ETV Bharat / international

ਮੈਕਸੀਕੋ: ਜੇਲ੍ਹ ਉੱਤੇ ਹਮਲਾ, 14 ਦੀ ਮੌਤ, 24 ਕੈਦੀ ਫਰਾਰ - ਮੈਕਸੀਕੋ ਵਿੱਚ ਇੱਕ ਜੇਲ੍ਹ ਉੱਤੇ ਹਮਲਾ

ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸ਼ਹਿਰ ਦੀ ਇੱਕ ਜੇਲ੍ਹ ਉੱਤੇ ਅਣਪਛਾਤੇ ਲੋਕਾਂ ਨੇ ਹਮਲਾ (Attack on a prison in Mexico) ਕਰ ਦਿੱਤਾ। ਇਸ ਹਮਲੇ ਦੌਰਾਨ 14 ਲੋਕਾਂ ਦੀ ਮੌਤ ਹੋ ਗਈ ਜਦਕਿ 24 ਕੈਦੀ ਫਰਾਰ (Armed attack on Mexican prison) ਹੋ ਗਏ।

several people dead at a prison in the northern Mexican city of Ciudad Juarez and allowed 24 inmates to escape
ਜੇਲ੍ਹ ਉੱਤੇ ਹਮਲਾ, 14 ਦੀ ਮੌਤ, 24 ਕੈਦੀ ਫਰਾਰ
author img

By

Published : Jan 2, 2023, 9:21 AM IST

ਮੈਕਸੀਕੋ ਸਿਟੀ: ਬੰਦੂਕਧਾਰੀਆਂ ਨੇ ਐਤਵਾਰ ਨੂੰ ਉੱਤਰੀ ਮੈਕਸੀਕਨ ਸ਼ਹਿਰ ਸਿਉਦਾਦ ਜੁਆਰੇਜ਼ ਦੀ ਇੱਕ ਜੇਲ੍ਹ ਉੱਤੇ ਹਮਲਾ ਕਰ (Attack on a prison in Mexico) ਦਿੱਤਾ, ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ ਅਤੇ 24 ਕੈਦੀ ਭੱਜ ਗਏ। ਇਹ ਜਾਣਕਾਰੀ ਚਿਹੁਆਹੁਆ ਸਟੇਟ ਪ੍ਰੌਸੀਕਿਊਟਰ ਦੇ ਦਫਤਰ ਨੇ ਦਿੱਤੀ।

ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਅਣਪਛਾਤੇ ਬੰਦੂਕਧਾਰੀ ਬਖਤਰਬੰਦ ਵਾਹਨਾਂ ਵਿਚ ਆਏ ਅਤੇ ਗੋਲੀਬਾਰੀ (Armed attack on Mexican prison) ਕੀਤੀ। ਗੋਲੀਬਾਰੀ 'ਚ ਮਾਰੇ ਗਏ ਲੋਕਾਂ 'ਚ 10 ਲੋਕ ਜੇਲ੍ਹ ਦੀ ਸੁਰੱਖਿਆ 'ਚ ਤਾਇਨਾਤ ਸਨ। ਇਸ ਦੇ ਨਾਲ ਹੀ ਬਾਕੀ ਸੁਰੱਖਿਆ ਏਜੰਟ ਵੀ ਸ਼ਾਮਲ ਸਨ। ਸਵੇਰੇ ਹਮਲਾ ਸ਼ੁਰੂ ਹੋਣ ਤੋਂ ਕਰੀਬ ਪੰਜ ਘੰਟੇ ਬਾਅਦ ਸੁਰੱਖਿਆ ਬਲਾਂ ਨੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਹਮਲੇ ਤੋਂ ਕੁਝ ਸਮਾਂ ਪਹਿਲਾਂ, ਹਥਿਆਰਬੰਦ ਵਿਅਕਤੀਆਂ ਨੇ ਨੇੜਲੇ ਬੁਲੇਵਾਰਡ ਦੇ ਨਾਲ ਮਿਉਂਸਪਲ ਪੁਲਿਸ 'ਤੇ ਗੋਲੀਬਾਰੀ ਕੀਤੀ।

ਇਹ ਵੀ ਪੜੋ: ਜੰਮੂ-ਕਸ਼ਮੀਰ 'ਚ ਸ਼ੱਕੀ ਅੱਤਵਾਦੀ ਹਮਲੇ 'ਚ ਚਾਰ ਦੀ ਮੌਤ, ਕਈ ਜ਼ਖਮੀ

ਬਾਅਦ ਵਿੱਚ, ਹਮਲਾਵਰਾਂ ਨੇ ਜੇਲ੍ਹ ਦੇ ਬਾਹਰ ਸੁਰੱਖਿਆ ਏਜੰਟਾਂ ਦੇ ਇੱਕ ਹੋਰ ਸਮੂਹ 'ਤੇ ਗੋਲੀਆਂ ਚਲਾ (Armed attack on Mexican prison) ਦਿੱਤੀਆਂ। ਕੁਝ ਕੈਦੀਆਂ ਦੇ ਰਿਸ਼ਤੇਦਾਰ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਅਹਾਤੇ ਦੇ ਬਾਹਰ ਉਡੀਕ ਕਰ ਰਹੇ ਸਨ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਸਥਾਨਕ ਮੀਡੀਆ ਨੇ ਦੱਸਿਆ ਕਿ ਅੰਦਰ, ਕੁਝ ਦੰਗਾਕਾਰੀ ਕੈਦੀਆਂ ਨੇ ਵੱਖ-ਵੱਖ ਚੀਜ਼ਾਂ ਨੂੰ ਅੱਗ ਲਗਾ ਦਿੱਤੀ ਅਤੇ ਜੇਲ੍ਹ ਦੇ ਗਾਰਡਾਂ ਨਾਲ ਝੜਪ ਕੀਤੀ।

ਸਰਕਾਰੀ ਵਕੀਲਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਅਤੇ ਜੇਲ੍ਹ ਦੇ ਵੱਖ-ਵੱਖ ਸੈੱਲਾਂ ਵਿੱਚ ਰੱਖੇ ਕੈਦੀਆਂ ਵਿਚਕਾਰ ਲੜਾਈ ਹੋਈ। ਇਸ ਵਿਚ ਲੜਾਈ ਵਿਚ 13 ਲੋਕ ਜ਼ਖਮੀ ਹੋ ਗਏ। ਇਸ ਮਾਮਲੇ 'ਚ ਚਾਰ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਦੌਰਾਨ 24 ਕੈਦੀ ਭੱਜਣ ਵਿੱਚ ਕਾਮਯਾਬ ਹੋ ਗਏ। ਏਲ ਪਾਸੋ, ਟੈਕਸਾਸ ਤੋਂ ਸਰਹੱਦ ਪਾਰ ਸ਼ਹਿਰ ਦੇ ਵਕੀਲਾਂ ਨੇ ਕਿਹਾ ਕਿ ਉਹ ਹਮਲੇ ਦੇ ਉਦੇਸ਼ ਦੀ ਜਾਂਚ ਕਰ ਰਹੇ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਮਾਰਚ 2009 'ਚ ਵੀ ਲੜਾਈ ਅਤੇ ਦੰਗਿਆਂ ਦੌਰਾਨ ਜੇਲ 'ਚ ਹੀ 20 ਲੋਕਾਂ ਦੀ ਮੌਤ ਹੋ ਗਈ ਸੀ। ਅਗਸਤ 2022 ਵਿੱਚ, ਨਸ਼ਾ ਤਸਕਰਾਂ ਵਿਚਕਾਰ ਝੜਪ ਵਿੱਚ ਤਿੰਨ ਕੈਦੀ ਮਾਰੇ ਗਏ ਸਨ।

ਇਹ ਵੀ ਪੜੋ: ਸੂਰਿਆਨਗਰੀ ਐਕਸਪ੍ਰੈਸ ਦੇ ਪਟੜੀ ਤੋਂ ਉਤਰੇ 12 ਡੱਬੇ, ਕਈ ਲੋਕ ਜਖਮੀ

ETV Bharat Logo

Copyright © 2025 Ushodaya Enterprises Pvt. Ltd., All Rights Reserved.