ਬਰੇਲੀ (ਉੱਤਰ ਪ੍ਰਦੇਸ਼): ਯੂਪੀ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਇੱਕ ਹਸਪਤਾਲ ਤੋਂ ਬੁੱਧਵਾਰ ਨੂੰ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ। ਬੱਚੇ ਨੂੰ ਜ਼ਿਲ੍ਹਾ ਹਸਪਤਾਲ ਦੇ ਇੱਕ ਟਾਇਲਟ ਦੇ ਅੰਦਰ ਸੁੱਟਿਆ ਹੋਇਆ ਸੀ। ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਲੋਕਾਂ ਤੇ ਹਸਪਤਾਲ ਦੇ ਸਟਾਫ ਵਿਚ ਦਹਿਸ਼ਤ ਦਾ ਮਾਹੋਲ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਨੂੰ ਮਰਦ ਸੈਨੇਟਰੀ ਸਟਾਫ ਵੱਲੋਂ ਟਾਇਲਟ ਦੀ ਸਫਾਈ ਦੌਰਾਨ ਬਰਾਮਦ ਕੀਤਾ ਗਿਆ। ਲਾਸ਼ ਮਿਲਦੇ ਹੀ ਸੈਨੇਟਰੀ ਸਟਾਫ ਵੱਲੋਂ ਹਸਪਤਾਲ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ, ਜਦੋਂ ਡਾਕਟਰਾਂ ਵੱਲੋਂ ਬੱਚੇ ਦੀ ਲਾਸ਼ ਦੀ ਜਾਂਚ ਕੀਤੀ ਗਈ ਤਾਂ ਉਸ ਦੀਆਂ ਧੜਕਣਾਂ ਅਜੇ ਵੀ ਚੱਲ ਰਹਿਆਂ ਸਨ। ਬੱਚੇ ਦੀ ਲਾਸ਼ ਨੂੰ ਇੱਕ ਚਿੱਟੀ ਬੈੱਡਸ਼ੀਟ ਵਿੱਚ ਲਪੇਟਿਆ ਹੋਇਆ ਸੀ। ਬੱਚੇ ਦੀ ਦਾ ਸਿਰ ਟਾਇਲਟ ਵਿੱਚ ਫਸਿਆ ਹੋਇਆ ਸੀ ਤੇ ਧੜ ਬਾਹਰ ਸੀ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਨੂੰ ਵੱਡਾ ਝਟਕਾ, ਮਾਸਟਰ ਬਲਦੇਵ ਸਿੰਘ ਨੇ ਮੁੜ ਫੜ੍ਹਿਆ ‘ਆਪ’ ਦਾ ਪੱਲ੍ਹਾ
ਡਾਕਟਰਾਂ ਵੱਲੋਂ ਬੱਚੇ ਨੂੰ ਬਚਾਉਣ ਦੀ ਕੋਸ਼ੀਸ ਕੀਤੀ ਗਈ ਪਰ ਬੱਚੇ ਨੂੰ ਬਾਹਰ ਕੱਢਣ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਤੋਂ ਬਾਅਦ ਹਸਪਤਾਲ ਦੇ ਅਧਿਕਾਰੀਆਂ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹਸਪਤਾਲ ਦੀ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।