ETV Bharat / lifestyle

ਭਾਵਨਾਤਮਕ ਸਿਹਤ 'ਚ ਸੁਧਾਰ ਲਈ ਕੋਸ਼ਿਸ਼ ਜ਼ਰੂਰੀ - ਭਾਵਨਾਤਮਕ ਸਿਹਤ

ਭਾਵਨਾਤਮਕ ਬਿਮਾਰੀ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਲੋਕ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਨਾਲ-ਨਾਲ ਭਾਵਨਾਤਮਕ ਸਿਹਤ ਪ੍ਰਤੀ ਜਾਗਰੂਕ ਹੋਣ।

ਭਾਵਨਾਤਮਕ ਸਿਹਤ 'ਚ ਸੁਧਾਰ
ਭਾਵਨਾਤਮਕ ਸਿਹਤ 'ਚ ਸੁਧਾਰ
author img

By

Published : Aug 26, 2021, 4:16 PM IST

ਨਿਊਯਾਰਕ ਸਿੱਟੀ ਦੇ ਟੂਰੋ ਕਾਲਜ ਵਿਖੇ ਸਹਾਇਕ ਪ੍ਰੋਫੈਸਰ (ਪੀਐਚਡੀ) ਤੇ ਵਿਹਾਰਕ ਚਿਕਿਤਸਾ (ਓਸਟੀਓਪੈਟਿਕ ਦਵਾਈ) ਵਿੱਚ ਕਲੀਨਿਕਲ ਮਨੋਵਿਗਿਆਨੀ ਡਾ. ਜੈਫ ਗਾਰਡੇਅਰ, ਭਾਵਨਾਤਮਕ ਸਿਹਤ ਬਾਰੇ ਇੱਕ ਪੇਪਰ ਵਿੱਚ ਸਮਝਾਉਂਦੇ ਹਨ ਕਿ ਭਾਵਨਾਤਮਕ ਸਿਹਤ ਦਾ ਧਿਆਨ ਰੱਖਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ, ਜਿੰਨਾ ਕਿ ਤੁਹਾਡੇ ਲਈ ਸਰੀਰਕ ਦੇਖਭਾਲ ਕਰਨਾ। ਜੇਕਰ ਤੁਹਾਡੀ ਭਾਵਨਾਤਮਕ ਸਿਹਤ ਅਸੰਤੁਲਿਤ ਹੈ, ਤਾਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ, ਅਲਸਰ, ਛਾਤੀ ਵਿੱਚ ਦਰਦ ਜਾਂ ਹੋਰਨਾਂ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ, ਜਦੋਂ ਤੁਸੀਂ ਆਪਣੇ ਬਾਰੇ ਚੰਗਾ ਮਹਿਸੂਸ ਕਰਦੇ ਹੋ, ਭਾਵ ਭਾਵਨਾਤਮਕ ਤੌਰ 'ਤੇ ਸਿਹਤਮੰਦ ਹੋ, ਤਾਂ ਤੁਸੀਂ ਬਿਹਤਰ ਢੰਗ ਨਾਲ ਜੀਵਨ ਦੇ ਛੋਟੇ ਉਤਾਰ -ਚੜ੍ਹਾਅ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਂਦੇ ਹੋ।

ਬੇਹਤਰ ਭਾਵਨਾਤਮਕ ਸਿਹਤ ਦੀ ਜ਼ਰੂਰਤ ਬਾਰੇ ਈਟੀਵੀ ਭਾਰਤ ਸੁਖੀਭਾਵ ਨੂੰ ਵਧੇਰੇ ਜਾਣਕਾਰੀ ਦਿੰਦੇ ਹੋਏ, ਰਿਲੇਸ਼ਨਸ਼ਿਪ ਕਾਊਂਸਲਰ ਤੇ ਮਨੋਵਿਗਿਆਨੀ ਡਾ. ਰਚਨਾ ਸੇਠੀ ਦੱਸਦੇ ਹਨ ਕਿ ਭਾਵਨਾਤਮਕ ਸਿਹਤ ਕਿਸੇ ਵਿਅਕਤੀ ਦੀ ਮਾਨਸਿਕ ਸਥਿਤੀ, ਉਸ ਦੇ ਵਿਚਾਰਾਂ, ਭਾਵਨਾਵਾਂ ਤੇ ਵਿਵਹਾਰ ਨਾਲ ਜੁੜੀ ਹੁੰਦੀ ਹੈ। ਜਿਸ ਤਰ੍ਹਾਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਕਿਸੇ ਵਿਅਕਤੀ ਨੂੰ ਆਮ ਜੀਵਨ ਜੀਉਣ ਵਿੱਚ ਮੁਸ਼ਕਲਾਂ ਦਾ ਕਾਰਨ ਬਣਦੀਆਂ ਹਨ, ਉਸੇ ਤਰ੍ਹਾਂ ਇੱਕ ਵਿਅਕਤੀ ਦੀ ਭਾਵਨਾਤਮਕ ਸਿਹਤ ਨਾ ਸਿਰਫ ਇੱਕ ਵਿਅਕਤੀ ਦੀ ਸੋਚ ਅਤੇ ਉਸ ਦੇ ਮੂਡ ਨੂੰ ਪ੍ਰਭਾਵਤ ਕਰਦੀ ਹੈ। ਬਲਕਿ ਉਸ ਦੇ ਜੀਵਨ ਪੱਧਰ ਨੂੰ ਵੀ ਪ੍ਰਭਾਵਤ ਕਰਦੀ ਹੈ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਭਾਵਨਾਤਮਕ ਸਿਹਤ ਨੂੰ ਬਣਾਈ ਰੱਖਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।

ਡਾ. ਰਚਨਾ ਨਾਲ ਸਾਡੀ ਗੱਲਬਾਤ ਦੇ ਅਧਾਰ 'ਤੇ, ਅਸੀਂ ਆਪਣੇ ਪਾਠਕਾਂ ਨਾਲ ਕੁੱਝ ਸੁਝਾਅ ਸਾਂਝੇ ਕਰ ਰਹੇ ਹਾਂ, ਜਿਨ੍ਹਾਂ ਨੂੰ ਨਾਂ ਸਿਰਫ ਤੁਹਾਡੀ ਭਾਵਨਾਤਮਕ ਸਿਹਤ ਨੂੰ ਬੇਹਤਰ ਬਣਾਉਣ ਲਈ, ਬਲਕਿ ਜੀਵਨ ਨੂੰ ਅਨੰਦਮਈ ਬਣਾਉਣ ਲਈ ਵੀ ਅਪਣਾਇਆ ਜਾ ਸਕਦਾ ਹੈ।

  • ਦੋਸਤ ਬਣਾਓ ਤੇ ਉਨ੍ਹਾਂ ਨਾਲ ਸਮਾਂ ਬਿਤਾਓ

ਸਾਡੇ ਦੋਸਤ ਸਾਡੇ ਲਈ ਉਸ ਖੰਭੇ ਵਾਂਗ ਹਨ ਜੋ ਹਰ ਹਲਾਤਾਂ ਵਿੱਚ ਸਾਨੂੰ ਸਨੇਹ, ਪਿਆਰ ਤੇ ਸਹਾਰਾ ਦਿੰਦੇ ਹਨ। ਇਸ ਲਈ ਇਹ ਬੇਹਦ ਜ਼ਰੂਰੀ ਹੈ ਕਿ ਸਾਡੇ ਕੋਲ ਮਿੱਤਰ ਤੇ ਪਰਿਵਾਰ ਦਾ ਇੱਕ ਸਹਾਇਤਾ ਸਮੂਹ ਹੋਵੇ। ਜਿਸ ਨਾਲ ਲੋੜ ਪੈਣ 'ਤੇ ਅਸੀਂ ਆਪਣੀ ਸਮੱਸਿਆਵਾਂ, ਮਨ ਦਾ ਦਰਦ , ਆਪਣੀ ਖੁਸ਼ੀਆਂ ਤੇ ਦੁਖ ਵੰਡ ਸਕੀਏ ਤੇ ਇਹ ਮਹਿਸੂਸ ਕਰ ਸਕੀਏ ਕਿ ਅਸੀਂ ਇੱਕਲੇ ਨਹੀਂ ਹਾਂ।

  • ਡਰ ਨੂੰ ਦੂਰ ਕਰਨਾ

ਸਾਡੇ ਭਾਵਨਾਤਮਕ ਸਿਹਤ ਨੂੰ ਅਨਿਸ਼ਚਤਾ , ਭਵਿੱਖ ਦੀ ਚਿੰਤਾ ਤੇ ਕੁੱਝ ਗ਼ਲਤ ਹੋਣ ਦਾ ਡਰ ਬੇਹਦ ਪ੍ਰਭਾਵਤ ਕਰਦਾ ਹੈ। ਇਸ ਲਈ ਇਹ ਬੇਹਦ ਜ਼ਰੂਰੀ ਹੈ ਕਿ ਆਪਣੇ ਡਰ ਨੂੰ ਪਛਾਣੋ ਤੇ ਉਸ ਨੂੰ ਦੂਰ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰੋ।

  • ਸਰੀਰ, ਮਨ ਤੇ ਭਾਵਨਾਵਾਂ ਨੂੰ ਠੀਕ ਕਰਨ ਲਈ ਕਸਰਤ

ਭਾਵਨਾਤਮਕ ਸਿਹਤ ਦਾ ਸਭ ਤੋਂ ਵੱਧ ਪ੍ਰਭਾਵ ਸਾਡੇ ਮੂਡ 'ਤੇ ਪੈਂਦਾ ਹੈ। ਵਿਵਹਾਰ 'ਚ ਚਿੜਚਿੜਾਪਨ, ਗੁੱਸੇ 'ਤੇ ਕਾਬੂ ਨਾ ਹੋਣਾ, ਕੁੱਝ ਵੀ ਨਾ ਕਰਨ ਦੀ ਇੱਛਾ ਵਰਗੇ ਕਈ ਅਸਰ ਸਾਡੇ ਸਰੀਰਕ, ਮਾਨਸਿਕ ਤੇ ਭਾਵਨਾਤਮਕ ਸਿਹਤ ਸਹੀ ਨਾਂ ਹੋਣ ਨੂੰ ਦਰਸਾਉਂਦੇ ਹਨ। ਅਜਿਹੇ ਵਿੱਚ ਰੋਜ਼ਾਨਾ ਕਸਰਤ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਕਸਰਤ ਕਰਨ ਨਾਲ ਨਾਂ ਮਹਿਜ਼ ਸਰੀਰ ਤੇ ਮਨ ਉੱਤੇ ਪ੍ਰਭਾਵ ਪੈਂਦਾ ਹੈ ਬਲਕਿ ਭਾਵਨਾਤਮਕ ਸਿਹਤ ਵੀ ਚੰਗੀ ਹੁੰਦੀ ਹੈ। ਇਸ ਨਾਲ ਜੀਵਨ 'ਚ ਅਨੁਸ਼ਾਸਨ ਤੇ ਵਿਵਹਾਰਕ ਕੰਟਰੋਲ ਰੱਖਣ ਦੀ ਸਮਰਥਾ ਵੱਧਦੀ ਹੈ।

  • ਮੂਡ ਨੂੰ ਖੁਸ਼ਨੁਮਾ ਬਣਾਉਣ ਲਈ ਸੈਕਸ ਮਦਦਗਾਰ

ਆਮਤੌਰ 'ਤੇ ਬਾਲਗ ਲੋਕਾਂ ਵਿੱਚ ਵੱਖ-ਵੱਖ ਕਾਰਨਾਂ ਦੇ ਕਾਰਨ ਭਾਵਨਾਤਮਕ ਬਦਲਾਅ ਵੱਧ ਵੇਖਣ ਨੂੰ ਮਿਲਦੇ ਹਨ। ਅਜਿਹੇ ਵਿੱਚ ਆਪਣੇ ਸਾਥੀ ਜਾਂ ਪਾਟਨਰ ਨਾਲ ਅਤਰੰਗਤਾ ਜਾਂ ਸੈਕਸ ਸਬੰਧ ਉਨ੍ਹਾਂ ਦੇ ਭਾਵਨਾਤਮਕ ਮੂਡ ਨੂੰ ਬੇਹਤਰ ਬਣਾਉਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਇਸ ਨਾਲ ਨਾ ਮਹਿਜ਼ ਤਣਾਅ ਦੂਰ ਹੁੰਦਾ ਹੈ ਬਲਕਿ ਮਨ ਖੁਸ਼ ਹੁੰਦਾ ਹੈ ਤੇ ਆਤਮ ਵਿਸ਼ਵਾਸ ਵੱਧਦਾ ਹੈ।

  • ਸ਼ੌਕ ਨੂੰ ਵੀ ਸਮੇਂ ਦਵੋ

ਸ਼ੌਕ ਹੋਣ ਦੇ ਬੋਧਾਤਮਕ ਲਾਭਾਂ ਤੋਂ ਇਲਾਵਾ, ਸਿਹਤ ਲਾਭ ਵੀ ਹਨ। ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਕੁੱਝ ਸਮਾਂ ਆਪਣੇ ਸ਼ੌਕ ਪੂਰੇ ਕਰਨ ਵਿੱਚ ਬਿਤਾਉਂਦੇ ਹਾਂ, ਤਾਂ ਇਹ ਸੋਚ ਵਿੱਚ ਸਕਾਰਾਤਮਕਤਾ ਵਧਾਉਣ ਤੇ ਖੁਸ਼ਹਾਲੀ, ਸੰਤੁਸ਼ਟੀ ਅਤੇ ਜੀਵਨ ਵਿੱਚ ਵਿਸ਼ਵਾਸ ਵਧਾਉਣ ਵਿੱਚ ਬੇਹਦ ਮਦਦ ਕਰਦਾ ਹੈ। ਖ਼ਾਸਕਰ ਰਚਨਾਤਮਕਤਾ ਦੇ ਸ਼ੌਕ ਲਈ ਸਮਾਂ ਕੱਟਣਾ, ਮੂਡ ਵਿੱਚ ਸੁਧਾਰ ਤੇ ਚਿੰਤਾ ਨੂੰ ਘਟਾਉਂਦਾ ਹੈ। ਇਸ ਦੇ ਨਾਲ ਹੀ ਬੋਧਾਤਮਕ ਕਾਰਜਸ਼ੀਲਤਾ ਨੂੰ ਵਧਾਉਂਦਾ ਹੈ ਅਤੇ ਭਿਆਨਕ ਬਿਮਾਰੀਆਂ ਦੇ ਜੋਖਮ ਨੂੰ ਵੀ ਘਟਾਉਂਦਾ ਹੈ।

  • ਸਿਹਤਮੰਦ ਭੋਜਨ

ਉਂਝ ਤਾਂ ਭੋਜਨ ਜਾਂ ਹੋਰ ਕੋਈ ਆਦਤ ਹੋਵੇ। ਹਰ ਚੀਜ਼ ਦਾ ਵੱਧ ਇਸਤੇਮਾਲ ਨੁਕਸਾਨਦਾਇਕ ਹੁੰਦਾ ਹੈ। ਜੇਕਰ ਸੰਜਮ ਤੇ ਅਨੁਸ਼ਾਸਨ ਨਾਲ ਸ਼ੌਕ ਦਾ ਮਜ਼ਾ ਲਿਆ ਜਾਵੇ ਤਾਂ ਉਹ ਮੂਡ ਨੂੰ ਠੀਕ ਰੱਖਣ ਵਿੱਚ ਮਦਦਗਾਰ ਹੁੰਦਾ ਹੈ।

  • ਚੰਗੀ ਨੀਂਦ ਲਵੋ
    ਜੋ ਲੋਕ ਰਾਤ ਦੇ ਸਮੇਂ ਚੰਗੀ ਨੀਂਦ ਲੈਂਦੇ ਹਨ ਉਹ ਵਧੇਰੇ ਊਰਜਾ ਨਾਲ ਜਾਗਦੇ ਹਨ। ਉਹ ਚੰਗੇ ਤਰੀਕੇ ਨਾਲ ਸਾਰੇ ਕੰਮ ਕਰਨ ਵਿੱਚ ਸਮਰਥ ਹੁੰਦੇ ਹਨ। ਜੇਕਰ ਤੁਸੀਂ ਵਧੇਰੇ ਥਕੇ ਹੋਏ ਹੋ ਤਾਂ ਹਰ ਕੰਮ ਦੀ ਜ਼ਿੰਮੇਵਾਰੀ ਭਾਰੀ ਜਾਪਦੀ ਹੈ। ਅਜਿਹੇ ਵਿੱਚ ਨਿੱਕੀ-ਨਿੱਕੀ ਸਮੱਸਿਆਵਾਂ ਵੀ ਵੱਡੀਆਂ ਲੱਗ ਸਕਦੀਆਂ ਹਨ।
  • ਨਾਂ ਕਹਿਣਾ ਸਿੱਖੋ

ਜੇਕਰ ਤੁਸੀਂ ਆਪਣੀ ਸਮਰਥਾ ਤੋਂ ਵੱਧ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਮਹਿਜ਼ ਨਿਰਾਸ਼ਾ ਤੇ ਤਣਾਅਗ੍ਰਸਤ ਹੋਵੋਗੇ। ਜੇਕਰ ਕੋਈ ਤੁਹਾਨੂੰ ਅਜਿਹਾ ਕੁੱਝ ਕਰਨ ਲਈ ਕਹਿੰਦਾ ਹੈ ਜੋ ਕਿ ਤੁਸੀਂ ਬਿਲਕੁਲ ਨਹੀਂ ਕਰ ਸਕਦੇ ਤਾਂ ਉਸ ਨੂੰ ਦ੍ਰਿੜ ਤੇ ਸਾਫ ਤੌਰ 'ਤੇ ਨਾਂ ਕਹੋ।

ਇਹ ਵੀ ਪੜ੍ਹੋ : ਫਾਇਦੇਮੰਦ ਹੈ ਗਰਭ ਅਵਸਥਾ ਦੌਰਾਨ ਕੇਸਰ ਦਾ ਸੇਵਨ

ETV Bharat Logo

Copyright © 2024 Ushodaya Enterprises Pvt. Ltd., All Rights Reserved.