ਕੇਨਟੂਕੀ: ਅਮਰੀਕਾ ਦੇ ਕੈਂਟਕੀ ਦੇ ਲੁਈਸਵਿਲੇ ਵਿੱਚ ਸੋਮਵਾਰ ਸਵੇਰੇ ਇੱਕ ਬੈਂਕ ਵਿੱਚ ਕੁਝ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਇਸ ਗੋਲੀਬਾਰੀ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਅਮਰੀਕੀ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਲੁਈਸਵਿਲੇ ਮੈਟਰੋ ਪੁਲਿਸ ਵਿਭਾਗ ਦੀ ਅੰਤਰਿਮ ਮੁਖੀ ਜੈਕਲੀਨ ਗਿਵਿਨ ਵਿਲਾਰੋਏਲ ਦੇ ਅਨੁਸਾਰ ਬੰਦੂਕਧਾਰੀ ਜਿਸ ਨੇ ਮੌਕੇ 'ਤੇ ਗੋਲੀਬਾਰੀ ਕੀਤੀ, ਨੂੰ ਪੁਲਿਸ ਅਧਿਕਾਰੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ।
ਪੁਲਿਸ ਨੂੰ ਫੋਨ ਉੱਤੇ ਮਿਲੀ ਸੀ ਜਾਣਕਾਰੀ: ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਕਾਲ ਆਈ ਸੀ ਕਿ ਇੱਕ ਸ਼ੱਕੀ ਵਿਅਕਤੀ ਸਵੇਰੇ 8:35 ਵਜੇ ਗੋਲੀਬਾਰੀ ਕਰ ਰਿਹਾ ਹੈ। ਸੂਚਨਾ ਮਿਲਣ ’ਤੇ ਅਮਰੀਕੀ ਪੁਲਿਸ ਤਿੰਨ ਮਿੰਟਾਂ ਵਿੱਚ ਹੀ ਮੌਕੇ (ਬੈਂਕ) ’ਤੇ ਪਹੁੰਚ ਗਈ। ਗੈਵਿਨ ਵਿਲਾਰੋਏਲ ਨੇ ਕਿਹਾ ਕਿ ਅਧਿਕਾਰੀਆਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ, ਤਾਂ ਜੋ ਕਿਸੇ ਹੋਰ ਦੀ ਮੌਤ ਨਾ ਹੋ ਸਕੇ। ਲੁਈਸਵਿਲੇ ਪੁਲਿਸ ਵਿਭਾਗ ਦੇ ਅੰਤਰਿਮ ਮੁਖੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਹਮਲਾਵਰ ਸੋਮਵਾਰ ਸਵੇਰੇ ਕੈਂਟਕੀ ਦੇ ਇੱਕ ਬੈਂਕ ਵਿੱਚ ਹੋਏ ਹਮਲੇ ਦੀ ਲਾਈਵ ਸਟ੍ਰੀਮਿੰਗ ਕਰ ਰਿਹਾ ਸੀ।
ਪਹਿਲਾਂ ਬੈਂਕ ਵਿੱਚ ਹੀ ਕੰਮ ਕਰ ਦਾ ਸੀ ਮੁਲਜ਼ਮ: LMPD ਦੀ ਅੰਤਰਿਮ ਮੁਖੀ ਜੈਕਲੀਨ ਗਿਵਿਨ ਵਿਲਾਰੋਏਲ ਨੇ ਕਿਹਾ ਕਿ ਹਮਲਾਵਰ ਨੇ ਬੈਂਕ 'ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਬੈਂਕ ਵਿੱਚ ਮੌਜੂਦ ਅਧਿਕਾਰੀ, ਕਰਮਚਾਰੀ ਅਤੇ ਸਥਾਨਕ ਨਾਗਰਿਕ ਦਹਿਸ਼ਤ ਫੈਲ ਗਈ ਸੀ। ਪੁਲਿਸ ਦੇ ਅਨੁਸਾਰ ਸ਼ੱਕੀ ਸ਼ੂਟਰ, ਕੋਨਰ ਸਟਰਜਨ (23 ਸਾਲ) ਇੱਕ ਰਾਈਫਲ ਨਾਲ ਲੈਸ ਸੀ ਜਦੋਂ ਉਸਨੇ ਓਲਡ ਨੈਸ਼ਨਲ ਬੈਂਕ ਵਿੱਚ ਕਥਿਤ ਤੌਰ 'ਤੇ ਗੋਲੀਬਾਰੀ ਕੀਤੀ। ਪੁਲਿਸ ਨੇ ਦੱਸਿਆ ਕਿ ਹਮਲਾਵਰ ਪਹਿਲਾਂ ਬੈਂਕ ਵਿੱਚ ਕੰਮ ਕਰਦਾ ਸੀ।
ਗੋਲੀਬਾਰੀ ਦੌਰਾਨ 4 ਲੋਕਾਂ ਦੀ ਹੋਈ ਮੌਤ: ਇਸ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਤੇ ਮ੍ਰਿਤਕਾਂ ਦੀ ਪਛਾਣ ਜੋਸ਼ੂਆ ਬੈਰਿਕ (40), ਥਾਮਸ ਇਲੀਅਟ (63), ਜੂਲੀਆਨਾ ਫਾਰਮਰ (45) ਅਤੇ ਜੇਮਸ ਟੱਟ (64) ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ 'ਚ ਦੋ ਪੁਲਿਸ ਅਧਿਕਾਰੀ ਅਤੇ ਸੱਤ ਨਾਗਰਿਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਤਿੰਨ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ, ਜਦੋਂਕਿ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ।
ਰਾਸ਼ਟਰਪਤੀ ਜੋਅ ਬਾਈਡਨ ਨੇ ਸੋਮਵਾਰ ਨੂੰ ਲੁਈਸਵਿਲੇ, ਕੈਂਟਕੀ ਵਿੱਚ ਇੱਕ ਬੈਂਕ ਵਿੱਚ ਹੋਈ ਗੋਲੀਬਾਰੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਸਾਡਾ ਦੇਸ਼ ਬੰਦੂਕ ਦੀ ਹਿੰਸਾ ਦੀ ਬੇਤੁਕੀ ਕਾਰਵਾਈ ਤੋਂ ਬਾਅਦ ਸੋਗ ਮਨਾ ਰਿਹਾ ਹੈ। ਬਹੁਤ ਸਾਰੇ ਅਮਰੀਕੀ ਆਪਣੀ ਜ਼ਿੰਦਗੀ ਨਾਲ ਨਿਸ਼ਕਿਰਿਆ ਦੀ ਕੀਮਤ ਅਦਾ ਕਰ ਰਹੇ ਹਨ। ਗੋਲੀਬਾਰੀ ਦਾ ਜਵਾਬ ਦਿੰਦੇ ਹੋਏ, ਬਾਈਡਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਕਾਂਗਰਸ ਵਿੱਚ ਰਿਪਬਲਿਕਨ ਸਾਡੇ ਭਾਈਚਾਰਿਆਂ ਦੀ ਸੁਰੱਖਿਆ ਲਈ ਕਦੋਂ ਕੰਮ ਕਰਨਗੇ?
ਇਹ ਵੀ ਪੜੋ: Weather News: ਸੁਹਾਣੇ ਮੌਸਮ ਤੋਂ ਬਾਅਦ ਹੁਣ ਗਰਮੀ ਛੁਡਵਾਏਗੀ ਪਸੀਨੇ, ਅਪ੍ਰੈਲ ‘ਚ ਹੀ ਹੋਵੇਗਾ ਹਾੜ ਦਾ ਅਹਿਸਾਸ !