ETV Bharat / international

Pakistan Punjab Assembly polls: ਪਾਕਿਸਤਾਨ ਦੇ ਪੰਜਾਬ ਵਿੱਚ 14 ਮਈ ਪੈਣਗੀਆਂ ਵਿਧਾਨ ਸਭਾ ਦੀਆਂ ਵੋਟਾਂ - Pakistan Punjab Assembly polls

ਸੁਪਰੀਮ ਕੋਰਟ ਨੇ ਪਾਕਿਸਤਾਨ ਦੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 14 ਮਈ ਨੂੰ ਕਰਵਾਏ ਜਾਣ ਦੇ ਆਦੇਸ਼ ਦਿੱਤ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਚੋਣਾਂ 8 ਅਕਤੂਬਰ ਨੂੰ ਹੋਣੀਆਂ ਸਨ।

ਪਾਕਿਸਤਾਨ 'ਚ ਹੁਣ ਕਦੋਂ ਹੋਣਗੀਆਂ ਚੋਣਾਂ?
ਪਾਕਿਸਤਾਨ 'ਚ ਹੁਣ ਕਦੋਂ ਹੋਣਗੀਆਂ ਚੋਣਾਂ?
author img

By

Published : Apr 6, 2023, 8:25 AM IST

Updated : Apr 6, 2023, 8:42 AM IST

ਇਸਲਾਮਾਬਾਦ: ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਬੁੱਧਵਾਰ ਨੂੰ ਪਾਕਿਸਤਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਰੀਕ 14 ਮਈ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਫੈਸਲਾ ਪਾਕਿਸਤਾਨ ਸੁਪਰੀਮ ਕੋਰਟ (ਐੱਸ.ਸੀ.) ਦੇ ਨਿਰਦੇਸ਼ਾਂ ਤੋਂ ਬਾਅਦ ਆਇਆ ਹੈ ਕਿ ਚੋਣਾਂ 8 ਅਕਤੂਬਰ ਦੀ ਬਜਾਏ 14 ਮਈ ਨੂੰ ਕਰਵਾਈਆਂ ਜਾਣ। ਪੰਜਾਬ ਵਿਧਾਨ ਸਭਾ ਚੋਣਾਂ 30 ਅਪ੍ਰੈਲ ਤੋਂ 8 ਅਕਤੂਬਰ ਤੱਕ ਮੁਲਤਵੀ ਕਰਨ ਦੇ ਈਸੀਪੀ ਦੇ ਫੈਸਲੇ ਦੇ ਖਿਲਾਫ ਪੀਟੀਆਈ ਦੁਆਰਾ ਪਟੀਸ਼ਨ ਦਾਇਰ ਕੀਤੀ ਗਈ ਸੀ।

ਪਹਿਲਾਂ ਕਦੋਂ ਹੋਣੀਆਂ ਸਨ ਚੋਣਾਂ: ਪਾਕਿਸਤਾਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਸ ਸਾਲ ਜਨਵਰੀ 'ਚ ਹੋਣੀਆਂ ਸਨ ਜਦੋਂ ਸਦਨ ਨੂੰ ਭੰਗ ਕਰ ਦਿੱਤਾ ਗਿਆ ਸੀ। ਮਾਰਚ ਦੇ ਸ਼ੁਰੂ ਵਿੱਚ ਈਸੀਪੀ ਨੇ ਪ੍ਰਸਤਾਵ ਦਿੱਤਾ ਸੀ ਕਿ ਚੋਣਾਂ 30 ਅਪ੍ਰੈਲ ਤੋਂ 7 ਮਈ ਦੇ ਵਿਚਕਾਰ ਕਰਵਾਈਆਂ ਜਾਣ ਅਤੇ ਬਾਅਦ ਵਿੱਚ ਰਾਸ਼ਟਰਪਤੀ ਆਰਿਫ ਅਲਵੀ ਨੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਸਵੀਕਾਰ ਕਰ ਲਿਆ ਅਤੇ ਚੋਣਾਂ ਦੀ ਮਿਤੀ 30 ਅਪ੍ਰੈਲ ਨਿਰਧਾਰਤ ਕਰ ਦਿੱਤੀ। ਇਲੈਕਟੋਰਲ ਵਾਚਡੌਗ ਦੁਆਰਾ ਅਧਿਕਾਰਤ ਤੌਰ 'ਤੇ 8 ਮਾਰਚ ਨੂੰ ਸੂਚਿਤ ਕੀਤਾ ਗਿਆ ਸੀ, ਪਰ ਬਾਅਦ ਵਿੱਚ ਡਾਨ ਦੇ ਅਨੁਸਾਰ, 22 ਮਾਰਚ ਨੂੰ ਈਸੀਪੀ ਦੁਆਰਾ ਜਾਰੀ ਇੱਕ ਹੋਰ ਨੋਟੀਫਿਕੇਸ਼ਨ ਵਿੱਚ ਇਸ ਨੂੰ 8 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।

ਕਦੋਂ ਮਿਲਣਗੇ ਚੋਣ ਨਿਸ਼ਾਨ: ਕਾਰਜਕ੍ਰਮ ਦੇ ਤਹਿਤ, ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਰੱਦ ਕਰਨ ਜਾਂ ਸਵੀਕਾਰ ਕਰਨ ਦੇ ਰਿਟਰਨਿੰਗ ਅਫਸਰ ਦੇ ਫੈਸਲਿਆਂ ਵਿਰੁੱਧ ਅਪੀਲ ਦਾਇਰ ਕਰਨ ਦੀ ਆਖਰੀ ਮਿਤੀ 10 ਅਪ੍ਰੈਲ ਰੱਖੀ ਗਈ ਹੈ।", ਅਪੀਲੀ ਟ੍ਰਿਬਿਊਨਲ ਇਨ੍ਹਾਂ ਅਪੀਲਾਂ 'ਤੇ 17 ਅਪ੍ਰੈਲ ਤੱਕ ਫੈਸਲਾ ਕਰ ਸਕਦਾ ਹੈ ਅਤੇ ਉਮੀਦਵਾਰਾਂ ਦੀ ਸੋਧੀ ਹੋਈ ਸੂਚੀ 18 ਅਪ੍ਰੈਲ ਤੱਕ ਜਾਰੀ ਕੀਤੀ ਜਾਣੀ ਹੈ। ਡਾਨ ਦੀ ਰਿਪੋਰਟ ਅਨੁਸਾਰ ਉਮੀਦਵਾਰਾਂ ਨੂੰ 19 ਅਤੇ 20 ਅਪ੍ਰੈਲ ਤੱਕ ਚੋਣ ਨਿਸ਼ਾਨ ਸੌਂਪੇ ਜਾਣੇ ਹਨ।

ਸੰਘੀ ਸਰਕਾਰ ਨੂੰ ਵੱਡਾ ਝਟਕਾ: ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਸੰਘੀ ਸਰਾਕਰ ਨੂੰ ਵੱਡਾ ਝਟਕਾ ਲੱਗਿਆ ਹੈ। ਇਹ ਫੈਸਲਾ ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ, ਜਸਟਿਸ ਮੁਨੀਬ ਅਖ਼ਤਰ ਅਤੇ ਜਸਟਿਸ ਇਜਾਜ਼ੁਲ ਅਹਿਸਨ ਦੀ ਬੈਂਚ ਵੱਲੋਂ ਸੁਣਾਇਆ ਗਿਆ ਹੈ। ਇਸ ਫੈਸਲੇ ਦੀ ਸੁਣਵਾਈ ਦੌਰਾਨ ਕੋਰਟ ਦੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। (ਏਐਨਆਈ)

ਇਹ ਵੀ ਪੜ੍ਹੋ : Pakistan Cops Killed: 2023 ਦੀ ਪਹਿਲੀ ਤਿਮਾਹੀ ਵਿੱਚ ਖੈਬਰ ਪਖਤੂਨਖਵਾ ਵਿੱਚ 127 ਪੁਲਿਸ ਕਰਮਚਾਰੀ ਮਾਰੇ ਗਏ

Last Updated : Apr 6, 2023, 8:42 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.