ਇਸਲਾਮਾਬਾਦ: ਪਾਕਿਸਤਾਨ ਦੇ ਨਵਾਬਸ਼ਾਹ ਵਿੱਚ ਐਤਵਾਰ ਨੂੰ ਸਰਹਰੀ ਰੇਲਵੇ ਸਟੇਸ਼ਨ ਕੋਲ ਇੱਕ ਯਾਤਰੀ ਰੇਲ ਗੱਡੀ ਹਜ਼ਾਰਾ ਐਕਸਪ੍ਰੈਸ ਦੀਆਂ ਕਈ ਬੋਗੀਆਂ ਲੀਹੋਂ ਉਤਰ ਗਈਆਂ। ਰੇਡਿਓ ਪਾਕਿਸਤਾਨ ਦੀ ਰਿਪਰੋਟ ਮੁਤਾਬਕ, ਇਸ ਹਾਦਸੇ ਵਿੱਚ ਕਰੀਬ 30 ਮੌਤਾਂ ਹੋ ਗਈਆਂ ਹਨ, ਜਦਕਿ 80 ਹੋਰ ਜਖ਼ਮੀ ਹੋਏ ਹਨ। ਪਾਕਿਸਤਾਨੀ ਮੀਡੀਆ ਡਾਨ ਨਿਊਜ਼ ਟੀਵੀ ਰਿਪੋਰਟ ਅਨੁਸਾਰ, ਰੇਲ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਸੀ। ਬਚਾਅ ਕਰਮੀ ਅਤੇ ਪੁਲਿਸ ਅਧਿਕਾਰੀ ਮੌਕੇ ਉੱਤੇ ਘਟਨਾ ਵਾਲੀ ਥਾਂ ਉੱਤੇ ਮੌਜੂਦ ਹੈ।'
ਹਾਦਸੇ ਦੌਰਾਨ ਵੱਡੀ ਗਿਣਤੀ ਵਿੱਚ ਯਾਤਰੀ ਪਟੜੀ ਤੋਂ ਉਤਰੀ ਬੋਗੀਆਂ ਕੋਲ ਜਮਾ ਹੋ ਗਏ, ਜਿਨ੍ਹਾਂ ਚੋਂ ਕੁਝ ਜਖ਼ਮੀ ਹਾਲਾਤ ਵਿੱਚ ਸੀ, ਜਦਕਿ ਕੁਝ ਬਚਾਅਕਰਮੀ ਵੀ ਸੀ। ਲਾਹੌਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਰੇਲ ਅਤੇ ਹਵਾਬਾਜ਼ੀ ਸੰਘੀ ਮੰਤਰੀ ਖਵਾਜਾ ਸਾਦ ਰਫੀਕ ਨੇ ਕਿਹਾ ਕਿ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟਾਂ ਵਿੱਚ ਪਤਾ ਚੱਲਿਆ ਹੈ ਕਿ 30 ਲੋਕਾਂ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ।
ਰਫੀਕ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਰੇਲ ਦੀ ਤੇਜ਼ ਰਫ਼ਤਾਰ ਤੇਜ਼ ਗਤੀ ਵਿੱਚ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਏ ਹੈ ਅਤੇ ਸੁੱਕੁਰ ਅਤੇ ਨਵਾਬਸ਼ਾਹ ਦੇ ਹਸਪਤਾਲ ਵਿੱਚ ਐਮਰਜੇਂਸੀ ਸਥਿਤੀ ਲਾਗੂ ਕਰ ਦਿੱਤੀ ਹੈ। ਪਾਕਿਸਤਾਨ ਰੇਲਵੇ ਸੁਕੁੱਰ ਡਿਵੀਜ਼ਨਲ ਕਮਰਸ਼ੀਅਲ ਅਧਿਕਾਰੀ (ਡੀਸੀਓ) ਮੋਹਸਿਨ ਸਿਆਲ ਨੇ ਕਿਹਾ ਕਿ ਕਾਫੀ ਗਿਣਤੀ ਵਿੱਚ ਬੋਗੀਆਂ ਪਟਰੀਆਂ ਤੋਂ ਉਤਰੀਆਂ ਹਨ। ਅਧਿਕਾਰੀ ਨੇ ਕਿਸੇ ਵੀ ਵੱਡੇ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ।
ਮੌਕੇ ਉੱਤੇ ਪਹੁੰਚ ਰਹੇ ਅਧਿਕਾਰੀ: ਸਿਆਲ ਨੇ ਡਾਨ ਡਾਟ ਕਾਮ ਨੂੰ ਦੱਸਿਆ ਕਿ ਉਹ ਹਾਦਸੇ ਵਾਲੀ ਥਾਂ 'ਤੇ ਜਾ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਰਹਰੀ ਰੇਲਵੇ ਸਟੇਸ਼ਨ ਦੇ ਬਾਹਰੀ ਸਿਗਨਲ 'ਤੇ ਵਾਪਰੀ। ਉਨ੍ਹਾਂ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ ਪੰਜ ਡੱਬੇ ਪਟੜੀ ਤੋਂ ਉਤਰ ਗਏ ਹਨ, ਕੋਈ ਕਹਿ ਰਹੇ ਹਨ ਕਿ ਅੱਠ ਡੱਬੇ ਪਟੜੀ ਤੋਂ ਉਤਰ ਗਏ ਹਨ ਅਤੇ ਕੋਈ ਕਹਿ ਰਹੇ ਹਨ ਕਿ 10 ਡੱਬੇ ਪਟੜੀ ਤੋਂ ਉਤਰ ਗਏ ਹਨ। ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਸ਼ਹੀਦ ਬੇਂਜ਼ੀਰਾਬਾਦ ਮੁਹੰਮਦ ਯੂਨਿਸ ਚੰਦੀਓ ਨੇ ਇਸ ਘਟਨਾ ਨੂੰ ਵੱਡਾ ਹਾਦਸਾ ਕਰਾਰ ਦਿੱਤਾ ਹੈ। ਹਾਲਾਂਕਿ, ਅਧਿਕਾਰੀ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ।
ਉਨ੍ਹਾਂ ਕਿਹਾ ਰਾਹਤ ਅਤੇ ਬਚਾਅ ਅਭਿਆਨ ਸ਼ੁਰੂ ਲਈ ਬਚਾਅ ਟੀਮਾਂ ਦੀ ਜ਼ਰੂਰਤ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਅਤੇ ਕਮਿਸ਼ਨਰ ਮੌਕੇ ਉੱਤੇ ਜਾ ਰਹੇ ਹਨ। ਇਸ ਵਿਚਾਲੇ, ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਘਟਨਾ ਵਿੱਚ ਮਾਰੇ ਗਏ ਲੋਕਾਂ ਉੱਤੇ ਦੁੱਖ ਪ੍ਰਗਟ ਕੀਤਾ। ਇੱਕ ਬਿਆਨ ਵਿੱਚ, ਉਨ੍ਹਾਂ ਨੇ ਨਵਾਬਸ਼ਾਹ ਦੇ ਡਿਪਟੀ ਕਮਿਸ਼ਨਰ ਨੂੰ ਜਖਮੀਆਂ ਨੂੰ ਤੁਰੰਤ ਮੈਡੀਕਲ ਸਹਾਇਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।