ਹੈਦਰਾਬਾਦ: ਐਪਲ ਨੇ ਸਤੰਬਰ ਮਹੀਨੇ 'ਚ Watch Ultra 2 ਅਤੇ 9 ਸੀਰੀਜ਼ ਨੂੰ ਲਾਂਚ ਕੀਤਾ ਸੀ। ਹੁਣ ਤੁਸੀਂ ਇਸਦੀ ਖਰੀਦਦਾਰੀ ਨਹੀਂ ਕਰ ਸਕੋਗੇ। ਦਰਅਸਲ, ਕੰਪਨੀ ਨੇ Watch Ultra 2 ਅਤੇ 9 ਸੀਰੀਜ਼ ਦੀ ਸੇਲ 'ਤੇ US 'ਚ ਰੋਕ ਲਗਾ ਦਿੱਤੀ ਹੈ। ਇਸਦੇ ਨਾਲ ਹੀ ਇਨ੍ਹਾਂ ਡਿਵਾਈਸਾਂ ਨੂੰ ਜਲਦ ਹੀ ਐਮਾਜ਼ਾਨ ਅਤੇ ਹੋਰ ਵੈੱਬਸਾਈਟਾਂ ਤੋਂ ਵੀ ਹਟਾ ਦਿੱਤਾ ਜਾਵੇਗਾ। ਇਹ ਫੈਸਲਾ ਇੱਕ ਪੇਟੈਂਟ ਵਿਵਾਦ ਕਰਕੇ ਲਿਆ ਗਿਆ ਹੈ। US 'ਚ ਵੀਰਵਾਰ ਤੋਂ ਆਨਲਾਈਨ ਅਤੇ ਐਤਵਾਰ ਤੋਂ ਐਪਲ ਦੀ ਇਹ ਸਮਾਰਟਵਾਚ ਕੰਪਨੀ ਦੀ ਵੈੱਬਸਾਈਟ ਅਤੇ ਸਟੋਰਾਂ ਤੋਂ ਨਹੀਂ ਮਿਲੇਗੀ।
Watch Ultra 2 ਅਤੇ 9 ਸੀਰੀਜ਼ ਦੀ ਸੇਲ 'ਤੇ ਕਿਉ ਲਗਾਈ ਗਈ ਰੋਕ?: ਐਪਲ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਕਿ ਅਕਤੂਬਰ 'ਚ ITC ਨੇ ਮੈਡੀਕਲ ਤਕਨਾਲੋਜੀ ਕੰਪਨੀ ਮਾਸੀਮੋ ਦੇ ਨਾਲ ਬੌਧਿਕ ਸੰਪੱਤੀ ਵਿਵਾਦ ਤੋਂ ਬਾਅਦ ਬਲੱਡ ਆਕਸੀਜਨ ਮਾਪ ਫੀਚਰ ਵਾਲੀਆਂ ਐਪਲ ਘੜੀਆਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਵ੍ਹਾਈਟ ਹਾਊਸ ਕੋਲ ਆਈਟੀਸੀ ਦੇ ਫੈਸਲੇ ਦੀ ਜਾਂਚ ਕਰਨ ਲਈ 60 ਦਿਨ ਸਨ। ਇਸ ਦੌਰਾਨ ਕੰਪਨੀ ਨੇ ਆਪਣੀਆਂ ਘੜੀਆਂ ਦੀ ਸੇਲ ਜਾਰੀ ਰੱਖੀ ਸੀ। ਹਾਲਾਂਕਿ, ਹੁਣ ਐਪਲ ਨੇ ਫੈਸਲਾ ਕੀਤਾ ਹੈ ਕਿ ਉਹ ਅਮਰੀਕਾ ਵਿੱਚ ਵਾਚ ਅਲਟਰਾ 2 ਅਤੇ 9 ਸੀਰੀਜ਼ ਨੂੰ ਫਿਲਹਾਲ ਨਹੀਂ ਵੇਚੇਗੀ। ਕੰਪਨੀ ਨੇ ਕਿਹਾ ਕਿ ਜੇਕਰ ITC ਆਪਣਾ ਫੈਸਲਾ ਨਹੀਂ ਬਦਲਦੀ ਹੈ, ਤਾਂ ਉਹ ਇਸ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕੇਗੀ ਅਤੇ ਜਲਦੀ ਹੀ ਆਪਣੀਆਂ ਘੜੀਆਂ ਦੀ ਸੇਲ ਮੁੜ ਸ਼ੁਰੂ ਕਰੇਗੀ।
ਇਸ ਫੀਚਰ ਵਾਲੀ ਘੜੀ 'ਤੇ ਲਗਾਈ ਗਈ ਹੈ ਰੋਕ: ITC ਦੇ ਆਰਡਰ 'ਚ ਅਜਿਹੀ ਸਮਾਰਟਵਾਚ 'ਤੇ ਰੋਕ ਲਗਾਈ ਗਈ ਹੈ, ਜਿਸ 'ਚ ਬਲੱਡ ਆਕਸੀਜਨ ਫੀਚਰ ਹੈ। ਜਿਸ ਘੜੀ 'ਚ ਬਲੱਡ ਆਕਸੀਜਨ ਫੀਚਰ ਨਹੀਂ ਹੈ, ਉਸ ਸਮਾਰਟਵਾਚ ਦੀ ਸੇਲ US 'ਚ ਜਾਰੀ ਰਹੇਗੀ। ਜਿਨ੍ਹਾਂ ਲੋਕਾਂ ਨੇ Watch Ultra 2 ਅਤੇ 9 ਸੀਰੀਜ਼ ਨੂੰ ਪਹਿਲਾ ਤੋਂ ਹੀ ਖਰੀਦ ਲਿਆ ਹੈ, ਉਨ੍ਹਾਂ 'ਤੇ ITC ਦੇ ਨਿਯਮ ਲਾਗੂ ਨਹੀਂ ਹੋਣਗੇ।
Watch Ultra 2 ਅਤੇ 9 ਸੀਰੀਜ਼ ਬਾਰੇ: ਐਪਲ ਨੇ ਸਤੰਬਰ 'ਚ ਐਪਲ Watch 9 ਸੀਰੀਜ਼ ਨੂੰ 8 ਕਲਰ ਆਪਸ਼ਨਾਂ 'ਚ ਲਾਂਚ ਕੀਤਾ ਸੀ। ਇਸ 'ਚ ਟੈਪ ਫੀਚਰ ਦਿੱਤਾ ਗਿਆ ਹੈ। ਤੁਸੀਂ ਉਂਗਲੀਆਂ ਨਾਲ ਦੋ ਵਾਰ ਟੈਪ ਕਰਨ 'ਤੇ ਕਾਲ ਚੁੱਕ ਸਕਦੇ ਹੋ। US 'ਚ ਇਸਦੇ GPS ਮਾਡਲ ਦੀ ਕੀਮਤ 399 ਡਾਲਰ ਹੈ, ਜਦਕਿ GPS+Cellular ਦੀ ਕੀਮਤ 499 ਡਾਲਰ ਹੈ, ਜਦਕਿ ਐਪਲ Watch Ultra 2 ਨੂੰ 799 ਡਾਲਰ 'ਚ ਪੇਸ਼ ਕੀਤਾ ਗਿਆ ਸੀ।