ETV Bharat / jagte-raho

ਫ਼ਰੀਦਕੋਟ 'ਚ ਤਾਰ-ਤਾਰ ਹੋਈ ਇਨਸਾਨੀਅਤ, ਸੱਤ ਵਰ੍ਹਿਆਂ ਦੀ ਮਾਸੂਮ ਨਾਲ ਹੋਇਆ ਜਬਰ-ਜਨਾਹ

author img

By

Published : Aug 4, 2020, 4:31 AM IST

ਫ਼ਰੀਦਕੋਟ 'ਚ ਮਹਿਜ਼ ਸੱਤ ਵਰ੍ਹਿਆਂ ਇੱਕ ਮਾਸੂਮ ਨੂੰ ਗੁਆਂਢ 'ਚ ਰਹਿੰਦੇ ਨੌਜਵਾਨ ਨੇ ਆਪਣੀ ਭੈੜੀ ਹਵਸ ਦਾ ਸ਼ਿਕਾਰ ਬਣਾਇਆ ਹੈ। ਸ਼ਹਿਰ ਦੇ ਵਿੱਚ ਕਰਾਏ ਦੇ ਮਕਾਨ ਵਿੱਚ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਦੀ ਬੱਚੀ ਨੂੰ ਮੁਜ਼ਲਜ ਘਰੋਂ ਬੇਖੌਫ਼ ਹੋ ਕੇ ਚੁੱਕ ਕੇ ਲੈ ਗਿਆ ਅਤੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਸ ਮਾਸੂਸ ਬੱਚੀ ਦੀ ਹਾਲਤ ਐਨੀ ਖ਼ਰਾਬ ਹੈ ਕਿ ਉਸ ਦਾ ਇਲਾਜ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਵਿੱਚ ਚੱਲ ਰਿਹਾ ਹੈ।

Innocent seven-year-old girl raped in Faridkot
ਫ਼ਰੀਦਕੋਟ 'ਚ ਤਾਰ-ਤਾਰ ਹੋਈ ਇਨਸਾਨੀਅਤ, ਸੱਤ ਵਰਿ੍ਹਆਂ ਦੀ ਮਾਸੂਮ ਨਾਲ ਹੋਇਆ ਜਬਰ-ਜਨਾਹ

ਫ਼ਰੀਦਕੋਟ: ਜਦੋਂ ਇਨਸਾਨੀਅਤ ਆਪਣਾ ਦਮ ਤੋੜ ਲੱਗੇ ਤਾਂ ਸਮਾਜ ਵਿੱਚ ਇੱਕ ਐਸੀ ਢਲਾਣ 'ਤੇ ਆਣ ਖਲੋਂਦਾ ਹੈ ਕਿ ਉਸ ਦੇ ਰੁੜਾਅ ਨੂੰ ਕੋਈ ਨਹੀਂ ਰੋਕ ਸਕਦਾ। ਫ਼ਰੀਦਕੋਟ ਸ਼ਹਿਰ ਤੋਂ ਇੱਕ ਐਸੇ ਹੀ ਸਮਾਜ ਦੀ ਬੈੜੀ ਖ਼ਬਰ ਆਈ ਹੈ। ਜਿੱਥੇ ਮਹਿਜ਼ ਸੱਤ ਵਰ੍ਹਿਆਂ ਦੀ ਇੱਕ ਮਾਸੂਮ ਨੂੰ ਗੁਆਂਢ 'ਚ ਰਹਿੰਦੇ ਨੌਜਵਾਨ ਨੇ ਆਪਣੀ ਭੈੜੀ ਹਵਸ ਦਾ ਸ਼ਿਕਾਰ ਬਣਾਇਆ ਹੈ। ਸ਼ਹਿਰ ਦੇ ਵਿੱਚ ਕਰਾਏ ਦੇ ਮਕਾਨ ਵਿੱਚ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਦੀ ਬੱਚੀ ਨੂੰ ਮੁਲਜ਼ਮ ਘਰੋਂ ਬੇਖੌਫ਼ ਹੋ ਕੇ ਚੁੱਕ ਕੇ ਲੈ ਗਿਆ ਅਤੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਸ ਮਾਸੂਸ ਬੱਚੀ ਦੀ ਹਾਲਤ ਐਨੀ ਖ਼ਰਾਬ ਹੈ ਕਿ ਉਸ ਦਾ ਇਲਾਜ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਵਿੱਚ ਚੱਲ ਰਿਹਾ ਹੈ।

ਪ੍ਰਵਾਸੀ ਪਰਿਵਾਰ ਜਿਸ ਘਰ ਵਿੱਚ ਕਰਾਏ 'ਤੇ ਰਹਿੰਦਾ ਹੈ, ਉਸ ਦੀ ਮਾਲਕ ਮਕਾਨ ਨੇ ਦੱਸਿਆ ਕਿ ਅੱਧੀ ਰਾਤ ਵੇਲੇ ਉਨ੍ਹਾਂ ਦੇ ਕਰਾਏਦਾਰਾਂ ਨੇ ਰੌਲਾ ਪਾਇਆ ਕਿ ਉਨ੍ਹਾਂ ਦੀ ਬਾਲੜੀ ਗੁਆਚ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦਾ ਇੱਕ ਨੌਜਵਾਨ ਕੰਦ ਟੱਪ ਕੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋਇਆ ਮਾਂ ਨਾਲ ਸੁੱਤੀ ਬਾਲੜੀ ਨੂੰ ਚੁੱਕ ਕੇ ਫਰਾਰ ਹੋ ਗਿਆ।

ਮੁਹੱਲਾ ਵਾਸੀਆਂ ਨੇ ਕਿਹਾ ਇਹ ਨੌਜਵਾਨ ਪਹਿਲਾਂ ਵੀ ਚੋਰੀਆਂ ਆਦਿ ਦੀਆਂ ਘਟਨਾਵਾਂ ਨੂੰ ਮਹੁੱਲੇ ਵਿੱਚ ਅੰਜ਼ਾਮ ਦੇ ਚੁੱਕਿਆ ਹੈ। ਉਨ੍ਹਾਂ ਕਿਹਾ ਰੌਲਾ ਪੈਣ ਤੋਂ ਬਾਅਦ ਇੱਕਠੇ ਹੋਏ ਲੋਕਾਂ ਨੇ ਬੱਚੀ ਦੀ ਭਾਲ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਵੀ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਹੀ ਸਵੇਰ ਵੇਲੇ ਉਹ ਨੌਜਵਾਨ ਬੱਚੀ ਨੂੰ ਲੈ ਕੇ ਆ ਰਿਹਾ ਸੀ ਅਤੇ ਬੱਚੀ ਨਿਰਵਸਤਰ ਸੀ ਅਤੇ ਉਹ ਬੱਚੀ ਨੂੰ ਛੱਡ ਕੇ ਭੱਜ ਗਿਆ। ਉਨ੍ਹਾਂ ਕਿਹਾ ਮੁਹੱਲਾ ਵਾਸੀਆਂ ਨੇ ਉਸ ਨੌਜਵਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਫਰਾਰ ਹੋਣ 'ਚ ਕਾਮਯਾਬ ਹੋ ਗਿਆ।

ਥਾਣਾ ਸ਼ਹਿਰੀ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਹੀ ਪੁਲਿਸ ਨੂੰ ਸੂਚਨਾ ਮਿਲੀ ਉਸ ਵੇਲੇ ਹੀ ਪੁਲਿਸ ਨੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਮੁਲਜ਼ਮ ਨੂੰ ਗ੍ਰਿਫ਼ਤਾਰ ਲਿਆ ਗਿਆ ਹੈ ਅਤੇ ਪਾਸਕੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਜਰ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਦਾ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਜਾਰੀ ਹੈ।

ਅਕਸਰ ਹੀ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿੱਚੋਂ ਦਿਲ ਨੂੰ ਜੰਜੋੜਣ ਵਾਲੀਆਂ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹੀਆਂ ਘਟਨਾਵਾਂ ਸਾਡੇ ਸਮਾਜ 'ਤੇ ਇੱਕ ਕਲੰਕ ਬਣ ਚੁੱਕੀਆਂ ਹਨ, ਜਿਸ ਨੂੰ ਧੋਣਾ ਹੁਣ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਹ ਘਟਨਾ ਉਨ੍ਹਾਂ ਲੋਕਾਂ ਦੇ ਇਸ ਤਰਕ 'ਤੇ ਸਵਾਲ ਖੜ੍ਹੇ ਕਰਦੀ ਹੈ ਜੋ ਅਜਿਹੀਆਂ ਘਟਨਾਵਾਂ ਲਈ ਔਰਤਾਂ ਦੇ ਕੱਪੜਿਆਂ ਨੂੰ ਜਿੰਮੇਵਾਰ ਮੰਨਦੇ ਹਨ।

ਅਜਿਹੀ ਘਟਨਾ ਤੋਂ ਬਾਅਦ ਲੋੜ ਮਹਿਸੂਸ ਹੁੰਦੀ ਹੈ ਕਿ ਸਾਡੇ ਸਮਾਜ ਦੀ ਵਿੱਚ ਚੰਗੀ ਅਤੇ ਸੁਚਾਰੂ ਸਿੱਖਿਆ ਸਭ ਤੱਕ ਪਹੁੰਚਦੀ ਕੀਤੀ ਜਾਵੇ ਤਾਂ ਮਨੁੱਖ ਦੀ ਸੋਚ ਵਿੱਚ ਦਬਲਾ ਹੋ ਸਕੇ ਅਤੇ ਅਜਿਹੀਆਂ ਮਾਸੂਸ ਗੁੱਡੀਆਂ ਨੂੰ ਇਸ ਤਰ੍ਹਾਂ ਦੇ ਘਟੀਆਂ ਅਪਰਾਧ ਤੋਂ ਬਚਾਇਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.