ 1TB ਤੱਕ ਦੀ ਸਟੋਰੇਜ ਮਿਲਣ ਦੀ ਉਮੀਦ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 48 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਅਤੇ ਟੈਲੀਫੋਟੋ ਲੈਂਸ 3x ਆਪਟੀਕਲ ਜ਼ੂਮ ਦੇ ਨਾਲ 64 ਮੈਗਾਪਿਕਸਲ ਦਾ ਕੈਮਰਾ ਸ਼ਾਮਲ ਹੋ ਸਕਦਾ ਹੈ। ਫਰੰਟ 'ਚ ਸੈਲਫ਼ੀ ਅਤੇ ਵੀਡੀਓ ਕਾਲ ਲਈ 32 ਮੈਗਾਪਿਕਸਲ ਜਾਂ 20 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। Oneplus Open 'ਚ 4,805mAh ਦੀ ਬੈਟਰੀ ਮਿਲ ਸਕਦੀ ਹੈ, ਜੋ 100 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.