ਹੈਦਰਾਬਾਦ: ਸੈਮਸੰਗ ਦੀ ਵੈੱਬਸਾਈਟ 'ਤੇ ਚਲ ਰਹੀ ਫੈਬ ਗ੍ਰੈਬ ਸੇਲ 'ਚ ਯੂਜ਼ਰਸ ਨੂੰ ਸ਼ਾਨਦਾਰ ਆਫ਼ਰਸ ਮਿਲ ਰਹੇ ਹਨ। ਇਸ ਡੀਲ 'ਚ ਤੁਸੀਂ ਸੈਮਸੰਗ ਦੇ ਸਮਾਰਟਫੋਨ ਨੂੰ ਸ਼ਾਨਦਾਰ ਆਫ਼ਰਸ ਦੇ ਨਾਲ ਖਰੀਦ ਸਕਦੇ ਹੋ। ਸੈਮਸੰਗ ਦੀ ਫੈਬ ਗ੍ਰੈਬ ਸੇਲ 'ਚ ਗਲੈਕਸੀ F34 5G ਅਤੇ ਗਲੈਕਸੀ F54 5G ਸਮਾਰਟਫੋਨ 'ਤੇ ਸ਼ਾਨਦਾਰ ਡਿਸਕਾਊਂਟ ਮਿਲ ਰਹੇ ਹਨ।
ਗਲੈਕਸੀ F54 5G ਸਮਾਰਟਫੋਨ 'ਤੇ ਮਿਲ ਰਹੇ ਆਫਰਸ: ਸੈਮਸੰਗ ਦਾ ਇਹ ਫੋਨ 8GB ਰੈਮ ਅਤੇ 256GB ਸਟੋਰੇਜ ਦੇ ਨਾਲ ਆਉਦਾ ਹੈ। ਇਸ ਸਮਾਰਟਫੋਨ ਦੀ ਅਸਲੀ ਕੀਮਤ 35,999 ਰੁਪਏ ਹੈ। ਪਰ ਸੇਲ 'ਚ ਤੁਸੀਂ ਇਸ ਸਮਾਰਟਫੋਨ ਨੂੰ 11 ਹਜ਼ਾਰ ਰੁਪਏ ਦੀ ਛੋਟ ਤੋਂ ਬਾਅਦ 24,999 ਰੁਪਏ 'ਚ ਖਰੀਦ ਸਕਦੇ ਹੋ। ਗਲੈਕਸੀ F54 5G ਫੋਨ ਖਰੀਦਣ ਲਈ ਜੇਕਰ ਤੁਸੀਂ SBI ਕਾਰਡ ਦਾ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ ਅਲੱਗ ਤੋਂ 2 ਹਜ਼ਾਰ ਰੁਪਏ ਦਾ ਡਿਸਕਾਊਂਟ ਵੀ ਮਿਲੇਗਾ। ਇਸ ਤੋਂ ਇਲਾਵਾ Paytm ਆਫ਼ਰ 'ਚ ਤੁਹਾਨੂੰ 5 ਹਜ਼ਾਰ ਰੁਪਏ ਤੱਕ ਦੇ ਕੈਸ਼ਬੈਕ ਦਾ ਫਾਇਦਾ ਵੀ ਮਿਲ ਸਕਦਾ ਹੈ।
ਗਲੈਕਸੀ F54 5G ਸਮਾਰਟਫੋਨ ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ ਸੈਮਸੰਗ ਦੇ ਇਸ ਫੋਨ 'ਚ 6.7 ਇੰਚ ਦੀ ਫੁੱਲ HD+ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਹ ਫੋਨ 8GB ਰੈਮ ਅਤੇ 256GB ਸਟੋਰੇਜ ਦੇ ਨਾਲ ਆਉਦਾ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 108 ਮੈਗਾਪਿਕਸਲ ਦਾ OIS ਮੇਨ ਕੈਮਰਾ ਅਤੇ 32 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਇਹ ਫੋਨ 6,000mAh ਦੀ ਬੈਟਰੀ ਦੇ ਨਾਲ ਆਉਦਾ ਹੈ।
Galaxy F34 5G ਸਮਾਰਟਫੋਨ 'ਤੇ ਮਿਲ ਰਹੇ ਆਫ਼ਰਸ: Galaxy F34 5G ਸਮਾਰਟਫੋਨ 6GB ਅਤੇ 128GB ਸਟੋਰੇਜ ਦੇ ਨਾਲ ਆਉਦਾ ਹੈ। ਇਸ ਫੋਨ ਦੀ ਅਸਲੀ ਕੀਮਤ 24,499 ਰੁਪਏ ਹੈ। ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 8 ਹਜ਼ਾਰ ਰੁਪਏ ਦੇ ਡਿਸਕਾਊਂਟ ਤੋਂ ਬਾਅਦ 16,499 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਤੇ ਕੰਪਨੀ 1500 ਰੁਪਏ ਦਾ ਡਿਸਕਾਊਂਟ ਵੀ ਦੇ ਰਹੀ ਹੈ। ਇਸ ਡਿਸਕਾਊਂਟ ਨੂੰ ਪਾਉਣ ਲਈ ਤੁਹਾਨੂੰ HDFC ਬੈਂਕ ਕਾਰਡ ਦੇ ਨਾਲ ਭੁਗਤਾਨ ਕਰਨਾ ਹੋਵੇਗਾ। ਜੇਕਰ ਤੁਹਾਡੇ ਕੋਲ Samsung Axis Bank ਕ੍ਰੇਡਿਟ ਕਾਰਡ ਹੈ, ਤਾਂ ਤੁਹਾਨੂੰ EMI ਟ੍ਰਾਂਸਜੈਕਸ਼ਨ 'ਤੇ 10 ਫੀਸਦੀ ਦਾ ਕੈਸ਼ਬੈਕ ਮਿਲੇਗਾ।
Galaxy F34 5G ਸਮਾਰਟਫੋਨ ਦੇ ਫੀਚਰਸ: ਕੰਪਨੀ ਇਸ ਫੋਨ 'ਚ 6.5 ਇੰਚ ਦੀ ਫੁੱਲ HD+sAMOLED ਡਿਸਪਲੇ ਦੇ ਰਹੀ ਹੈ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਹ ਡਿਸਪਲੇ 1 ਹਜ਼ਾਰ nits ਦੇ ਪੀਕ ਬ੍ਰਾਈਟਨੈਸ ਨੂੰ ਸਪੋਰਟ ਕਰਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 13 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਇਸ ਫੋਨ 'ਚ 6,000mAh ਦੀ ਬੈਟਰੀ ਮਿਲੇਗੀ।