ਟੋਕੀਓ: ਉੱਤਰੀ ਕੋਰੀਆ ਨੇ ਕੋਰੀਆਈ ਪ੍ਰਾਇਦੀਪ ਦੇ ਪੂਰਬੀ ਤੱਟ ਤੋਂ ਵੀਰਵਾਰ ਨੂੰ ਜਾਪਾਨ ਸਾਗਰ ਵੱਲ ਇੱਕ ਹੋਰ ਮਿਜ਼ਾਈਲ ਦਾਗੀ ਹੈ। ਇਸ ਗੱਲ ਦੀ ਜਾਣਕਾਰੀ ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਦਿੱਤੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਇਸ ਮਹੱਤਵਪੂਰਨ ਸਮੇਂ ਵਿੱਚ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਚੇਤਾਵਨੀ ਜਾਰੀ ਕੀਤੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਟਵੀਟ ਕਰਕੇ ਕਿਹਾ ਕਿ ਉੱਤਰੀ ਕੋਰੀਆ ਦੀ ਮਿਜ਼ਾਈਲ ਜਾਪਾਨੀ ਖੇਤਰ ਵਿੱਚ ਨਹੀਂ ਡਿੱਗੀ ਹੈ।
-
#UPDATE| North Korean missile did not fall in Japanese territory, reports AFP, quoting Japanese PM Fumio Kishida
— ANI (@ANI) April 13, 2023 " class="align-text-top noRightClick twitterSection" data="
">#UPDATE| North Korean missile did not fall in Japanese territory, reports AFP, quoting Japanese PM Fumio Kishida
— ANI (@ANI) April 13, 2023#UPDATE| North Korean missile did not fall in Japanese territory, reports AFP, quoting Japanese PM Fumio Kishida
— ANI (@ANI) April 13, 2023
ਜਾਪਾਨ ਸਰਕਾਰ ਨੇ ਕੀਤੀ ਚੇਤਾਵਨੀ ਜਾਰੀ: ਟਵਿੱਟਰ 'ਤੇ ਜਾਪਾਨ ਦੇ ਪੀਐਮਓ ਨੇ ਪੋਸਟ ਕੀਤਾ ਕਿ ਜਾਣਕਾਰੀ ਇਕੱਠੀ ਕਰਨ ਅਤੇ ਉਸਦਾ ਵਿਸ਼ਲੇਸ਼ਣ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਜਨਤਾ, ਹਵਾਈ ਜਹਾਜ਼ਾਂ ਅਤੇ ਹੋਰ ਜਾਇਦਾਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਖ਼ਬਰ ਏਜੰਸੀ ਏਐਫਪੀ ਮੁਤਾਬਕ ਜਾਪਾਨ ਸਰਕਾਰ ਨੇ ਇਸ ਸਬੰਧੀ ਇੱਕ ਚੇਤਾਵਨੀ ਵੀ ਜਾਰੀ ਕੀਤੀ ਹੈ। ਚੇਤਾਵਨੀ ਵਿੱਚ ਜਾਪਾਨ ਸਰਕਾਰ ਨੇ ਹੋਕਾਈਡੋ ਦੇ ਨਿਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਤੋਂ ਨਿਕਲਕੇ ਤੁਰੰਤ ਹੀ ਕਿਸੇ ਸੁਰੱਖਿਅਤ ਸਥਾਨ 'ਤੇ ਪਹੁੰਚ ਜਾਣ।
ਪ੍ਰਧਾਨ ਮੰਤਰੀ ਦਫ਼ਤਰ ਦੀ ਅਪੀਲ: ਮੀਡੀਆ ਰਿਪੋਰਟਾਂ ਮੁਤਾਬਕ ਕੋਰੀਆਈ ਮਿਜ਼ਾਈਲ ਨੂੰ ਸ਼ਾਇਦ ਜਾਪਾਨ ਦੇ ਜਲ ਖੇਤਰ 'ਚ ਛੱਡਿਆ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਸਾਵਧਾਨੀ ਲਈ ਹਰ ਸੰਭਵ ਉਪਾਅ ਕਰਨ ਦੀ ਅਪੀਲ ਕੀਤੀ ਹੈ।
ਇਸ ਮਾਮਲੇ ਦੀ ਚੱਲ ਰਹੀ ਜਾਂਚ: ਜਾਪਾਨ ਦੇ ਜੁਆਇੰਟ ਚੀਫ ਆਫ ਸਟਾਫ ਮੁਤਾਬਕ ਉੱਤਰੀ ਕੋਰੀਆ ਵੱਲੋਂ ਜਾਪਾਨ ਸਾਗਰ ਵੱਲ ਇੱਕ ਮਿਜ਼ਾਈਲ ਦਾਗੀ ਗਈ ਹੈ। ਹਾਲਾਂਕਿ, ਉਸਨੇ ਇਸਦੇ ਬਾਰੇ ਹੋਰ ਵਿਸਥਾਰ ਵਿੱਚ ਨਹੀਂ ਦੱਸਿਆ ਕਿਉਂਕਿ ਜਾਂਚ ਚੱਲ ਰਹੀ ਹੈ। NHK ਵਰਲਡ ਦੇ ਅਨੁਸਾਰ ਜਾਪਾਨ ਨੇ ਚੇਤਾਵਨੀ ਜਾਰੀ ਕੀਤੀ ਸੀ ਕਿ ਹੋਕਾਈਡੋ ਪ੍ਰੀਫੈਕਚਰ ਕੋਲ ਜਾ ਉਸਦੇ ਕੋਲ ਇੱਕ ਉੱਤਰ ਕੋਰੀਆਈ ਮਿਜ਼ਾਈਲ ਉਤਰੀ ਹੋ ਸਕਦੀ ਹੈ।
ਕਿਮ ਜੋਂਗ ਉਨ ਨੇ ਇੱਕ ਦਿਨ ਪਹਿਲਾਂ ਹੀ ਕੀਤੀ ਸੀ ਬੈਠਕ: ਏਜੰਸੀ ਨੇ ਕਿਹਾ ਕਿ ਦੱਖਣ ਦੀ ਫੌਜ ਨੇ ਲਾਂਚ ਬਾਰੇ ਕੋਈ ਜਾਣਕਾਰੀ ਨਹੀ ਦਿੱਤੀ ਹੈ। ਇਸ ਤੋਂ ਪਹਿਲਾਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੋਮਵਾਰ ਨੂੰ ਕੇਂਦਰੀ ਫੌਜੀ ਕਮਿਸ਼ਨ ਦੀ ਬੈਠਕ ਵਿਚ ਹਿੱਸਾ ਲਿਆ ਸੀ। ਜਿਸ ਵਿਚ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਵਧਦੀਆਂ ਜੰਗੀ ਕਾਰਵਾਈਆਂ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਚਰਚਾ ਕੀਤੀ ਗਈ ਸੀ। ਕਿਮ ਨੇ ਹੁਕਮ ਦਿੱਤਾ ਕਿ ਦੇਸ਼ ਦੀ ਰੋਕੂ ਸਮਰੱਥਾ ਨੂੰ ਹੋਰ ਵਿਹਾਰਕ ਅਤੇ ਹਮਲਾਵਰ ਤਰੀਕੇ ਨਾਲ ਮਜ਼ਬੂਤ ਕੀਤਾ ਜਾਵੇ।
ਇਹ ਵੀ ਪੜ੍ਹੋ:- Myanmar's air strike: ਮਿਆਂਮਾਰ ਵਿੱਚ ਫੌਜ ਹਵਾਈ ਹਮਲੇ ਦੀ ਪੁਸ਼ਟੀ, ਬੱਚਿਆ ਸਮੇਤ 100 ਤੋਂ ਵੱਧ ਲੋਕਾਂ ਦੀ ਮੌਤ